ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਆਲੀਆ ਭੱਟ ਆਪਣੀ ਅਗਲੀ ਫ਼ਿਲਮ 'ਬ੍ਰਹਮਾਸਤਰ' ਦੀ ਪ੍ਰਮੋਸ਼ਨ ਕਰ ਰਹੀ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਆਲੀਆ ਭੱਟ ਤੇ ਇਸ ਫ਼ਿਲਮ ਦੇ ਨਿਰਦੇਸ਼ਕ ਆਯਾਨ ਮੁਖਰਜ਼ੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਨਤਮਸਤਕ ਹੋਏ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਵਿੱਤਰ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋਏ ਕਿ ਆਲੀਆ ਭੱਟ ਬੇਹੱਦ ਖੁਸ਼ ਨਜ਼ਰ ਆ ਰਹੀ ਹੈ।

ਆਲੀਆ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ। ਆਲੀਆ ਨੇ ਇਸ ਨਾਲ ਕੈਪਸ਼ਨ ਵੀ ਲਿਖੀ ਹੈ, ਅਸੀਸਾਂ, ਧੰਨਵਾਦ ਅਤੇ ਚਾਨਣ। ਇਨ੍ਹਾਂ ਤਸਵੀਰਾਂ 'ਚ ਆਲੀਆ ਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਹੈ। ਆਲੀਆ ਭੱਟ ਅਤੇ ਨਿਰਦੇਸ਼ਕ ਆਯਾਨ ਮੁਖਰਜ਼ੀ ਆਪਣੀ ਆਗਮੀ ਫ਼ਿਲਮ ਬ੍ਰਹਮਾਸਤਰ ਦਾ ਟੀਜ਼ਰ ਰਿਲੀਜ਼ ਹੋਣ 'ਤੇ ਗੁਰੂ ਘਰ ਅਸੀਸਾਂ ਲੈਣ ਪੁੱਜੇ। ਇਥੇ ਉਹ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਆਲੀਆ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਕਰੀਬ 6 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ, ਕਈ ਫੈਨਜ਼ ਨੇ ਆਲੀਆ ਨੂੰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਲਈ ਵਧਾਈ ਵੀ ਦਿੱਤੀ ਹੈ। 'ਬ੍ਰਹਮਾਸਤਰ' ਤੋਂ ਇਲਾਵਾ ਆਲੀਆ ਭੱਟ ਦੀ ਹੋਰਨਾਂ ਕਈ ਫ਼ਿਲਮਾਂ 'ਆਰਆਰਆਰ', 'ਗੰਗੂਬਾਈ ਕਾਠਿਆਵਾੜੀ', 'ਰੌਕੀ ਰਾਨੀ ਕੀ ਪ੍ਰੇਮ ਕਹਾਣੀ', 'ਡਾਰਲਿੰਗ ਤਖ਼ਤ' ਆਦਿ ਅਗਲੇ ਸਾਲ ਰਿਲੀਜ਼ ਹੋਣ ਵਾਲੀਆਂ ਹਨ।

ਦੱਸ ਦਈਏ ਕਿ ਅਮਿਤਾਭ ਬੱਚਨ, ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਇਸ ਫ਼ਿਲਮ ਲਈ ਨਿਰਦੇਸ਼ਕ ਤੇ ਉਨ੍ਹਾਂ ਦੀ ਟੀਮ ਸਖ਼ਤ ਮਿਹਨਤ ਕਰ ਰਹੀ ਹੈ। ਲਗਾਤਾਰ ਫ਼ਿਲਮ ਦੀ ਪ੍ਰਮੋਸ਼ਨ ਜਾਰੀ ਹੈ। ਆਯਾਨ ਮੁਖਰਜ਼ੀ ਅੱਜ ਇਸ ਫ਼ਿਲਮ ਦਾ ਮੋਸ਼ਨ ਪੋਸਟਰ ਦਿੱਲੀ ਦੇ ਤਿਆਗਰਾਜ ਕੰਪਲੈਕਸ ਸਟੇਡੀਅਮ ਵਿਖੇ ਵੀ ਰਿਲੀਜ਼ ਕਰਨਗੇ ਤੇ ਫ਼ਿਲਮ ਦੀ ਪ੍ਰਮੋਸ਼ਨ ਕਰਨਗੇ।

ਅਭਿਜੀਤ ਬਿਚੁਕਲੇ ਨੇ ਪਾਰ ਕੀਤੀਆਂ ਸ਼ਰਮ ਦੀਆਂ ਹੱਦਾਂ, ਟਾਸਕ ਲਈ ਦੇਵੋਲੀਨਾ ਤੋਂ ਮੰਗੀ ਕਿੱਸ
NEXT STORY