ਮੁੰਬਈ - ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਦੇ ਚਚੇਰੇ ਭਰਾ ਦੀ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਵਿਕਰਾਂਤ ਮੈਸੀ ਦਾ ਦਿਲ ਟੁੱਟ ਗਿਆ ਸੀ। ਉਸਨੇ ਸੋਸ਼ਲ ਮੀਡੀਆ 'ਤੇ ਆਪਣੇ ਚਚੇਰੇ ਭਰਾ ਦੇ ਜਾਣ ਦਾ ਦੁੱਖ ਸਾਂਝਾ ਕੀਤਾ ਹੈ। ਜਿਸ 'ਤੇ ਬਾਲੀਵੁੱਡ ਦੇ ਕਈ ਮਸ਼ਹੂਰ ਲੋਕਾਂ ਨੇ ਵੀ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ।
ਵਿਕਰਾਂਤ ਮੈਸੀ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਦੁੱਖ
ਵਿਕਰਾਂਤ ਮੈਸੀ ਨੇ ਇੰਸਟਾਗ੍ਰਾਮ 'ਤੇ ਦੱਸਿਆ ਕਿ ਇਹ ਦੁਖਾਂਤ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ। ਉਨ੍ਹਾਂ ਲਿਖਿਆ ਕਿ ਅੱਜ ਅਹਿਮਦਾਬਾਦ ਵਿੱਚ ਵਾਪਰੇ ਅਣਕਿਆਸੇ ਦੁਖਦਾਈ ਹਵਾਈ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਲਈ ਮੇਰਾ ਦਿਲ ਟੁੱਟ ਗਿਆ ਹੈ। ਇਹ ਜਾਣ ਕੇ ਹੋਰ ਵੀ ਦੁੱਖ ਹੋਇਆ ਕਿ ਮੇਰੇ ਚਾਚਾ ਕਲਿਫੋਰਡ ਕੁੰਦਰ ਨੇ ਆਪਣੇ ਪੁੱਤਰ ਕਲਾਈਵ ਕੁੰਦਰ ਨੂੰ ਗੁਆ ਦਿੱਤਾ, ਜੋ ਉਸ ਬਦਕਿਸਮਤ ਉਡਾਣ 'ਤੇ ਕੰਮ ਕਰਨ ਵਾਲਾ ਪਹਿਲਾ ਅਧਿਕਾਰੀ ਸੀ। ਪਰਮਾਤਮਾ ਤੁਹਾਨੂੰ, ਤੁਹਾਡੇ ਪਰਿਵਾਰ ਅਤੇ ਪ੍ਰਭਾਵਿਤ ਸਾਰੇ ਲੋਕਾਂ ਨੂੰ ਤਾਕਤ ਦੇਵੇ।

ਬਾਲੀਵੁੱਡ ਅਦਾਕਾਰਾ ਦੀ ਸਹੇਲੀ ਨੇ ਵੀ ਗਵਾਈ ਜਾਨ
ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਦੀ ਸਹੇਲੀ ਪ੍ਰੀਤੀ ਨੇ ਵੀ ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਆਪਣੀ ਜਾਨ ਗਵਾਈ। ਉਸਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਸਨੇ ਇਸ ਹਾਦਸੇ ਵਿੱਚ ਆਪਣੀ ਸਹੇਲੀ ਨੂੰ ਗੁਆ ਦਿੱਤਾ ਹੈ। ਉਸਨੇ ਆਪਣੇ ਦੋਸਤ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਪੋਸਟ ਵਿੱਚ, ਉਸਨੇ ਲਿਖਿਆ- 'Rest in peace ਪ੍ਰੀਤੀ। ਮੇਰੀਆਂ ਸੰਵੇਦਨਾ ਚੈਟਰਜੀ ਪਰਿਵਾਰ ਨਾਲ ਹਨ। ਅਹਿਮਦਾਬਾਦ ਜਹਾਜ਼ ਹਾਦਸਾ।'
ਇਸ ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਪਤੀ ਦਾ ਹੋਇਆ ਦਿਹਾਂਤ
NEXT STORY