ਨਵੀਂ ਦਿੱਲੀ (ਬਿਊਰੋ) : 21 ਅਪ੍ਰੈਲ ਨੂੰ ਟਵਿੱਟਰ ਨੇ ਆਪਣੀ ਨੀਤੀ 'ਚ ਵੱਡਾ ਬਦਲਾਅ ਕੀਤਾ ਹੈ। ਐਲਨ ਮਸਕ ਦੀ ਕੰਪਨੀ ਨੇ ਵੈਰੀਫਾਈਡ ਖ਼ਾਤਿਆਂ ਤੋਂ ਬਲੂ ਟਿੱਕਸ ਨੂੰ ਹਟਾ ਦਿੱਤਾ ਸੀ, ਸਿਰਫ਼ ਉਨ੍ਹਾਂ ਖ਼ਾਤਿਆਂ 'ਤੇ ਨੀਲੀ ਟਿੱਕ ਦੀ ਇਜਾਜ਼ਤ ਦਿੱਤੀ ਗਈ ਸੀ, ਜਿਨ੍ਹਾਂ ਨੇ ਇਸ ਲਈ ਭੁਗਤਾਨ ਕੀਤਾ ਸੀ। ਸਿਆਸਤਦਾਨ ਤੋਂ ਲੈ ਕੇ ਫ਼ਿਲਮ ਜਗਤ ਸਣੇ ਕਈ ਮਸ਼ਹੂਰ ਹਸਤੀਆਂ ਦੇ ਖ਼ਾਤਿਆਂ ਤੋਂ ਬਲੂ ਟਿੱਕਸ ਨੂੰ ਹਟਾ ਦਿੱਤਾ ਗਿਆ ਸੀ। ਇਨ੍ਹਾਂ 'ਚ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਲ ਹੈ।
![PunjabKesari](https://static.jagbani.com/multimedia/12_31_092676210bigg b1-ll.jpg)
ਪ੍ਰੇਸ਼ਾਨ ਹੋਏ ਬਿੱਗ ਬੀ
ਅਮਿਤਾਭ ਨੇ ਪੈਸੇ ਅਦਾ ਕਰ ਦਿੱਤੇ ਸਨ ਪਰ ਉਨ੍ਹਾਂ ਨੂੰ ਬਲੂ ਟਿੱਕ ਨਹੀਂ ਦਿੱਤੀ ਗਈ। ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਕਿਹਾ ਕਿ ਪੈਸੇ ਦੇਣ ਤੋਂ ਬਾਅਦ ਵੀ ਉਨ੍ਹਾਂ ਦਾ ਟਵਿੱਟਰ ਅਕਾਊਂਟ ਵੈਰੀਫਾਈ ਨਹੀਂ ਹੋਇਆ। ਅਮਿਤਾਭ ਦੀ ਇਸ ਪੋਸਟ 'ਚ ਉਨ੍ਹਾਂ ਦੀ ਸ਼ਿਕਾਇਤ ਤੋਂ ਜ਼ਿਆਦਾ ਉਨ੍ਹਾਂ ਦੀ ਅਨੋਖੀ ਭਾਸ਼ਾ ਨੇ ਲੋਕਾਂ ਦਾ ਧਿਆਨ ਖਿੱਚਿਆ। ਬਿੱਗ ਬੀ ਦੀ ਇਸ ਪੋਸਟ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਅਕਾਊਂਟ 'ਤੇ ਬਲੂ ਟਿੱਕ ਵਾਪਸ ਆ ਗਈ।
![PunjabKesari](https://static.jagbani.com/multimedia/12_31_093612742bigg b2-ll.jpg)
ਖ਼ੁਦ ਨੂੰ ਠੱਗਿਆ ਮਹਿਸੂਸ ਕਰਦੇ ਨੇ ਅਮਿਤਾਭ
ਅਮਿਤਾਭ ਬੱਚਨ ਹੁਣ ਇਕ ਵਾਰ ਫਿਰ ਟਵਿੱਟਰ ਤੋਂ ਪਰੇਸ਼ਾਨ ਹੋਏ ਹਨ। ਇਸ ਵਾਰ ਅਮਿਤਾਭ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਦਰਅਸਲ, ਟਵਿੱਟਰ ਨੇ ਲੀਗੇਸੀ ਵੈਰੀਫਾਈਡ ਬਲੂ ਟਿੱਕ ਨੂੰ ਸਬਸਕ੍ਰਿਪਸ਼ਨ ਅਧਾਰਤ ਬਣਾਉਣ ਤੋਂ ਬਾਅਦ ਐਲਾਨ ਕੀਤਾ ਕਿ ਇਹ ਉਨ੍ਹਾਂ ਖਾਤਾਧਾਰਕਾਂ ਨੂੰ ਮੁਫ਼ਤ ਦਿੱਤਾ ਜਾਵੇਗਾ, ਜਿਨ੍ਹਾਂ ਦੇ 10 ਲੱਖ ਤੋਂ ਵੱਧ ਫਾਲੋਅਰ ਹਨ।
![PunjabKesari](https://static.jagbani.com/multimedia/12_31_095331319bigg b3-ll.jpg)
ਲੋਕਾਂ ਨੇ ਦਿੱਤੀ ਪ੍ਰਤੀਕਿਰਿਆ
ਅਮਿਤਾਭ ਬੱਚਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ। ਇਸ ਪੋਸਟ 'ਤੇ ਮਜ਼ਾਕੀਆ ਟਿੱਪਣੀ ਕਰਦਿਆਂ ਲੋਕਾਂ ਨੇ ਬਿੱਗ ਬੀ ਨੂੰ ਜਲਦਬਾਜ਼ੀ ਨਾ ਕਰਨ ਦੀ ਸਲਾਹ ਦਿੱਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਿੱਪੀ ਗਰੇਵਾਲ ਤੇ ਰਵਨੀਤ ਦਾ ਛੋਟਾ ਨਵਾਬ ਗੁਰਬਾਜ਼ ਆਇਆ ਚਰਚਾ 'ਚ, ਮਾਸੂਮੀਅਤ ਵੇਖ ਆਵੇਗਾ ਪਿਆਰ (ਤਸਵੀਰਾਂ)
NEXT STORY