ਮੁੰਬਈ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਮਨਾਇਆ। ਅਨੁਸ਼ਕਾ ਸ਼ਰਮਾ ਨੇ ਵੀ ਪਤੀ ਵਿਰਾਟ ਕੋਹਲੀ ਨੂੰ ਬਰਥਡੇ ’ਤੇ ਵਿਸ਼ ਕੀਤਾ ਸੀ। ਉਥੇ ਹੀ ਇਸ ਸਮੇਂ ਵਿਰਾਟ ਕੋਹਲੀ ਟੀ-20 ਵਰਲਡਕੱਪ ਦੇ ਮੈਚ ਦੇ ਲਈ ਦੁਬਈ ’ਚ ਹਨ। ਵਿਰਾਟ ਕੋਹਲੀ ਦੇ ਨਾਲ ਉਨ੍ਹਾਂ ਦਾ ਪਰਿਵਾਰ ਭਾਵ ਪਤਨੀ ਅਤੇ ਬੇਟੀ ਦੋਵੇਂ ਹੀ ਹਨ। ਅਜਿਹੇ ’ਚ ਹਾਲ ਹੀ ’ਚ ਜਦੋਂ ਵਿਰਾਟ ਨੂੰ ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ’ਤੇ ਜੋ ਜਵਾਬ ਦਿੱਤਾ, ਉਸ ਨੇ ਉਨ੍ਹਾਂ ਦੇ ਫੈਨਜ਼ ਦਾ ਦਿਲ ਜਿੱਤ ਲਿਆ।

ਦਰਅਸਲ ਬੀਤੇ ਦਿਨ ਟੀਮ ਇੰਡੀਆ ਦਾ ਸਕਾਟਲੈਂਡ ਦੇ ਨਾਲ ਮੈਚ ਸੀ। ਇਸ ਮੈਚ ’ਚ ਟੀਮ ਇੰਡੀਆ ਨੇ ਜਿੱਤ ਹਾਸਲ ਕੀਤੀ। ਜਿਸ ਤੋਂ ਬਾਅਦ ਵਿਰਾਟ ਕੋਹਲੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਜਦੋਂ ਵਿਰਾਟ ਕੋਹਲੀ ਤੋਂ ਉਨ੍ਹਾਂ ਦੇ ਬਰਥਡੇ ਸੈਲੀਬ੍ਰੇਸ਼ਨ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਸੈਲੀਬ੍ਰੇਸ਼ਨ ਦਾ ਹਿੱਸਾ ਵਾਮਿਕਾ ਅਤੇ ਅਨੁਸ਼ਕਾ ਨੂੰ ਦੱਸਿਆ। ਵਿਰਾਟ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਵਾਮਿਕਾ ਅਤੇ ਅਨੁਸ਼ਕਾ ਨੂੰ ਲੈ ਕੇ ਗੱਲ ਕਰ ਰਹੇ ਹਨ।
ਜਦੋਂ ਵਿਰਾਟ ਤੋਂ ਉਨ੍ਹਾਂ ਦੇ ਜਨਮਦਿਨ ਦੇ ਜਸ਼ਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਹੁਣ ਉਸ ਚਿਹਰੇ ਤੋਂ ਬਾਹਰ ਆ ਗਿਆ ਹਾਂ। ਮੇਰਾ ਮਤਲਬ ਹੈ ਕਿ ਮੇਰਾ ਪਰਿਵਾਰ ਇੱਥੇ ਹੈ। ਅਨੁਸ਼ਕਾ ਅਤੇ ਵਾਮਿਕਾ ਇੱਥੇ ਹਨ। ਬਸ ਇਹ ਮੇਰੇ ਲਈ ਜਸ਼ਨ ਹੈ। ਇਸ ਸਮੇਂ ਪਰਿਵਾਰ ਦੇ ਆਲੇ-ਦੁਆਲੇ ਹੋਣਾ ਕਾਫ਼ੀ ਹੈ। ਬਾਇਓ-ਬਬਲ ਵਿੱਚ ਜੀਵਨ ਬਹੁਤ ਮੁਸ਼ਕਲ ਹੈ। ਇਹ ਆਪਣੇ ਆਪ ਵਿੱਚ ਇੱਕ ਵਰਦਾਨ ਹੈ। ਟੀਮ ਸ਼ਾਨਦਾਰ ਰਹੀ, ਸਾਰਿਆਂ ਨੇ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ।'
'ਟਿਪ ਟਿਪ ਬਰਸਾ ਪਾਣੀ' ਗਾਣੇ 'ਤੇ ਅਕਸ਼ੇ ਅਤੇ ਕੈਟਰੀਨਾ ਦੇ ਰੋਮਾਂਸ ਨੇ ਲਗਾਈ ਅੱਗ (ਵੀਡੀਓ)
NEXT STORY