ਨਵੀਂ ਦਿੱਲੀ (ਯੂ. ਐੱਨ. ਆਈ.)– ਬੱਚਿਆਂ ਦੇ ਵਿਕਾਸ ਤੇ ਕਲਿਆਣ ਨੂੰ ਸਮਰਪਿਤ ਬਹੁਰਾਸ਼ਟਰੀ ਸੰਗਠਨ ਯੂਨਾਈਟਿਡ ਨੇਸ਼ਨਸ ਚਿਲਡਰਨਸ ਫੰਡ (ਯੂਨੀਸੇਫ) ਨੇ ਬਾਲੀਵੁੱਡ ਸਟਾਰ ਆਯੂਸ਼ਮਾਨ ਖੁਰਾਣਾ ਨੂੰ ਭਾਰਤ ’ਚ ਆਪਣਾ ਰਾਸ਼ਟਰੀ ਦੂਤ ਨਿਯੁਕਤ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਰਿਸ਼ੀਕੇਸ਼ ’ਚ ਦਰਸ਼ਨ ਲਈ ਪਹੁੰਚੀ ਹਿਮਾਂਸ਼ੀ ਖੁਰਾਣਾ, ਦੇਖੋ ਤਸਵੀਰਾਂ
ਯੂਨੀਸੇਫ ਇੰਡੀਆ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਥੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਖੁਰਾਣਾ ਨੇ ਬੱਚਿਆਂ ਦੇ ਸੁਰੱਖਿਅਤ ਜੀਵਨ ਤੇ ਉਨ੍ਹਾਂ ਦੇ ਵਧਣ-ਫੁੱਲਣ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵਧਾਉਣ ਤੇ ਬੱਚਿਆਂ ਬਾਰੇ ਨੀਤੀਗਤ ਫ਼ੈਸਲਿਆਂ ’ਚ ਬੱਚਿਆਂ ਦਾ ਪੱਖ ਸੁਣੇ ਜਾਣ ਦੀ ਜ਼ਰੂਰਤ ਨੂੰ ਦਰਸਾਉਣ ਲਈ ਯੂਨੀਸੇਫ ਨਾਲ ਹੱਥ ਮਿਲਾਇਆ ਹੈ।

ਦੱਸ ਦੇਈਏ ਕਿ ਆਯੂਸ਼ਮਾਨ ਖੁਰਾਣਾ ਦੀ ਹਾਲ ਹੀ ਦੇ ਮਹੀਨਿਆਂ ’ਚ ਫ਼ਿਲਮ ‘ਐਨ ਐਕਸ਼ਨ ਹੀਰੋ’ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ।

ਉਥੇ ਆਯੂਸ਼ਮਾਨ ਖੁਰਾਣਾ ਦੀ ਆਗਾਮੀ ਫ਼ਿਲਮ ‘ਡ੍ਰੀਮ ਗਰਲ 2’ ਹੈ, ਜੋ ਇਸੇ ਸਾਲ 7 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਿਸ਼ੀਕੇਸ਼ ’ਚ ਦਰਸ਼ਨ ਲਈ ਪਹੁੰਚੀ ਹਿਮਾਂਸ਼ੀ ਖੁਰਾਣਾ, ਦੇਖੋ ਤਸਵੀਰਾਂ
NEXT STORY