ਨਵੀਂ ਦਿੱਲੀ (ਭਾਸ਼ਾ) - ਵੈਰੀਟਾਸ ਫਾਈਨਾਂਸ, ਲਕਸ਼ਮੀ ਇੰਡੀਆ ਫਾਈਨਾਂਸ ਅਤੇ ਅਜੇ ਪਾਲੀ ਸਮੇਤ 5 ਕੰਪਨੀਆਂ ਨੂੰ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਜ਼ਰੀਏ ਪੈਸਾ ਜੁਟਾਉਣ ਲਈ ਸੇਬੀ ਵੱਲੋਂ ਮਨਜ਼ੂਰੀ ਮਿਲ ਗਈ ਹੈ। ਰਾਜਸਥਾਨ ਸਥਿਤ ਜਾਜੂ ਰਸ਼ਮੀ ਰਿਫਰੈਕਟਰੀਜ਼ ਅਤੇ ਕੋਲਕਾਤਾ ਸਥਿਤ ਖੇਤੀਬਾੜੀ ਆਧਾਰਿਤ ਕੰਪਨੀ ਰੀਗਲ ਰਿਸੋਰਸਿਜ਼ ਨੂੰ ਵੀ ਆਈ. ਪੀ. ਓ. ਲਿਆਉਣ ਲਈ ਸੇਬੀ ਦੀ ਮਨਜ਼ੂਰੀ ਮਿਲ ਗਈ ਹੈ।
ਇਹ ਵੀ ਪੜ੍ਹੋ : Gold ਦੀ ਕੀਮਤ 'ਚ ਆ ਸਕਦੀ ਹੈ ਗਿਰਾਵਟ! ਜਲਦ ਮਿਲ ਸਕਦੈ ਸਸਤਾ ਸੋਨਾ ਖ਼ਰੀਦਣ ਦਾ ਮੌਕਾ
ਬਾਜ਼ਾਰ ਰੈਗੂਲੇਟਰੀ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਦੱਸਿਆ ਕਿ ਇਨ੍ਹਾਂ 5 ਕੰਪਨੀਆਂ ਨੇ ਦਸੰਬਰ ਅਤੇ ਜਨਵਰੀ ’ਚ ਆਈ. ਪੀ. ਓ. ਲਿਆਉਣ ਦੇ ਸ਼ੁਰੂਆਤੀ ਦਸਤਾਵੇਜ਼ ਦਾਖਲ ਕੀਤੇ ਸਨ। ਇਨ੍ਹਾਂ ਨੂੰ 29-30 ਅਪ੍ਰੈਲ ਦੌਰਾਨ ਸੇਬੀ ਵੱਲੋਂ ਇਸ ਦੀ ਮਨਜ਼ੂਰੀ ਮਿਲ ਗਈ। ਵੈਰੀਟਾਸ ਫਾਈਨਾਂਸ ਆਪਣੇ ਆਈ. ਪੀ. ਓ. ਜ਼ਰੀਏ 2,800 ਕਰੋਡ਼ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ’ਚ 600 ਕਰੋੜ ਰੁਪਏ ਮੁੱਲ ਦੇ ਨਵੇਂ ਸ਼ੇਅਰ ਅਤੇ 2,200 ਕਰੋੜ ਰੁਪਏ ਮੁੱਲ ਦੇ ਸ਼ੇਅਰ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਸ਼ਾਮਲ ਹੈ ।
ਇਹ ਵੀ ਪੜ੍ਹੋ : ਮੁਫ਼ਤ ATM ਲੈਣ-ਦੇਣ ਦੀ ਸੀਮਾ ਘਟੀ, HDFC, PNB, IndusInd Bank ਨੇ ਅੱਜ ਤੋਂ ਬਦਲੇ ਨਿਯਮ
ਗੈਰ-ਬੈਂਕਿੰਗ ਵਿੱਤੀ ਕੰਪਨੀ ਲਕਸ਼ਮੀ ਇੰਡੀਆ ਫਾਈਨਾਂਸ ਦਾ ਪ੍ਰਸਤਾਵਿਤ ਆਈ. ਪੀ. ਓ. 1.04 ਕਰੋੜ ਨਵੇਂ ਸ਼ੇਅਰ ਅਤੇ 56.38 ਲੱਖ ਸ਼ੇਅਰ ਦੀ ਵਿਕਰੀ ਪੇਸ਼ਕਸ਼ ਦਾ ਸੁਮੇਲ ਹੈ। ‘ਰੈਫ੍ਰਿਜਰੇਸ਼ਨ ਸੀਲਿੰਗ ਸਾਲਿਊਸ਼ਨ’ ਕੰਪਨੀ ਅਜੇ ਪਾਲੀ ਦਾ ਆਈ. ਪੀ. ਓ. 238 ਕਰੋਡ਼ ਰੁਪਏ ਦੇ ਨਵੇਂ ਸ਼ੇਅਰ ਅਤੇ ਪ੍ਰਮੋਟਰਾਂ ਵੱਲੋਂ 93 ਲੱਖ ਸ਼ੇਅਰ ਦੀ ਵਿਕਰੀ ਪੇਸ਼ਕਸ਼ ਦਾ ਸੁਮੇਲ ਹੈ।
ਇਹ ਵੀ ਪੜ੍ਹੋ : ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ ਹੈ ਆਖਰੀ ਤਾਰੀਖ
ਰੀਗਲ ਰਿਸੋਰਸਿਜ਼ ਦੇ ਆਈ. ਪੀ. ਓ. ’ਚ 190 ਕਰੋਡ਼ ਰੁਪਏ ਤੱਕ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ ਅਤੇ ਪ੍ਰਮੋਟਰਾਂ ਵੱਲੋਂ 90 ਲੱਖ ਸ਼ੇਅਰ ਦੀ ਵਿਕਰੀ ਪੇਸ਼ਕਸ਼ ਪ੍ਰਸਤਾਵਿਤ ਹੈ। ਉਥੇ ਜਾਜੂ ਰਸ਼ਮੀ ਰਿਫਰੈਕਟ੍ਰੀਜ਼ ਦੇ ਆਈ. ਪੀ. ਓ. ’ਚ ਸਿਰਫ 150 ਕਰੋਡ਼ ਰੁਪਏ ਤੱਕ ਦੇ ਨਵੇਂ ਸ਼ੇਅਰ ਸ਼ਾਮਲ ਹੋਣਗੇ। ਇਸ ’ਚ ਕੋਈ ਵਿਕਰੀ ਪੇਸ਼ਕਸ਼ ਪ੍ਰਸਤਾਵਿਤ ਨਹੀਂ ਹੈ। ਦੂਜੀ ਪਾਸੇ ਅਰਥੂਡ ਸਰਵਿਸਿਜ਼ ਨੇ ਆਈ. ਪੀ. ਓ. ਲਈ ਦਾਖਲ ਆਪਣੇ ਦਸਤਾਵੇਜ਼ 28 ਅਪ੍ਰੈਲ ਨੂੰ ਵਾਪਸ ਲੈ ਲਏ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੂਡੀਜ਼ ਨੇ 2025 ਲਈ ਭਾਰਤ ਦੇ GDP ਵਾਧਾ ਦਰ ਅੰਦਾਜ਼ੇ ਨੂੰ ਘਟਾ ਕੇ ਕੀਤਾ 6.3 ਫੀਸਦੀ
NEXT STORY