ਮੁੰਬਈ- ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 19' ਦੀ ਤੀਜੀ ਰਨਰ-ਅੱਪ ਬਣੀ ਤਾਨਿਆ ਮਿੱਤਲ ਸ਼ੋਅ ਵਿੱਚ ਆਪਣੇ ਗਲੈਮਰਸ ਲੁੱਕ, ਡਿਜ਼ਾਈਨਰ ਸਾੜੀਆਂ ਅਤੇ ਆਲੀਸ਼ਾਨ ਜੀਵਨ ਸ਼ੈਲੀ ਕਾਰਨ ਖੂਬ ਚਰਚਾ ਵਿੱਚ ਰਹੀ। ਪਰ ਸ਼ੋਅ ਖਤਮ ਹੁੰਦੇ ਹੀ ਉਹ ਇੱਕ ਨਵੇਂ ਵਿਵਾਦ ਵਿੱਚ ਫਸ ਗਈ ਹੈ। ਤਾਨਿਆ ਦੀ ਸਟਾਈਲਿਸਟ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ 'ਤੇ ਕਈ ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ ਵਿੱਚ ਬਕਾਇਆ ਭੁਗਤਾਨ ਨਾ ਕਰਨਾ, ਮਹਿੰਗੇ ਆਊਟਫਿੱਟ ਵਾਪਸ ਨਾ ਕਰਨਾ ਅਤੇ ਟੀਮ ਨਾਲ ਖਰਾਬ ਵਿਵਹਾਰ ਸ਼ਾਮਲ ਹੈ। ਤਾਨਿਆ, ਜੋ ਕਿ ਇੱਕ ਕੰਟੈਂਟ ਕ੍ਰਿਏਟਰ ਅਤੇ ਅਧਿਆਤਮਿਕ ਇਨਫਲੂਐਂਸਰ ਹਨ, ਘਰ ਵਿੱਚ ਅਕਸਰ ਆਪਣੀਆਂ 800 ਸਾੜੀਆਂ ਦਾ ਜ਼ਿਕਰ ਕਰਦੀ ਦਿਖੀ ਸੀ।
ਸਟਾਈਲਿਸਟ ਦੇ ਗੰਭੀਰ ਦੋਸ਼: ਪੇਮੈਂਟ ਰੋਕਣ ਦੀ ਧਮਕੀ
ਸਟਾਈਲਿਸਟ ਨੇ ਸੋਸ਼ਲ ਮੀਡੀਆ 'ਤੇ ਇੱਕ ਲੰਬੀ ਪੋਸਟ ਕਰਕੇ ਦੱਸਿਆ ਕਿ ਉਹ ਇੱਕ ਹਫ਼ਤੇ ਤੋਂ ਫਾਲੋ-ਅੱਪ ਕਰਦੇ-ਕਰਦੇ ਥੱਕ ਗਈ ਹੈ। ਉਸਨੇ ਦੋਸ਼ ਲਾਇਆ ਕਿ ਤਾਨਿਆ ਦੀ ਟੀਮ ਨੇ ਉਨ੍ਹਾਂ ਦੀ ਪੇਮੈਂਟ ਕਲੀਅਰ ਨਹੀਂ ਕੀਤੀ। ਸਟਾਈਲਿਸਟ ਨੇ ਇਹ ਵੀ ਕਿਹਾ ਕਿ ਬ੍ਰਾਂਡਸ ਨੂੰ ਅਜੇ ਤੱਕ ਮਹਿੰਗੇ ਆਊਟਫਿੱਟਸ ਦਾ ਰਿਟਰਨ ਵੀ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਤਾਨਿਆ ਨੇ ਫੋਨ 'ਤੇ ਕਿਹਾ ਸੀ ਕਿ ਉਸਨੂੰ ਆਊਟਫਿੱਟ ਬਹੁਤ ਪਸੰਦ ਆਇਆ, ਪਰ ਫਿਰ ਵੀ ਉਨ੍ਹਾਂ ਨੂੰ ਕੋਈ ਜਵਾਬ ਜਾਂ ਇੱਕ 'thank you' ਤੱਕ ਨਹੀਂ ਮਿਲਿਆ।
