ਮੁੰਬਈ (ਬਿਊਰੋ) : ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਕੋਰਿਓਗ੍ਰਾਫਰ ਅਤੇ ਡਾਂਸਰ ਗੀਤਾ ਕਪੂਰ 48 ਸਾਲ ਦੀ ਹੋ ਚੁੱਕੀ ਹੈ। ਬਾਲੀਵੁੱਡ 'ਚ ਉਨ੍ਹਾਂ ਨੂੰ 'ਗੀਤਾ ਮਾਂ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੀਤਾ ਛੋਟੇ ਪਰਦੇ 'ਤੇ ਲਗਪਗ ਹਰ ਡਾਂਸਿੰਗ ਰਿਐਲਿਟੀ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾ ਚੁੱਕੀ ਹੈ। 5 ਜੁਲਾਈ 1973 ਨੂੰ ਮੁੰਬਈ 'ਚ ਜਨਮੀ ਗੀਤਾ ਕਪੂਰ ਨੇ ਕੋਰਿਓਗ੍ਰਾਫਰ ਦੇ ਤੌਰ 'ਤੇ ਖ਼ੁਦ ਨੂੰ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਸਥਾਪਿਤ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ 'ਚ ਕੀਤੀ ਸੀ। ਇਸ ਸਮੇਂ ਉਨ੍ਹਾਂ ਨੇ ਫ਼ਰਾਹ ਖ਼ਾਨ ਦੀ ਅਸਿਸਟੈਂਟ ਦੇ ਤੌਰ 'ਤੇ ਕੰਮ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗਾਣੇ ਕੋਰਿਓਗ੍ਰਾਫ ਕੀਤੇ।
ਅਜਿਹਾ ਸੀ ਸ਼ੁਰੂਆਤੀ ਦੌਰ
ਗੀਤਾ ਨੇ ਆਪਣੇ ਸ਼ੁਰੂਆਤੀ ਦਿਨਾਂ 'ਚ 'ਦਮ ਤਾਰਾ', 'ਤੁਝੇ ਯਾਦ ਨਾ ਮੇਰੀ ਆਈ' ਅਤੇ 'ਗੋਰੀ-ਗੋਰੀ' ਵਰਗੇ ਕਈ ਗਾਣਿਆਂ 'ਚ ਬੈਂਕਗਰਾਊਂਡ ਡਾਂਸਰ ਦੇ ਤੌਰ 'ਤੇ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮਿਹਨਤ ਅਤੇ ਲਗਨ ਰੰਗ ਲਿਆਈ। ਇਸ ਦੀ ਬਦੌਲਤ ਉਹ ਉਸ ਮੁਕਾਮ 'ਤੇ ਪਹੁੰਚੀ, ਜਿਥੇ ਪਹੁੰਚਣ ਦਾ ਸੁਫ਼ਨਾ ਕਈ ਡਾਂਸਰ ਦੇਖਦੇ ਹਨ।
ਕਰੋੜਾਂ ਦੀ ਮਾਲਕਨ ਹੈ ਗੀਤਾ ਕਪੂਰ
ਆਪਣੇ ਜ਼ਬਰਦਸਤ ਕੰਮ ਦੇ ਚੱਲਦਿਆਂ ਗੀਤਾ ਅੱਜ ਕਰੋੜਾਂ ਦੀ ਸੰਪਤੀ ਦੀ ਮਾਲਕਨ ਹੈ। ਉਨ੍ਹਾਂ ਕੋਲ 22 ਕਰੋੜ ਤੋਂ ਵੀ ਵੱਧ ਦੀ ਸੰਪਤੀ ਹੈ। ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਨੈੱਟ ਵੋਰਥ 3 ਮਿਲੀਅਨ ਡਾਲਰ ਦੇ ਕਰੀਬ ਹੈ। ਉਨ੍ਹਾਂ ਨੂੰ ਇਹ ਪੈਸਾ ਕੋਰਿਓਗ੍ਰਾਫੀ ਅਤੇ ਰਿਐਲਿਟੀ ਟੀ. ਵੀ. ਸ਼ੋਅ 'ਚ ਜੱਜ ਬਣਨ ਲਈ ਮਿਲਦਾ ਹੈ। ਆਮ ਤੌਰ 'ਤੇ ਕੋਰਿਓਗ੍ਰਾਫਰ ਬਾਰੇ ਫੈਨਜ਼ ਨੂੰ ਘੱਟ ਹੀ ਪਤਾ ਹੁੰਦਾ ਹੈ ਕਿਉਂਕਿ ਉਹ ਪਰਦੇ ਪਿਛੇ ਅਦਾਕਾਰ ਨੂੰ ਡਾਂਸ ਸਿਖਾਉਣ ਦਾ ਕੰਮ ਕਰਦੇ ਹਨ, ਪਰ ਗੀਤਾ ਮਾਂ ਨਾਲ ਅਜਿਹਾ ਨਹੀਂ ਹੈ। ਰਿਐਲਿਟੀ ਟੀਵੀ ਸ਼ੋਅ ਰਾਹੀਂ ਉਨ੍ਹਾਂ ਨੇ ਭਾਰਤ ਦੇ ਘਰ-ਘਰ 'ਚ ਪਛਾਣ ਬਣਾਈ ਹੈ।
