ਮੁੰਬਈ (ਬਿਊਰੋ)– ਸਾਲ 1989 ’ਚ ਭਾਗਿਆਸ਼੍ਰੀ ਨੇ ਸਲਮਾਨ ਖ਼ਾਨ ਨਾਲ ਫ਼ਿਲਮ ‘ਮੈਨੇ ਪਿਆਰ ਕੀਆ’ ਨਾਲ ਡੈਬਿਊ ਕੀਤਾ ਸੀ। ਇਹ ਰੋਮਾਂਟਿਕ-ਡਰਾਮਾ ਫ਼ਿਲਮ ਬਾਕਸ ਆਫਿਸ ’ਤੇ ਬਲਾਕਬਸਟਰ ਸਾਬਿਤ ਹੋਈ। ਇਸ ਫ਼ਿਲਮ ਨਾਲ ਭਾਗਿਆਸ਼੍ਰੀ ਨੂੰ ਘਰ-ਘਰ ਪਛਾਣਿਆ ਗਿਆ ਸੀ। ਤਿੰਨ ਦਹਾਕਿਆਂ ਬਾਅਦ ਅਦਾਕਾਰ ਦੇ ਪੁੱਤਰ ਅਭਿਮਨਿਊ ਦਸਾਨੀ ਨੇ ਫ਼ਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ ਡੈਬਿਊ ਕੀਤਾ। ਹੁਣ ਧੀ ਅਵੰਤਿਕਾ ਦਾਸਾਨੀ ਇਸ ਵਿਰਾਸਤ ਨੂੰ ਅੱਗੇ ਵਧਾਉਂਦੀ ਨਜ਼ਰ ਆਵੇਗੀ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ
ਨਜ਼ਰ ਆਵੇਗੀ ਮੀਡੀਆ ਰਿਪੋਰਟਾਂ ਅਨੁਸਾਰ ਅਵੰਤਿਕਾ ਦਾਸਾਨੀ ਜਲਦ ਹੀ ਰੋਹਨ ਸਿੱਪੀ ਦੀ ਅਨਟਾਈਟਲ ਮਨੋਵਿਗਿਆਨਕ ਥ੍ਰਿਲਰ ਫ਼ਿਲਮ ਨਾਲ ਡੈਬਿਊ ਕਰੇਗੀ। ਇਹ ਜਲਦ ਹੀ ਵੱਡੇ ਪਰਦੇ ’ਤੇ ਨਜ਼ਰ ਆਵੇਗੀ।
ਇਸ ਫ਼ਿਲਮ ’ਚ ਹੁਮਾ ਕੁਰੈਸ਼ੀ ਤੇ ਪਰਮਬ੍ਰਤਾ ਚਟੋਪਾਧਿਆਏ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਸਮੇਂ ਪ੍ਰਾਜੈਕਟ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਦੀ ਸ਼ੂਟਿੰਗ ਮੁੰਬਈ ’ਚ ਹੋ ਰਹੀ ਹੈ।
ਸੂਤਰ ਨੇ ਦੱਸਿਆ ਕਿ ਕਾਸਟ ਤੇ ਕਰਿਊ ਨੇ ਨਵੰਬਰ, 2021 ’ਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਅਵੰਤਿਕਾ ਫ਼ਿਲਮ ’ਚ ਇਕ ਗੁੰਝਲਦਾਰ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਕਹਾਣੀ ’ਚ ਅਵੰਤਿਕਾ ਦੀ ਵੱਡੀ ਭੂਮਿਕਾ ਹੈ। ਹੁਣ ਤੱਕ ਅਵੰਤਿਕਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਮਾ ਤੇ ਪਰਮਬ੍ਰਤਾ ਆਪਣੀ ਅਦਾਕਾਰੀ ਦੇ ਹੁਨਰ ਨੂੰ ਸਖ਼ਤ ਮੁਕਾਬਲਾ ਦਿੰਦੇ ਨਜ਼ਰ ਆ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਰਮਾਤਾ ਫ਼ਿਲਮ ਨੂੰ OTT ’ਤੇ ਰਿਲੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਪਨਾ ਚੌਧਰੀ ’ਤੇ ਚੜ੍ਹਿਆ ‘ਪੁਸ਼ਪਾ’ ਦਾ ਜਾਦੂ, ਵੀਡੀਓ ਹੋਈ ਵਾਇਰਲ
NEXT STORY