ਮੁੰਬਈ (ਬਿਊਰੋ)– ਪ੍ਰਿਅੰਕਾ ਚੋਪੜਾ ਦੀ ਕਜ਼ਨ ਤੇ ਅਦਾਕਾਰਾ ਮੀਰਾ ਚੋਪੜਾ ਨੇ ਧੋਖੇ ਨਾਲ ਕੋਰੋਨਾ ਵਾਇਰਸ ਦੀ ਵੈਕਸੀਨ ਲਗਵਾਉਣ ਦੇ ਦੋਸ਼ਾਂ ’ਤੇ ਆਪਣੀ ਸਫ਼ਾਈ ਦਿੱਤੀ ਹੈ। ਮੀਰਾ ਚੋਪੜਾ ਨੇ ਇਕ ਨੋਟ ਜਾਰੀ ਕਰਕੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਧੋਖੇ ਨਾਲ ਲਗਵਾਈ ਹੈ।
ਮੀਰਾ ਚੋਪੜਾ ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਭੈਣ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਮੀਰਾ ਲਿਖਦੀ ਹੈ, ‘ਸਾਨੂੰ ਸਾਰਿਆਂ ਨੂੰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ, ਸਾਨੂੰ ਇਸ ਦੀ ਲੋੜ ਹੈ। ਇਸੇ ਤਰ੍ਹਾਂ ਮੈਂ ਵੀ ਜਿਨ੍ਹਾਂ ਲੋਕਾਂ ਨੂੰ ਜਾਣਦੀ ਹਾਂ, ਉਨ੍ਹਾਂ ਲੋਕਾਂ ਤੋਂ ਸਹਾਇਤਾ ਲੈਣ ਦੀ ਕੋਸ਼ਿਸ਼ ਕੀਤੀ ਤੇ 1 ਮਹੀਨੇ ਤੋਂ ਬਾਅਦ ਮੈਨੂੰ ਮੇਰਾ ਰਜਿਸਟ੍ਰੇਸ਼ਨ ਮਿਲਿਆ ਹੈ।’
ਉਹ ਅੱਗੇ ਕਹਿੰਦੀ ਹੈ, ‘ਮੈਨੂੰ ਬਸ ਮੇਰਾ ਆਧਾਰ ਕਾਰਡ ਭੇਜਣ ਲਈ ਕਿਹਾ ਗਿਆ ਸੀ, ਜੋ ਆਧਾਰ ਕਾਰਡ ਸੋਸ਼ਲ ਮੀਡੀਆ ’ਤੇ ਘੁੰਮ ਰਿਹਾ ਹੈ, ਉਹ ਮੇਰਾ ਨਹੀਂ ਹੈ। ਆਧਾਰ ਕਾਰਡ ਰਾਹੀਂ ਮੇਰਾ ਰਜਿਸਟ੍ਰੇਸ਼ਨ ਕੀਤਾ ਗਿਆ ਹੈ ਤੇ ਉਹੀ ਮੇਰੀ ਆਈ. ਡੀ. ਹੈ। ਜੇਕਰ ਆਈ. ਡੀ. ’ਤੇ ਤੁਹਾਡਾ ਸਾਈਨ ਨਹੀਂ ਹੈ ਤਾਂ ਉਹ ਵੈਲਿਡ ਨਹੀਂ ਮੰਨਿਆ ਜਾਂਦਾ ਹੈ। ਮੈਂ ਵੀ ਉਹ ਫਰਜ਼ੀ ਆਈ. ਡੀ. ਦੇਖੀ ਹੈ ਜਦੋਂ ਉਹ ਟਵਿਟਰ ’ਤੇ ਆਈ। ਮੈਂ ਅਜਿਹੀਆਂ ਚੀਜ਼ਾਂ ਨੂੰ ਬੜ੍ਹਾਵਾ ਨਹੀਂ ਦਿੰਦੀ। ਜੇਕਰ ਅਜਿਹੀ ਕੋਈ ਆਈ. ਡੀ. ਬਣੀ ਹੈ ਤਾਂ ਮੈਂ ਖੁਦ ਜਾਣਨਾ ਚਾਹੁੰਦੀ ਹਾਂ ਕਿ ਕਦੋਂ ਤੇ ਕਿਵੇਂ ਬਣੀ।’
ਮੀਰਾ ਚੋਪੜਾ ਦਾ ਇਹ ਨੋਟ ਉਦੋਂ ਸਾਹਮਣੇ ਆਇਆ ਹੈ, ਜਦੋਂ ਉਸ ’ਤੇ ਦੋਸ਼ ਲੱਗਾ ਹੈ ਕਿ ਉਸ ਨੇ ਵੈਕਸੀਨ ਫਰਜ਼ੀਵਾੜਾ ਕਰਕੇ ਲਗਵਾਈ ਹੈ। ਇਸ ਹਫਤੇ ਮੀਰਾ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕੀਤੀ ਸੀ। ਇਸ ’ਚ ਉਹ ਵੈਕਸੀਨ ਲਗਵਾਉਂਦੀ ਨਜ਼ਰ ਆਈ ਸੀ। ਇਸ ਤੋਂ ਬਾਅਦ ਇਕ ਆਈ. ਡੀ. ਕਾਰਡ ਵਾਇਰਲ ਹੋਇਆ ਸੀ। ਇਸ ’ਚ ਉਸ ਨੂੰ ਫਰੰਟਲਾਈਨ ਵਰਕਰ ਦੱਸਿਆ ਗਿਆ ਸੀ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕੋਰੋਨਾ ਕਾਲ ’ਚ ਗੁਰਪ੍ਰੀਤ ਘੁੱਗੀ ਦਾ ਨੇਕ ਉਪਰਾਲਾ, ਦੇਖੋ ਖ਼ਾਸ ਗੱਲਬਾਤ
NEXT STORY