ਮੁੰਬਈ (ਬਿਊਰੋ) : ਦੇਸ਼ 'ਚ ਹਰ ਦਿਨ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਲੋਕਾਂ ਨੂੰ ਹਸਪਤਾਲਾਂ 'ਚ ਬੈੱਡ ਤੇ ਆਕਸੀਜਨ ਨਹੀਂ ਮਿਲ ਰਹੀ। ਅਜਿਹੇ ਹਾਲਾਤਾਂ 'ਚ ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਕੰਪਨੀ ਐਕਸਲ ਐਂਟਰਟੇਨਮੈਂਟ ਲੋੜਵੰਦ ਲੋਕਾਂ ਨੂੰ ਹਰ ਸਹੂਲਤ ਪ੍ਰਦਾਨ ਕਰੇਗੀ। ਇਸ ਲਈ ਉਨ੍ਹਾਂ ਦੀ ਕੰਪਨੀ ਕਈ ਐਨ. ਜੀ. ਓ. ਨਾਲ ਕੰਮ ਕਰਨ ਜਾ ਰਹੀ ਹੈ।
ਫਰਹਾਨ ਅਖ਼ਤਰ ਨੇ ਇਹ ਜਾਣਕਾਰੀ ਦਿੰਦੇ ਹੋਏ ਉਸ ਹਰ ਔਰਗੋਨਾਈਜ਼ੇਸ਼ਨ ਦੀ ਲਿਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਕੰਪਨੀ ਨੇ ਡੋਨੇਟ ਕੀਤਾ ਹੈ। ਫਰਹਾਨ ਨੇ ਆਪਣੇ ਬਿਆਨ 'ਚ ਕਿਹਾ ਕਿ ਆਕਸੀਜਨ ਅਤੇ ਐਂਬੂਲੈਂਸ ਤੋਂ ਲੈ ਕੇ ਖਾਣੇ ਤੱਕ ਸਭ ਕੁਝ ਮੁਹੱਈਆ ਹੋਵੇਗਾ। ਇਹ ਲੋਕ ਇਕੱਠੇ ਮਿਲ ਕੇ ਵਧੀਆ ਕੰਮ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਫਰਹਾਨ ਅਖ਼ਤਰ ਬਹੁਤ ਜਲਦ ਫ਼ਿਲਮ 'ਤੂਫਾਨ' 'ਚ ਨਜ਼ਰ ਆਉਣ ਵਾਲੇ ਹਨ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਦੇਸ਼ 'ਚ ਚੱਲ ਰਹੇ ਕੋਰੋਨਾ ਸੰਕਟ ਦੇ ਮੱਦੇਨਜ਼ਰ ਇਹ ਫ਼ਿਲਮ ਹੁਣ ਸਿਨੇਮਾਘਰਾਂ 'ਚ ਰਿਲੀਜ਼ ਹੋਣ ਦੀ ਬਜਾਏ ਓਟੀਟੀ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਰਾਕੇਸ਼ ਓਮਪ੍ਰਕਾਸ਼ ਨੇ ਡਾਇਰੈਕਟ ਕੀਤਾ ਹੈ। ਪਰੇਸ਼ ਰਾਵਲ ਫ਼ਿਲਮ 'ਚ ਕੋਚ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਦਿਲੀਪ ਕੁਮਾਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਪਤਨੀ ਸਾਇਰਾ ਬਾਨੋ ਨੇ ਕਿਹਾ- ‘ਹੁਣ ਠੀਕ ਨੇ ਉਹ’
NEXT STORY