ਮੁੰਬਈ- ਸੋਸ਼ਲ ਮੀਡੀਆ ਇਨਫਲੂਐਂਸਰ ਐਲਵਿਸ਼ ਯਾਦਵ ਹੁਣ ਅਦਾਕਾਰੀ ਦੀ ਦੁਨੀਆ ’ਚ ਕਦਮ ਰੱਖਣ ਜਾ ਰਹੇ ਹਨ ਅਤੇ ਆਪਣੀ ਡੈਬਿਊ ਵੈੱਬ ਸੀਰੀਜ਼ ‘ਔਕਾਤ ਕੇ ਬਾਹਰ’ ਨਾਲ ਦਰਸ਼ਕਾਂ ਸਾਹਮਣੇ ਇਕ ਨਵੇਂ ਅੰਦਾਜ਼ ’ਚ ਨਜ਼ਰ ਆਉਣਗੇ। ਇਹ ਸੀਰੀਜ਼ 3 ਦਸੰਬਰ ਨੂੰ ਐਮਾਜ਼ੋਨ ਐੱਮ.ਐਕਸ. ਪਲੇਅਰ ’ਤੇ ਸਟਰੀਮ ਹੋ ਚੁੱਕੀ ਹੈ। ਤਨਮਯ ਰਸਤੋਗੀ ਵੱਲੋਂ ਨਿਰਦੇਸ਼ਤ ਇਸ ਕਾਲਜ ਡਰਾਮਾ ’ਚ ਐਲਵਿਸ਼ ਨਾਲ ਮਲਹਾਰ ਰਾਠੌੜ, ਨਿਖਿਲ ਵਿਜੇ, ਹੇਤਲ ਗੜਾ, ਰੋਹਨ ਖੁਰਾਣਾ ਅਤੇ ਕੇਸ਼ਵ ਸਾਧਨਾ ਵਰਗੇ ਨੌਜਵਾਨ ਕਲਾਕਾਰ ਮੁੱਖ ਭੂਮਿਕਾਵਾਂ ’ਚ ਦਿਖਾਈ ਦੇਣਗੇ। ਇਸ ਸੀਰੀਜ਼ ਬਾਰੇ ਸਟਾਰ ਕਾਸਟ ਐਲਵਿਸ਼ ਯਾਦਵ, ਮਲਹਾਰ ਰਾਠੌੜ ਅਤੇ ਹੇਤਲ ਗੜਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...
ਐਲਵਿਸ਼
ਨਿਰਦੇਸ਼ਕ ਨੇ ਕਿਹਾ-ਇੰਪੈਕਟ ਨਹੀਂ ਆ ਰਿਹਾ ਤਾਂ ਸੱਚਮੁੱਚ ਮੁੱਕੇ ਖਾਧੇ
ਪ੍ਰ. ‘ਔਕਾਤ ਕੇ ਬਾਹਰ’ ਟਾਈਟਲ ਪਿੱਛੇ ਕੀ ਸੋਚ ਸੀ?
- ਟਾਈਟਲ ਦਾ ਲਾਜਿਕ ਬਹੁਤ ਹੀ ਸਿੱਧਾ ਹੈ। ਮੇਰਾ ਕਿਰਦਾਰ ਰਾਜਵੀਰ ਪਿੰਡ ਤੋਂ ਆਉਂਦਾ ਹੈ ਅਤੇ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ। ਉਸ ਦੀ ਜ਼ਿੰਦਗੀ ’ਚ ਹਰ ਚੀਜ਼ ਉਸ ਦੀ ‘ਔਕਾਤ ਕੇ ਬਾਹਰ’ ਹੈ। ਭਾਵੇਂ ਉਹ ਵੱਡਾ ਕਾਲਜ ਹੋਵੇ, ਪਸੰਦ ਦੀ ਕੁੜੀ, ਬਾਕਸਿੰਗ ਦਾ ਸੁਪਨਾ ਸਭ ਕੁਝ। ਇਹ ਉਸ ਦਾ ਸਫ਼ਰ ਹੈ ਕਿ ਕਿਵੇਂ ਵਿਅਕਤੀ ਆਪਣੀ ਔਕਾਤ ਤੋਂ ਬਾਹਰ ਜਾ ਕੇ ਵੀ ਚੀਜ਼ਾਂ ਹਾਸਲ ਕਰਦਾ ਹੈ। ਮੈਨੂੰ ਵੀ ਲੱਗਦਾ ਹੈ ਕਿ ਇਹ ਮੇਰੀ ਜ਼ਿੰਦਗੀ ’ਚ ਫਿੱਟ ਬੈਠਦਾ ਹੈ, ਜਿੱਥੇ ਹਾਂ, ਉਹ ਕਦੇ ਮੇਰੀ ਔਕਾਤ ਤੋਂ ਬਾਹਰ ਹੀ ਸੀ।
ਪ੍ਰ. ਟੀਜ਼ਰ ’ਚ ਸੀਨ ਹੈ ‘ਤੁਸੀਂ ਐਲਵਿਸ਼ ਭਾਈ ਵਰਗੇ ਲੱਗਦੇ ਹੋ’ ਇਸ ਪਿੱਛੇ ਕੀ ਆਈਡੀਆ ਸੀ?
