ਨਵੀਂ ਦਿੱਲੀ- ਆਖਿਰ 'ਬਾਹੁਬਲੀ' 'ਤੇ 'ਬਜਰੰਗੀ ਭਾਈਜਾਨ' ਭਾਰੀ ਪੈ ਹੀ ਗਈ। ਜੀ ਹਾਂ, ਕਮਾਈ ਦੇ ਮਾਮਲੇ 'ਚ ਸਲਮਾਨ ਖ਼ਾਨ ਦੀ ਫ਼ਿਲਮ 'ਬਜਰੰਗੀ ਭਾਈਜਾਨ' ਨੇ 'ਬਾਹੁਬਲੀ' ਨੂੰ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਮੁਤਾਬਕ 'ਬਜਰੰਗੀ ਭਾਈਜਾਨ' 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਰਹੀ ਹੈ, ਜਦੋਂਕਿ 'ਬਾਹੁਬਲੀ' ਨੇ ਦੁਨੀਆ ਭਰ 'ਚ 385 ਕਰੋੜ ਦੀ ਕਮਾਈ ਕੀਤੀ ਹੈ। 'ਬਾਹੁਬਲੀ' ਨੇ ਇਹ ਅੰਕੜਾ 17 ਦਿਨਾਂ 'ਚ, ਜਦੋਂਕਿ 'ਬਜਰੰਗੀ ਭਾਈਜਾਨ' ਨੇ 10 ਦਿਨਾਂ 'ਚ ਪਾਰ ਕੀਤਾ ਹੈ।
'ਬਾਹੁਬਲੀ' ਨੂੰ ਬਣਾਉਣ ਲਈ 250 ਕਰੋੜ ਅਤੇ 'ਬਜਰੰਗੀ ਭਾਈਜਾਨ' ਨੂੰ 100 ਕਰੋੜ ਰੁਪਏ ਦੀ ਲਾਗਤ ਲੱਗੀ ਹੈ। ਇਸ ਹਿਸਾਬ ਨਾਲ 'ਬਾਹੁਬਲੀ' ਨੂੰ 135 ਕਰੋੜ ਅਤੇ 'ਬਜਰੰਗੀ ਭਾਈਜਾਨ' ਨੂੰ 300 ਕਰੋੜ ਰੁਪਏ ਦਾ ਫਾਇਦਾ ਹੋਇਆ ਹੈ। ਖ਼ਬਰਾਂ ਮੁਤਾਬਕ ਯੂ. ਪੀ. 'ਚ ਟੈਕਸ ਫ੍ਰੀ ਹੋਣ ਕਰਕੇ ਦਿੱਲੀ ਦੇ ਵੱਡੀ ਗਿਣਤੀ 'ਚ ਦਰਸ਼ਕ ਯੂ. ਪੀ. 'ਚ ਫ਼ਿਲਮ ਦੇਖਣ ਜਾ ਰਹੇ ਹਨ।
ਕਾਤਲ ਹੁਸਨ ਦੇ ਜਲਵੇ, ਬੀਚ 'ਤੇ ਦਿਖਾਈ ਦਿੱਤੀਆਂ ਸੈਕਸੀ ਅਦਾਵਾਂ (ਦੇਖੋ ਤਸਵੀਰਾਂ)
NEXT STORY