ਮੁੰਬਈ (ਬਿਊਰੋ) : ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਨੇ ਫ਼ਿਲਮ 'ਸਾਂਵਰੀਆ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਰਣਬੀਰ ਆਪਣੇ 15 ਸਾਲ ਦੇ ਕਰੀਅਰ 'ਚ ਇਕ ਤੋਂ ਬਾਅਦ ਇਕ ਫ਼ਿਲਮਾਂ ਦੇ ਕੇ ਸੁਪਰਸਟਾਰਾਂ ਦੀ ਲੀਗ 'ਚ ਖੜ੍ਹੇ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਣਬੀਰ ਨੇ ਫ਼ਿਲਮ 'ਧੂਮ 4' 'ਚ ਐਂਟਰੀ ਕਰ ਲਈ ਹੈ। ਉਹ 'ਧੂਮ 4' 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਉਥੇ ਹੀ ਅਭਿਸ਼ੇਕ ਬੱਚਨ ਨੂੰ ਫ਼ਿਲਮ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਹਾਲਾਂਕਿ, ਨੇਟੀਜ਼ਨ ਇਸ ਖ਼ਬਰ ਤੋਂ ਖੁਸ਼ ਨਹੀਂ ਹਨ। ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿ ਰਣਬੀਰ ਕਪੂਰ 'ਧੂਮ' ਸੀਰੀਜ਼ 'ਚ ਐਂਟਰੀ ਕਰ ਚੁੱਕੇ ਹਨ ਪਰ ਯੂਜ਼ਰਸ ਸੋਸ਼ਲ ਮੀਡੀਆ 'ਤੇ ਆਪਣੀ ਰਾਏ ਜ਼ਰੂਰ ਜ਼ਾਹਰ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ
ਦੱਸ ਦੇਈਏ ਕਿ ਜੈ ਦੀਕਸ਼ਿਤ ਦਾ ਕਿਰਦਾਰ ਨਿਭਾਉਣ ਵਾਲੇ ਅਭਿਸ਼ੇਕ ਬੱਚਨ ਅਤੇ ਇੰਸਪੈਕਟਰ ਅਲੀ ਅਕਬਰ ਫਤਿਹ ਖ਼ਾਨ ਦੀ ਭੂਮਿਕਾ ਨਿਭਾਉਣ ਵਾਲੇ ਉਦੈ ਚੋਪੜਾ ਦੋਵੇਂ ਹੀ ਫ਼ਿਲਮ ਤੋਂ ਬਾਹਰ ਹੋ ਚੁੱਕੇ ਹਨ। 'ਧੂਮ 4' 'ਚ ਰਣਬੀਰ ਕਪੂਰ ਦੀ ਐਂਟਰੀ ਨੂੰ ਲੈ ਕੇ ਇਕ ਯੂਜ਼ਰ ਨੇ ਲਿਖਿਆ, ''ਇਹ ਫ਼ਿਲਮ ਅਭਿਸ਼ੇਕ ਬੱਚਨ ਅਤੇ ਉਦੈ ਚੋਪੜਾ ਦੀ ਹੈ।' ਇਕ ਯੂਜ਼ਰ ਨੇ ਲਿਖਿਆ, 'ਸੁਪਰ ਫਲਾਪ'। ਇਕ ਯੂਜ਼ਰ ਨੇ ਲਿਖਿਆ, 'ਫਲਾਪ... ਸਿਰਫ ਆਮਿਰ ਖ਼ਾਨ ਅਤੇ ਸ਼ਾਹਰੁਖ ਖ਼ਾਨ ਇਕੱਠੇ।'
ਇਹ ਖ਼ਬਰ ਵੀ ਪੜ੍ਹੋ - ਆਈਫਾ ਐਵਾਰਡ 'ਚ ਗੂੰਜਿਆ ਕਰਨ ਔਜਲਾ ਦਾ ਨਾਂ, ਮਿਲਿਆ ਇਹ ਖ਼ਾਸ ਸਨਮਾਨ
ਦੱਸਣਯੋਗ ਹੈ ਕਿ ਰਣਬੀਰ ਕਪੂਰ ਆਖਰੀ ਵਾਰ ਫ਼ਿਲਮ 'ਐਨੀਮਲ' 'ਚ ਨਜ਼ਰ ਆਏ ਸਨ। ਸਾਲ 2023 'ਚ ਰਿਲੀਜ਼ ਹੋਈ ਇਹ ਫ਼ਿਲਮ ਵੱਡੀ ਬਲਾਕਬਸਟਰ ਸਾਬਤ ਹੋਈ। ਹੁਣ ਰਣਬੀਰ ਫ਼ਿਲਮ 'ਰਾਮਾਇਣ' 'ਚ ਭਗਵਾਨ ਸ਼੍ਰੀ ਰਾਮ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫ਼ਿਲਮ 'ਚ ਸਾਊਥ ਅਦਾਕਾਰਾ ਸਾਈ ਪੱਲਵੀ ਮਾਂ ਸੀਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਹਾਲ ਰਣਬੀਰ ਇਸ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਈਫਾ ਐਵਾਰਡ ਨਾ ਮਿਲਣ 'ਤੇ ਭੜਕਿਆ ਫ਼ਿਲਮ ਡਾਇਰੈਕਟਰ, ਕਿਹਾ...
NEXT STORY