-ਉਹ ਬਸ ਇਕ ਫਨ ਐਲੀਮੈਂਟ ਸੀ। ਮੇਰੇ ਕਿਰਦਾਰ ਰਾਜਵੀਰ ਨੂੰ ਕੋਈ ਕਹਿ ਦਿੰਦਾ ਹੈ ਕਿ ਤੁਸੀਂ ਤਾਂ ਐਲਵਿਸ਼ ਭਾਈ ਵਰਗੇ ਲੱਗਦੇ ਹੋ ਤਾਂ ਉਹ ਜਵਾਬ ਦਿੰਦਾ ਹੈ, ਨਹੀਂ ਭਰਾ, ਮੈਂ ਨਹੀਂ ਹਾਂ। ਥੋੜ੍ਹਾ ਇੰਟਰਨਲ ਜੋਕ ਟਾਈਪ ਰੱਖਿਆ ਗਿਆ ਸੀ।
ਪ੍ਰ. ਤੁਸੀਂ ਬਾਕਸਰ ਦਾ ਕਿਰਦਾਰ ਨਿਭਾਇਆ ਹੈ, ਸਿਖਲਾਈ ਕਿਹੋ ਜਿਹੀ ਰਹੀ?
-ਕਾਫ਼ੀ ਮੁਸ਼ਕਲ ਸੀ, ਜਿੰਮ ਦੀ ਸਿਖਲਾਈ ਤੋਂ ਇਲਾਵਾ ਬਾਕਸਿੰਗ ਦੀ ਜ਼ਬਰਦਸਤ ਪ੍ਰੈਕਟਿਸ ਕਰਨੀ ਪਈ। ਬਹੁਤ ਸਾਰੇ ਅਜਿਹੇ ਸੀਨ ਸਨ, ਜਿੱਥੇ ਨਿਰਦੇਸ਼ਕ ਨੇ ਕਿਹਾ ਕਿ ਇੰਪੈਕਟ ਨਹੀਂ ਆ ਰਿਹਾ। ਆਖ਼ਿਰ ’ਚ ਮੈਂ ਕਿਹਾ-ਠੀਕ ਹੈ ਭਰਾ, ਲਾ ਲਓ! ਤਾਂ ਕਈ ਮੁੱਕੇ ਮੈਂ ਸੱਚਮੁੱਚ ਖਾਧੇ ਹਨ। ਮੇਰਾ ਜਬਾੜਾ ਵੀ ਹਿੱਲ ਗਿਆ ਸੀ ਕਈ ਵਾਰ ਪਰ ਮਜ਼ਾ ਆਇਆ, ਰੀਅਲ ਲੱਗਾ।
ਪ੍ਰ. ਸੈੱਟ ’ਤੇ ਡਾਇਰੈਕਟਰ ਨਾਲ ਕਿਹੋ ਜਿਹਾ ਅਨੁਭਵ ਰਿਹਾ?
ਡਾਇਰੈਕਟਰ ਬਹੁਤ ਕੂਲ ਇਨਸਾਨ ਹਨ। ਡੋਮੀਨੇਟ ਨਹੀਂ ਕਰਦੇ, ਜੇ ਕੋਈ ਸੀਨ ’ਚ ਕੁਝ ਬਿਹਤਰ ਸੁਝਾਅ ਦਿੰਦਾ ਹੈ ਤਾਂ ਉਹ ਸੁਣਦੇ ਹਨ। ਦੋਸਤ ਵਾਂਗ ਕੰਮ ਕਰਵਾਇਆ, ਮਜ਼ੇਦਾਰ ਅਨੁਭਵ ਸੀ।
ਪ੍ਰ. ‘ਬਿੱਗ ਬਾਸ’ ਜਿੱਤਣਾ ਕੀ ਤੁਹਾਡੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ?