ਗੀਤਾ ਕਪੂਰ ਰਿਐਲਿਟੀ ਸ਼ੋਅ ਜੱਜ ਕਰਨ ਲਈ ਲੱਖਾਂ 'ਚ ਫ਼ੀਸ ਲੈਂਦੀ ਹੈ। ਖ਼ਬਰਾਂ ਅਨੁਸਾਰ ਗੀਤਾ ਕਪੂਰ ਇਕ ਐਪੀਸੋਡ ਲਈ 15 ਲੱਖ ਰੁਪਏ ਚਾਰਜ ਕਰਦੀ ਹੈ। ਉਨ੍ਹਾਂ ਦਾ ਲਾਈਫਸਟਾਈਲ ਕਾਫ਼ੀ ਲਗਜ਼ਰੀ ਹੈ। ਇਨ੍ਹੀਂ ਦਿਨੀਂ ਉਹ ਟੀਵੀ 'ਤੇ 'ਸੁਪਰ ਡਾਂਸਰ ਚੈਪਟਰ 4' 'ਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ 'ਡਾਂਸ ਇੰਡੀਆ ਡਾਂਸ', 'ਸੁਪਰ ਡਾਂਸਰ', 'ਇੰਡੀਆ ਦੇ ਮਸਤ ਕਲੰਦਰ' ਅਤੇ 'ਇੰਡੀਆਜ਼ ਬੈਸਟ ਡਾਂਸਰ' ਜਿਹੇ ਰਿਐਲਿਟੀ ਸ਼ੋਅ ਵੀ ਜੱਜ ਕੀਤੇ ਹਨ। ਉਨ੍ਹਾਂ ਨੇ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਦੀ ਫ਼ਿਲਮ 'ਤੀਸ ਮਾਰ ਖਾਂ' ਦੇ ਸੁਪਰਹਿੱਟ ਗੀਕ 'ਸ਼ੀਲਾ ਦੀ ਜਵਾਨੀ' ਨੂੰ ਵੀ ਕੋਰਿਓਗ੍ਰਾਫ ਕੀਤਾ ਸੀ।
ਹਾਲੇ ਤਕ ਨਹੀਂ ਕਰਵਾਇਆ ਵਿਆਹ
ਸਲਮਾਨ ਖ਼ਾਨ ਦੀ ਤਰ੍ਹਾਂ ਗੀਤਾ ਕਪੂਰ ਵੀ ਬਾਲੀਵੁੱਡ 'ਚ ਉਹ ਵੱਡਾ ਨਾਮ ਹੈ, ਜਿਨ੍ਹਾਂ ਨੇ ਹਾਲੇ ਤਕ ਵਿਆਹ ਨਹੀਂ ਕਰਵਾਇਆ। 48 ਸਾਲ ਦੀ ਗੀਤਾ ਨੇ ਇਕ ਵਾਰ ਸਿੰਦੂਰ ਲਗਾ ਕੇ ਤਸਵੀਰ ਸ਼ੇਅਰ ਕੀਤੀ ਸੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਰਹੀ ਸੀ। ਹਾਲਾਂਕਿ ਉਨ੍ਹਾਂ ਨੇ ਇਕ ਵਿਗਿਆਪਨ ਦੇ ਸ਼ੂਟ ਲਈ ਸਿੰਦੂਰ ਲਗਾ ਕੇ ਮੇਕਅਪ ਕੀਤਾ ਸੀ। ਗੀਤਾ ਦਾ ਨਾਮ ਉਨ੍ਹਾਂ ਦੇ ਦੋਸਤ ਰਾਜੀਵ ਖਿੰਚੀ ਨਾਲ ਜੁੜ ਚੁੱਕਿਆ ਹੈ। ਦੋਵਾਂ ਦੀ ਇਕ ਤਸਵੀਰ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਅਜਿਹਾ ਲੱਗਾ ਕਿ ਗੀਤਾ ਤੇ ਰਾਜੀਵ ਰਿਲੇਸ਼ਨ 'ਚ ਹਨ।
ਨੋਟ - ਗੀਤਾ ਕਪੂਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਸੁਸ਼ਾਂਤ ਨੂੰ ਲੈ ਕੇ ਅੰਕਿਤਾ ਨੇ ਆਖੀ ਇਹ ਗੱਲ, ਲੋਕਾਂ ਨੇ ‘ਪਵਿੱਤਰ ਰਿਸ਼ਤਾ 2.0’ ਦੇ ਬਾਈਕਾਟ ਦੀ ਕੀਤੀ ਮੰਗ
NEXT STORY