ਹੈਦਰਾਬਾਦ (ਏਜੰਸੀ) : ਸਿਆਸੀ ਵਿਸ਼ਿਆਂ 'ਤੇ ਆਧਾਰਿਤ ਪ੍ਰੋਜੈਕਟਾਂ ਨੂੰ ਸਪੋਰਟ ਕਰਨ ਲਈ ਜਾਣੇ ਜਾਂਦੇ ਫਿਲਮ ਨਿਰਮਾਤਾ ਅਭਿਸ਼ੇਕ ਅਗਰਵਾਲ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਵਿੱਚ ਭਾਰਤੀ ਜਨਤਾ ਪਾਰਟੀ (BJP) ਦੀ ਇਤਿਹਾਸਕ ਜਿੱਤ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਗਰਵਾਲ ਨੇ ਇਨ੍ਹਾਂ ਨਤੀਜਿਆਂ ਨੂੰ "ਸੱਚ ਦੀ ਜਿੱਤ" ਕਰਾਰ ਦਿੱਤਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਅਭਿਸ਼ੇਕ ਅਗਰਵਾਲ ਨੇ ਦੱਸਿਆ ਕਿ ਆਪਣੀ ਆਉਣ ਵਾਲੀ ਫਿਲਮ 'ਬੰਗਾਲ ਫਾਈਲਜ਼' ਬਣਾਉਣ ਦੌਰਾਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ, ਪਿਛਲੇ 15 ਸਾਲਾਂ ਵਿੱਚ ਜੋ ਪਾਰਟੀ ਸੱਤਾ ਵਿੱਚ ਸੀ, ਉਹ ਹਾਰ ਗਈ ਹੈ। ਮਮਤਾ ਬੈਨਰਜੀ ਨੇ ਆਪਣੀ ਹਿੰਦੀ-ਮੁਸਲਿਮ ਰਾਜਨੀਤੀ ਇੰਝ ਖੇਡੀ ਕਿ ਇਕ ਪ੍ਰੋਡਿਊਸਰ ਵਜੋਂ 'ਕਸ਼ਮੀਰ ਫਾਈਲਜ਼' ਬਣਾਉਣ ਦੇ ਬਾਅਦ ਜਦੋਂ ਮੈਂ 'ਬੰਗਾਲ ਫਾਈਲਜ਼' ਬਣਾਉਣਾ ਸ਼ੁਰੂ ਕੀਤਾ, ਤਾਂ ਮੈਨੂੰ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੈਂ ਇਕ ਫਿਲਮਮੇਕਰ ਵਜੋਂ ਦਰਦ ਸਹਿਣ ਕੀਤਾ ਹੈ। ਅੱਜ ਮੈਂ ਕਹਿ ਸਕਦਾ ਹਾਂ ਕਿ ਮੈਨੂੰ ਸੰਤੁਸ਼ਟੀ ਮਿਲੀ ਹੈ। ਬੰਗਾਲ ਦੇ ਲੋਕਾਂ ਨੇ ਇਨਸਾਫ ਕੀਤਾ ਹੈ। ਅੱਜ ਸੱਚਾਈ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਫਿਲਮ ਰੋਕਣ ਲਈ ਉਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਕੀਤੇ ਗਏ, ਜਿਸ ਕਾਰਨ ਉਹ ਬੰਗਾਲ ਨਹੀਂ ਜਾ ਪਾ ਰਹੇ ਸਨ ਪਰ ਹੁਣ ਉਹ ਬੰਗਾਲ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ, ਮੈਨੂੰ ਉਮੀਦ ਹੈ ਕਿ ਨਵੀਂ ਸਰਕਾਰ ਫਿਲਮ ਨੂੰ ਰਿਲੀਜ਼ ਕਰਵਾਏਗੀ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਫਿਲਮਾਂ ਬੰਗਾਲ ਵਿੱਚ ਰਿਲੀਜ਼ ਹੋਣ।
ਜ਼ਿਕਰਯੋਗ ਹੈ ਕਿ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 200 ਤੋਂ ਵੱਧ ਸੀਟਾਂ ਜਿੱਤ ਕੇ ਤ੍ਰਿਣਮੂਲ ਕਾਂਗਰਸ ਦੇ ਦਬਦਬੇ ਨੂੰ ਖ਼ਤਮ ਕਰ ਦਿੱਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਸੀਟ ਤੋਂ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਹੱਥੋਂ 15,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਹਨ। ਬੰਗਾਲ ਭਾਜਪਾ ਪ੍ਰਧਾਨ ਸਮਿਕ ਭੱਟਾਚਾਰੀਆ ਅਨੁਸਾਰ, ਨਵੀਂ ਸਰਕਾਰ 9 ਮਈ ਨੂੰ ਰਬਿੰਦਰਨਾਥ ਟੈਗੋਰ ਦੀ ਜਯੰਤੀ ਮੌਕੇ ਸਹੁੰ ਚੁੱਕੇਗੀ।
ਮੇਟ ਗਾਲਾ 'ਚ ਕਰਨ ਜੌਹਰ ਦਾ ਡੈਬਿਊ, ਕੱਪੜਿਆਂ 'ਚ ਦਿਖੀ ਭਾਰਤੀ ਸੱਭਿਆਚਾਰ ਦੀ ਝਲਕ
NEXT STORY