-100 ਫੀਸਦੀ ‘ਬਿੱਗ ਬਾਸ ਤੋਂ ਪਹਿਲਾਂ ਤਾਂ ਮੁੰਬਈ ਦੇ ਦਰਵਾਜ਼ੇ ਵੀ ਖੁੱਲ੍ਹੇ ਨਹੀਂ ਸਨ। ਮੇਰੇ ਕੋਲ ਜੋ ਕੁਝ ਵੀ ਹੈ, ਉਹ ‘ਬਿੱਗ ਬਾਸ’ ਦੀ ਹੀ ਦੇਣ ਹੈ। ਸਲਮਾਨ ਭਰਾ ਨੂੰ ਮਿਲਣਾ, ਉਨ੍ਹਾਂ ਦਾ ਮਾਰਗਦਰਸ਼ਨ ਜੀਵਨ ਬਦਲਣ ਵਾਲਾ ਸੀ। ਇਕ ਲਾਈਨ ਕਹਿਣਾ ਚਾਹੁੰਦਾ ਹਾਂ ਕਿ ਉਹ ਮੇਰਾ ਵੱਡਾ ਭਰਾ ਹੈ।
ਹੇਤਲ ਗੜਾ
ਦੋਸਤ ਉਹੀ ਹੁੰਦੇ ਹਨ, ਜੋ ਤੁਹਾਨੂੰ ਹਕੀਕਤ ਦੱਸਦੇ ਹਨ
ਪ੍ਰ. ਸੀਰੀਜ਼ ’ਚ ਤੁਹਾਡੇ ਡਾਇਲਾਗ ਕਾਫ਼ੀ ਮਜ਼ਬੂਤ ਹਨ। ਤੁਹਾਡਾ ਕਿਰਦਾਰ ਕੀ ਹੈ?
ਮੈਂ ਰਾਜਵੀਰ ਦੀ ਦੋਸਤ ਦੀ ਭੂਮਿਕਾ ਨਿਭਾਅ ਰਹੀ ਹਾਂ। ਦੋਸਤ ਉਹੀ ਹੁੰਦੇ ਹਨ, ਜੋ ਤੁਹਾਨੂੰ ਹਕੀਕਤ ਦੱਸਦੇ ਹਨ, ਤੇਰੀ ਔਕਾਤ ਤੋਂ ਬਾਹਰ ਹੈ, ਵਰਗਾ ਸੱਚ ਬੋਲ ਦਿੰਦੇ ਹਨ। ਉਹ ਉਸ ਨੂੰ ਜ਼ਮੀਨ ’ਤੇ ਰੱਖਦੀ ਵੀ ਹੈ ਅਤੇ ਮੋਟੀਵੇਟ ਵੀ ਕਰਦੀ ਹੈ ਕਿ ਪਾਗ਼ਲ ਹੈ ਕੀ? ਜਾ! ਉਸ ਨੂੰ ਹਾਸਲ ਕਰ। ਪੂਰੀ ਸੀਰੀਜ਼ ’ਚ ਅਸੀਂ ਉਸ ਦਾ ਸੁਪੋਰਟ ਸਿਸਟਮ ਹਾਂ।
ਪ੍ਰ. ਤੁਹਾਡਾ ਸਫ਼ਰ ਕਾਫ਼ੀ ਲੰਬਾ ਰਿਹਾ ਹੈ, ਤੁਹਾਡਾ ‘ਗੋ-ਟੂ ਪਰਸਨ ਕੌਣ ਹੈ?
-ਹਮੇਸ਼ਾ ਮੇਰੀ ਮੰਮੀ ਅਤੇ ਨਾਨੀ। ਉਨ੍ਹਾਂ ਦੀ ਊਰਜਾ, ਉਨ੍ਹਾਂ ਦੇ ਫ਼ੈਸਲੇ ਮੇਰੇ ਅੰਦਰ ਡੂੰਘਾਈ ਨਾਲ ਵਸੇ ਹੋਏ ਹਨ। ਜੇ ਮੈਂ ਇੰਡਸਟਰੀ ’ਚ ਕਿਸੇ ਨੂੰ ਕ੍ਰੈਡਿਟ ਦੇਣਾ ਹੈ ਤਾਂ ਉਹ ਵਿਪੁਲ ਸਰ ਹਨ, ਮੇਰੇ ਕ੍ਰਿਏਟਿਵ ਗਾਈਡ। ਸੈੱਟ ’ਤੇ ਮੇਰਾ ਗੋ-ਟੂ ਪਰਸਨ ਨਿਖਿਲ ਸਨ। ਉਹ ਦੋਸਤ, ਭਰਾ, ਅਧਿਆਪਕ ਸਭ ਕੁਝ ਬਣ ਕੇ ਨਾਲ ਖੜ੍ਹੇ ਸਨ।
ਮਲਹਾਰ ਰਾਠੌੜ
ਸਫ਼ਰ ਕਾਫ਼ੀ ਚੁਣੌਤੀਪੂਰਨ ਅਤੇ ਮਜ਼ੇਦਾਰ ਰਿਹਾ
ਪ੍ਰ. ਆਪਣੇ ਕਿਰਦਾਰ ਅਨੀਤਾ ਸ਼ੁਕਲਾ ਬਾਰੇ ਦੱਸੋ। ਕੀ ਚੁਣੌਤੀਪੂਰਨ ਸੀ?
