ਮੁੰਬਈ - ਪ੍ਰਭਾਸ ਸਹੀ ਵਿਚ ਸਭ ਤੋਂ ਵੱਡੇ ਪੈਨ ਇੰਡੀਆ ਸੁਪਰਸਟਾਰ ਹਨ, ਜਿਨ੍ਹਾਂ ਨੇ ‘ਬਾਹੂਬਲੀ’ ਸੀਰੀਜ਼, ‘ਆਦਿਪੁਰਸ਼’, ‘ਸਲਾਰ : ਪਾਰਟ 1- ਸੀਜ਼ਫਾਇਰ’, ‘ਕਲਕੀ 2898 ਏ.ਡੀ.’ ਵਰਗੀਆਂ ਕਈ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਜਦੋਂ ਹੋਮਬਲੇ ਫਿਲਮਜ਼ ਨੇ ਪ੍ਰਭਾਸ ਦੇ ਨਾਲ ‘ਸਲਾਰ : ਪਾਰਟ 1-ਸੀਜ਼ਫਾਇਰ’ ਬਣਾਈ ਤਾਂ ਪ੍ਰਭਾਸ ਨੇ ਹੋਮਬਲੇ ਫਿਲਮਜ਼ ਦੇ ਸਫਰ ਨਾਲ ਜੁੜੀ ਇਕ ਖਾਸ ਗੱਲ ਯਾਦ ਕੀਤੀ।
ਉਨ੍ਹਾਂ ਨੇ ਕਿਹਾ, ‘‘ਮੈਨੂੰ ‘ਕੇ.ਜੀ.ਐੱਫ.’ ਦਾ ਇਕ ਪਲ ਹੁਣ ਵੀ ਯਾਦ ਹੈ। ਉਹ ਪ੍ਰਸ਼ਾਂਤ ਨੀਲ ਦੀ ਪਹਿਲੀ ਫਿਲਮ ਸੀ ਅਤੇ ਉਨ੍ਹਾਂ ਦਾ ਦੂਜਾ ਪ੍ਰਾਜੈਕਟ ਸੀ, ਉਦੋਂ ਸੈਟ ’ਤੇ ਅੱਗ ਲੱਗ ਗਈ। ਖਰਚ ਪਹਿਲਾਂ ਹੀ ਜ਼ਿਆਦਾ ਸੀ ਅਤੇ ਪੂਰੀ ਟੀਮ ਟੈਨਸ਼ਨ ਵਿਚ ਸੀ। ਉਦੋਂ ਵਿਜੇ ਸਰ ਨੇ ਕਿਹਾ, ‘‘ਸ਼ਾਂਤ ਰਹੋ, ਪੈਸੇ ਦੀ ਚਿੰਤਾ ਨਾ ਕਰੋ ਬਸ ਕੰਮ ਚੰਗਾ ਕਰੋ। ਇਸ ਲਈ ਮੈਂ ਉਨ੍ਹਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਹਾਂ, ਕਿਉਂਕਿ ਉਹ ਕਦੇ ਵੀ ਕੰਮ ਦੀ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦੇ।
ਮਹਿਲਾ ਟੀ.ਵੀ. ਐਂਕਰ ਦਾ ਪਤੀ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ, ਦੇਖ ਕੰਬ ਜਾਏਗੀ ਰੂਹ
NEXT STORY