ਮੁੰਬਈ- ਦਿੱਲੀ 'ਚ ਚੱਲ ਰਹੇ 'ਇੰਡੀਆ ਬ੍ਰਾਈਡਲ ਫੈਸ਼ਨ ਵੀਕ' 'ਚ ਸ਼ਨੀਵਾਰ ਨੂੰ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਗਲੈਮਰੈੱਸ ਅੰਦਾਜ਼ 'ਚ ਨਜ਼ਰ ਆਈ। ਉਨ੍ਹ੍ਹਾਂ ਨੇ ਆਦਿੱਤਿਆ ਪੰਚੋਲੀ ਦੇ ਬੇਟੇ ਸੂਰਜ ਨਾਲ ਰੈਂਪ ਵਾਕ ਕੀਤੀ। ਇਸ ਮੌਕੇ ਆਥੀਆ ਕਾਲੇ ਰੰਗ ਦੇ ਗਾਊਨ ਅਤੇ ਸੂਰਜ ਕਾਲੇ ਰੰਗ ਦੇ ਸੂਟ 'ਚ ਬਹੁਤ ਹੀ ਆਕਰਸ਼ਿਤ ਲੱਗ ਰਹੇ ਸਨ। ਸੂਰਜ ਅਤੇ ਆਥੀਆ ਦਾ ਇਹ ਪਹਿਲਾ ਰੈਂਪ ਵਾਕ ਹੈ।
ਆਪਣੇ ਪਹਿਲੇ ਤਜਰਬੇ ਨੂੰ ਸਾਂਝਾ ਕਰਦਿਆਂ ਆਥੀਆ ਨੇ ਕਿਹਾ, 'ਮੈਂ ਥੋੜ੍ਹੀ ਘਬਰਾਈ ਹੋਈ ਸੀ ਪਰ ਫਿਰ ਵੀ ਮੈਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ।' ਨਾਲ ਹੀ ਸੂਰਜ ਦਾ ਕਹਿਣਾ ਹੈ, 'ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਲੰਮੇ 2 ਮਿੰਟ ਸੀ।' ਆਥੀਆ ਅਤੇ ਸੂਰਜ ਸਲਮਾਨ ਖ਼ਾਨ ਦੀ ਫ਼ਿਲਮ 'ਹੀਰੋ' ਨਾਲ ਬਾਲੀਵੁੱਡ 'ਚ ਡੈਬਿਊ ਕਰਦੇ ਨਜ਼ਰ ਆਉਣ ਵਾਲੇ ਹਨ। ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 11 ਸਤੰਬਰ ਨੂੰ ਰਿਲੀਜ਼ ਹੋਵੇਗੀ।
ਪੰਜਾਬ 'ਚ 'ਬ੍ਰਦਰਸ' ਦੀ ਟੀਮ ਵਲੋਂ ਹੋਵੇਗਾ ਜ਼ਬਰਦਸਤ ਧਮਾਕਾ
NEXT STORY