ਮੁੰਬਈ—ਬਾਲੀਵੁੱਡ ਦੀਆਂ ਬੋਲਡ ਅਭਿਨੇਤਰੀਆਂ ਵਿਚ ਸ਼ਾਮਲ ਮਲਿੱਕਾ ਸ਼ੇਰਾਵਤ ਦਾ ਹਿੰਦੀ ਸਿਨੇਮਾ ਵਿਚ ਕੈਰੀਅਰ ਤਾਂ ਕੁਝ ਖਾਸ ਨਹੀਂ ਰਿਹਾ ਪਰ ਫਿਰ ਵੀ ਉਸਦੀ ਕਿਸਮਤ ਬਾਲੀਵੁੱਡ ਦੀਆਂ ਅਭਿਨੇਤਰੀਆਂ ਨਾਲੋਂ ਬਹੁਤ ਚੰਗੀ ਹੈ। ਜਿਸ ਨਾਲ ਹਾਲੀਵੁੱਡ ਗਈਆਂ ਪ੍ਰਿਯੰਕਾ ਤੇ ਦੀਪਿਕਾ ਨੂੰ ਜਲਣ ਹੋ ਸਕਦੀ ਹੈ। ਜੀ ਹਾਂ ਮਲਿੱਕਾ ਸ਼ੇਰਾਵਤ ਹਿੰਦੀ ਸਿਨੇਮਾ ਦੀ ਇਕਲੌਤੀ ਅਭਿਨੇਤਰੀ ਹੈ ਜੋ ਓਬਾਮਾ ਨਾਲ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ-ਤਿੰਨ ਵਾਰ ਮਿਲ ਚੁੱਕੀ ਹੈ। ਇਸਦੀ ਜਾਣਕਾਰੀ ਖੁਦ ਮਲਿੱਕਾ ਨੇ ਟਵਿੱਟਰ 'ਤੇ ਓਬਾਮਾ ਨਾਲ ਆਪਣੀ ਸੈਲਫੀ ਪੋਸਟ ਕਰਦੇ ਹੋਏ ਦਿੱਤੀ ਹੈ। ਹਾਲਾਂਕਿ ਮਲਿੱਕਾ ਨੇ ਇਹ ਨਹੀਂ ਦੱਸਿਆ ਕਿ ਉਸਦੀ ਇਹ ਮੁਲਾਕਾਤ ਓਬਾਮਾ ਨਾਲ ਕਦੋਂ ਤੇ ਕਿੱਥੇ ਹੋਈ।
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਪੀੜਤ ਪਰਿਵਾਰ ਨੇ ਦਿੱਤੀ ਸੁਪਰੀਮ ਕੋਰਟ 'ਚ ਚੁਣੌਤੀ
NEXT STORY