ਅਨੀਤਾ ਬਾਹਰੋਂ ਬਹੁਤ ਮਜ਼ਬੂਤ ਅਤੇ ਆਤਮਵਿਸ਼ਵਾਸੀ ਦਿਖਾਈ ਦਿੰਦੀ ਹੈ ਪਰ ਅੰਦਰੋਂ ਉਸ ਦੀਆਂ ਆਪਣੀ ਇਨਸਕਿਓਰਟੀਜ਼ ਹਨ। ਕਾਨਫਲਿਕਟਸ ਹਨ। ਇਹ ਅੰਦਰ-ਬਾਹਰ ਦਾ ਸਫ਼ਰ ਕਾਫ਼ੀ ਚੁਣੌਤੀਪੂਰਨ ਅਤੇ ਮਜ਼ੇਦਾਰ ਰਿਹਾ ਸੈੱਟ ’ਤੇ ਵਧੀਆ ਕੋ-ਐਕਟਰਜ਼ ਤੇ ਡਾਇਰੈਕਟਰ ਮਿਲੇ ਤਾਂ ਇਹ ਭੂਮਿਕਾ ਹੋਰ ਵੀ ਖ਼ਾਸ ਬਣ ਗਈ।
ਪ੍ਰ. ਤੁਹਾਨੂੰ ਇਸ ਭੂਮਿਕਾ ਲਈ ਕਿਵੇਂ ਚੁਣਿਆ ਗਿਆ? ਕਾਸਟਿੰਗ ਪ੍ਰਕਿਰਿਆ ਬਾਰੇ ਦੱਸੋ।
-ਮੇਰੀ ਕਾਸਟਿੰਗ ਆਡੀਸ਼ਨਾਂ ਰਾਹੀਂ ਹੋਈ ਸੀ। ਆਡੀਸ਼ਨ ’ਚ ਮੈਨੂੰ ਇਕ ਸਪੀਚ ਦਿੱਤੀ ਗਈ ਸੀ ਮੋਨੋਲੋਗ ਵਰਗੀ। ਮੈਂ ਦੋ ਵਾਰ ਟੈਸਟ ਦਿੱਤਾ। ਕਾਫ਼ੀ ਸਮੇਂ ਤੱਕ ਨਹੀਂ ਪਤਾ ਲੱਗਾ, ਫਿਰ ਫੋਨ ਆਇਆ ਕਿ ਮੈਨੂੰ ਚੁਣਿਆ ਗਿਆ ਹੈ। ਇਹ ਬਹੁਤ ਖ਼ੁਸ਼ੀ ਦਾ ਪਲ ਸੀ।
ਪ੍ਰ. ਆਖ਼ਿਰ ਦਰਸ਼ਕ ‘ਔਕਾਤ ਕੇ ਬਾਹਰ’ ਕਿਉਂ ਦੇਖਣ?
-ਕਿਉਂਕਿ ਇਹ ਸਿਰਫ਼ ਐਂਟਰਟੇਨਿੰਗ ਨਹੀਂ ਸਗੋਂ ਇਮੋਸ਼ਨ ਤੇ ਰਿਲੇਟੇਬਿਲਟੀ ਨਾਲ ਭਰਪੂਰ ਹੈ।
ਰਿਲੀਜ਼ ਤੋਂ ਪਹਿਲਾਂ ਹੀ ਰਣਵੀਰ ਦੀ 'ਧੁਰੰਦਰ' ਨੇ ਤੋੜ'ਤੇ ਰਿਕਾਰਡ ! 17 ਸਾਲਾਂ 'ਚ ਅਜਿਹਾ ਕਰਨ ਵਾਲੀ ਬਣੀ ਪਹਿਲੀ ਫ਼ਿਲਮ
NEXT STORY