ਮੁੰਬਈ- ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ 'ਹੀ-ਮੈਨ' ਵਜੋਂ ਜਾਣੇ ਜਾਂਦੇ ਧਰਮਿੰਦਰ ਜੀ ਦੀ ਯਾਦ ਵਿੱਚ ਸੰਗੀਤ ਜਗਤ ਦੀ ਮਸ਼ਹੂਰ ਜੋੜੀ ਮਿਥੁਨ ਅਤੇ ਪਲਕ ਮੁੱਛਲ ਇੱਕ ਵਿਸ਼ੇਸ਼ ਸ਼ਰਧਾਂਜਲੀ ਭੇਟ ਕਰਨ ਜਾ ਰਹੇ ਹਨ। 24 ਨਵੰਬਰ 2026 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ ਧਰਮਿੰਦਰ ਜੀ ਦੇ 6 ਦਹਾਕਿਆਂ ਲੰਬੇ ਫਿਲਮੀ ਸਫ਼ਰ ਨੂੰ ਸੁਰਾਂ ਰਾਹੀਂ ਯਾਦ ਕੀਤਾ ਜਾਵੇਗਾ। ਇਹ ਸੰਗੀਤਮਈ ਸ਼ਰਧਾਂਜਲੀ ਆਉਣ ਵਾਲੇ 'ਜ਼ੀ ਸਿਨੇ ਐਵਾਰਡਸ' ਦੌਰਾਨ ਦਿੱਤੀ ਜਾਵੇਗੀ। ਮੁੰਬਈ ਵਿੱਚ ਹੋਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸੰਗੀਤਕਾਰ ਮਿਥੁਨ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਪਲਕ ਮੁੱਛਲ ਇਸ ਸਾਲ ਜ਼ੀ ਸਿਨੇ ਐਵਾਰਡਜ਼ 2026 ਵਿਚ ਧਰਮਿੰਦਰ ਜੀ ਦੇ ਸਦਾਬਹਾਰ ਗੀਤਾਂ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਹਾਂ।
ਮਿਥੁਨ ਨੇ ਕਿਹਾ, "ਧਰਮਿੰਦਰ ਜੀ ਦੀ ਵਿਰਾਸਤ ਵਿੱਚ ਭਾਰਤੀ ਸਿਨੇਮਾ ਦੇ ਕੁਝ ਸਭ ਤੋਂ ਮਹਾਨ ਗੀਤ ਸ਼ਾਮਲ ਹਨ। ਮੇਰਾ ਮਕਸਦ ਧਰਮਿੰਦਰ ਜੀ ਦੇ ਗਾਣਿਆਂ ਰਾਹੀਂ ਭਾਰਤੀ ਸੰਗੀਤ ਦੇ ਇਤਿਹਾਸ ਨੂੰ ਸਭ ਤੋਂ ਖੂਬਸੂਰਤ ਤਰੀਕੇ ਨਾਲ ਮੰਚ ’ਤੇ ਪੇਸ਼ ਕਰਨਾ ਹੈ, ਤਾਂ ਜੋ ਉਨ੍ਹਾਂ ਦੀ ਵਿਰਾਸਤ ਨੂੰ ਸਹੀ ਸਨਮਾਨ ਮਿਲ ਸਕੇ। ਜ਼ੀ ਸਿਨੇ ਐਵਾਰਡਜ਼ 2026 ਦਾ ਇਹ ਸ਼ਾਨਦਾਰ ਜਸ਼ਨ 28 ਫਰਵਰੀ ਅਤੇ ਪਹਿਲੀ ਮਾਰਚ ਨੂੰ ਮੁੰਬਈ ਦੇ ਐੱਨ.ਐੱਸ.ਸੀ.ਆਈ. ਡੋਮ ’ਚ ਆਯੋਜਿਤ ਕੀਤਾ ਜਾਵੇਗਾ।
‘ਹਰ ਫਿਲਮ ਦੀ ਰਿਲੀਜ਼ ’ਤੇ ਪਤਨੀ ਦੀ ਤਾਰੀਫ਼ ਦਾ ਇੰਤਜ਼ਾਰ ਕਰਦਾ ਹਾਂ’- ਅਕਸ਼ੈ ਕੁਮਾਰ
NEXT STORY