ਮੁੰਬਈ: ਹਰਿਆਣਵੀ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਇਨੀਂ ਦਿਨੀਂ ਲਗਾਤਾਰ ਚਰਚਾ ’ਚ ਬਣੀ ਹੋਈ ਹੈ। ਹਾਲ ’ਚ ਸਪਨਾ ਦੇ ਖ਼ਿਲਾਫ਼ ਧੋਖਾਧੜੀ ਦੇ ਮਾਮਲੇ ’ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਸਪਨਾ ਚੌਧਰੀ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸਪਨਾ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਧਮਾਲ ਮਚਾ ਰਹੀਆਂ ਹਨ।
ਇਨ੍ਹਾਂ ਤਸਵੀਰਾਂ ’ਚ ਸਪਨਾ ਵ੍ਹਾਈਟ ਰੰਗ ਦੇ ਗਾਊਨ ’ਚ ਨਜ਼ਰ ਆ ਰਹੀ ਹੈ। ਨਾਲ ਹੀ ਸਪਨਾ ਨੇ ਹਰੇ ਰੰਗ ਦਾ ਦੁਪੱਟਾ ਲਿਆ ਹੋਇਆ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਸਪਨਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਸਪਨਾ ਦੇ ਮੱਥੇ ਦੀ ਬਿੰਦੀ ਉਨ੍ਹਾਂ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਰਹੀ ਹੈ। ਇਸ ਲੁੱਕ ’ਚ ਸਪਨਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸਪਨਾ ਨੇ ਲਿਖਿਆ ਹੈ-‘ਲੰਘਣਾ ਹੈ ਤਾਂ ਦਿਲ ਦੇ ਰਸਤੇ ’ਚੋਂ ਲੰਘਣਾ, ਮੁਹੱਬਤ ਦੇ ਸ਼ਹਿਰ ’ਚ ਬਾਈਪਾਸ ਨਹੀਂ ਹੁੰਦੇ...’।
ਦੱਸ ਦੇਈਏ ਕਿ ਸਪਨਾ ਚੌਧਰੀ ’ਤੇ ਹਾਲ ਹੀ ’ਚ ਸ਼ਿਕਾਇਤ ਦਰਜ ਹੋਈ ਹੈ ਅਤੇ ਉਸ ’ਤੇ ਦੋਸ਼ ਹੈ ਕਿ ਉਸ ਨੇ ਇਕ ਪੀ.ਆਰ. ਕੰਪਨੀ ਨਾਲ ਸਟੇਜ਼ ਸ਼ੋਅ ਅਤੇ ਸਿੰਗਿੰਗ ਦਾ ਐਂਗਰੀਮੈਂਟ ਸਾਈਨ ਕੀਤਾ ਸੀ। ਸਪਨਾ ਨੇ ਇਸ ਦੇ ਬਦਲੇ ਮੋਟੀ ਰਕਮ ਲਈ ਸੀ ਪਰ ਪਰਫਾਰਮੈਂਸ ਨਹੀਂ ਦਿੱਤੀ। ਦਿੱਲੀ ਪੁਲਸ ਨੇ ਸਪਨਾ ਖ਼ਿਲਾਫ਼ ਮਾਮਲਾ ਦਰਜ ਕਰਕੇੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਲੀਜ਼ਾ ਹੈਡਨ, ਤਸਵੀਰ ਹੋਈ ਵਾਇਰਲ
NEXT STORY