ਜਲੰਧਰ (ਬਿਊਰੋ) - ਪੰਜਾਬੀ ਗਾਇਕ ਕਰਨ ਔਜਲਾ ਨੂੰ ਆਈਫਾ ਐਵਾਰਡ 2024 ਦੇ ਦੌਰਾਨ 'ਇੰਟਰਨੈਸ਼ਨਲ ਟ੍ਰੈਂਡ ਸੈਟਰ ਆਫ ਈਅਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਸਿੱਧ ਗਾਇਕ ਸ਼ੰਕਰ ਮਹਾਦੇਵਨ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ।

ਪੰਜਾਬੀ ਗਾਇਕ ਨੇ ਐਵਾਰਡ ਲੈਣ ਤੋਂ ਬਾਅਦ ਕਿਹਾ ਕਿ, ''ਮੈਂ ਇਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ।'' ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਨਾਲ ਇਸ ਐਵਾਰਡ ਸਮਾਰੋਹ 'ਚ ਰੈਪਰ ਹਨੀ ਸਿੰਘ ਬੈਠੇ ਹੋਏ ਹਨ ਅਤੇ ਦੋਵੇਂ ਇਸ ਐਵਾਰਡ ਫੰਕਸ਼ਨ ਦੌਰਾਨ ਇੰਜੁਆਏ ਕਰ ਰਹੇ ਹਨ।

ਕਰਨ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਗੀਤ 'ਤੌਬਾ ਤੌਬਾ' ਨਾਲ ਧਮਾਲ ਪਾਈ ਹੈ। ਇਹ ਗੀਤ ਟ੍ਰੈਂਡਿੰਗ ‘ਚ ਰਿਹਾ ਹੈ। ਵਿੱਕੀ ਕੌਸ਼ਲ ਨੇ ਇਸ ਗੀਤ ‘ਤੇ ਡਾਂਸ ਕਰਕੇ ਅੱਤ ਕਰਵਾਈ ਸੀ ਅਤੇ ਵਿੱਕੀ ਕੌਸ਼ਲ ਦੀ ਫ਼ਿਲਮ ‘ਚ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ।

ਪੰਜਾਬੀ ਇੰਡਸਟਰੀ ‘ਚ ਕਰਨ ਔਜਲਾ ਗੀਤਾਂ ਦੀ ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਹਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਰਨ ਗਾਣੇ ਲਿਖਦੇ ਸਨ ਅਤੇ ਬਾਅਦ ‘ਚ ਉਨ੍ਹਾਂ ਨੇ ਗੀਤ ਗਾਉਣੇ ਵੀ ਸ਼ੁਰੂ ਕਰ ਦਿੱਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਤੀ ਕਾਰਨ ਅਦਾਕਾਰਾ ਦਲਜੀਤ ਕੌਰ ਨੇ ਵੇਚਿਆ 9 ਸਾਲਾਂ ਪੁਰਾਣਾ ਘਰ, ਕਿਹਾ...
NEXT STORY