ਸਟਾਈਲਿਸਟ ਨੇ ਗੰਭੀਰ ਖੁਲਾਸਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਤਾਨਿਆ ਦੀ ਟੀਮ ਦੀ ਇੱਕ ਮੈਂਬਰ ਵੱਲੋਂ ਧਮਕੀ ਦਿੱਤੀ ਗਈ ਸੀ। ਮੈਸੇਜ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਹ 'ਅੱਜ ਦੀ ਸਾੜੀ' ਦਾ ਇੰਤਜ਼ਾਮ ਨਹੀਂ ਕਰ ਸਕੀ, ਤਾਂ ਉਨ੍ਹਾਂ ਦੀ ਪੇਮੈਂਟ ਰਿਲੀਜ਼ ਨਹੀਂ ਕੀਤੀ ਜਾਵੇਗੀ,। ਸਟਾਈਲਿਸਟ ਨੇ ਇਸ ਧਮਕੀ ਦਾ ਸਬੂਤ ਹੋਣ ਦਾ ਵੀ ਦਾਅਵਾ ਕੀਤਾ। ਸਟਾਈਲਿਸਟ ਨੇ ਦੱਸਿਆ ਕਿ ਉਹ ਇੰਨੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਖੁਦ ਹੀ 'ਪੋਰਟਰ ਚਾਰਜ' ਵੀ ਦੇ ਰਹੇ ਹਨ, ਫਿਰ ਵੀ ਉਨ੍ਹਾਂ ਨਾਲ ਅਜਿਹਾ ਵਿਵਹਾਰ ਹੋ ਰਿਹਾ ਹੈ, ਜਦੋਂ ਕਿ ਉਨ੍ਹਾਂ ਨੇ ਹਰ ਇੰਟਰਵਿਊ ਵਿੱਚ ਤਾਨਿਆ ਦਾ ਸਾਥ ਦਿੱਤਾ ਹੈ।
ਪੋਸਟ ਡਿਲੀਟ, ਵਿਵਾਦ ਵਾਇਰਲ
ਇਸ ਵਿਵਾਦ ਦੇ ਵਧਣ ਤੋਂ ਬਾਅਦ ਸਟਾਈਲਿਸਟ ਦੀ ਇਹ ਪੋਸਟ ਬਾਅਦ ਵਿੱਚ ਡਿਲੀਟ ਕਰ ਦਿੱਤੀ ਗਈ ਹੈ। ਪਰ ਇਸਦੇ ਸਕ੍ਰੀਨਸ਼ਾਟ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ ਅਤੇ ਚਰਚਾ ਦਾ ਵਿਸ਼ਾ ਬਣ ਗਏ ਹਨ।
ਜ਼ਿਕਰਯੋਗ ਹੈ ਕਿ ਤਾਨਿਆ ਨੂੰ ਸ਼ੋਅ ਦੌਰਾਨ ਹੀ ਏਕਤਾ ਕਪੂਰ ਨੇ ਇੱਕ ਐਕਟਿੰਗ ਪ੍ਰੋਜੈਕਟ ਦਾ ਆਫਰ ਵੀ ਦਿੱਤਾ ਸੀ।
ਸਲਮਾਨ ਖਾਨ ਨੇ ਦਿੱਤਾ 'ਰੈੱਡ ਸੀ ਆਨਰੀ ਅਵਾਰਡ', ਇਦਰੀਸ ਐਲਬਾ ਨੂੰ ਗਲੇ ਮਿਲੇ ਤਾਂ ਜੇੱਦਾਹ ਫੈਸਟੀਵਲ ਦਾ ਬਣਿਆ 'ਯਾਦਗਾਰ ਪਲ'
NEXT STORY