ਮੁੰਬਈ (ਬਿਊਰੋ) : ਮਸ਼ਹੂਰ ਬਾਲੀਵੁੱਡ ਐਕਟਰ ਸੰਜੇ ਦੱਤ ਦੇ ਲੱਖਾਂ ਪ੍ਰਸ਼ੰਸਕ ਹਨ। ਹਾਲ ਹੀ 'ਚ ਸੰਜੇ ਦੱਤ ਨੇ ਆਪਣੇ ਜੁੜਵਾ ਬੱਚਿਆਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਬਰਥਡੇ ਵਿਸ਼ ਕੀਤਾ। ਸੰਜੇ ਦੱਤ ਨੇ ਸੋਸ਼ਲ ਮੀਡੀਆ 'ਤੇ ਕੁਝ ਪਰਿਵਾਰਕ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਦਰਅਸਲ ਵਾਇਰਲ ਹੋ ਰਹੀ ਇਹ ਤਸਵੀਰ ਸੰਜੇ ਦੱਤ ਨੇ ਆਪਣੇ ਬੱਚਿਆਂ ਦੇ ਜਨਮਦਿਨ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਵੀ ਲਿਖਿਆ ਹੈ। ਇੱਕ ਤਸਵੀਰ 'ਚ ਸੰਜੇ, ਮਾਨਯਤਾ ਅਤੇ ਉਨ੍ਹਾਂ ਦੇ ਬੱਚੇ ਸਕੂਟਰ 'ਤੇ ਬੈਠੇ ਹੋਏ ਪੋਜ਼ ਦੇ ਰਹੇ ਹਨ। ਇਹ ਸਕੂਟਰ 25 ਸਾਲ ਪੁਰਾਣਾ ਬਜਾਜ ਸਕੂਟਰ ਹੈ।

ਸੰਜੇ ਦੱਤ ਦੇ ਫੈਨਜ਼ ਨੇ ਇਸ ਤਸਵੀਰ 'ਤੇ ਮਜ਼ਾਕੀਆ ਢੰਗ ਨਾਲ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਲੋਕਾਂ ਨੇ ਕੁਮੈਂਟ ਸੈਕਸ਼ਨ 'ਚ ਲਿਖਿਆ, ਸੰਜੂ ਬਾਬਾ, ਕੀ ਸਕੂਟਰ 'ਤੇ ਬੈਠਣ ਦੇ ਦਿਨ ਆ ਗਏ ਹਨ? ਇੱਕ ਪ੍ਰਸ਼ੰਸਕ ਨੇ ਕਿਹਾ- ਭਾਈ, 50 ਤੋਲੇ ਕਿੱਥੇ ਹੈ? ਇੱਕ ਹੋਰ ਫੈਨ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਸੰਜੂ ਬਾਬਾ ਦੇ ਸਕੂਟਰ ਦੀ ਤਸਵੀਰ ਦੀ ਤਾਰੀਫ਼ ਕੀਤੀ। ਸੰਜੇ ਦੱਤ ਅਤੇ ਉਨ੍ਹਾਂ ਦੀ ਪਤਨੀ ਮਾਨਯਤਾ ਨੇ 21 ਅਕਤੂਬਰ 2010 ਨੂੰ ਜੁੜਵਾ ਬੱਚਿਆਂ ਸ਼ਾਹਰਾਨ ਅਤੇ ਇਕਰਾ ਦਾ ਸਵਾਗਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਕਾਰ ਅਨਿਲ ਕਪੂਰ ਨੇ ਠੁਕਰਾਇਆ ਪਾਨ ਮਸਾਲੇ ਦਾ ਵਿਗਿਆਪਨ, ਫੈਨਜ਼ ਨੇ ਕੀਤੀ ਤਾਰੀਫ਼
NEXT STORY