ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਆਲੀਆ ਭੱਟ 15 ਮਾਰਚ ਯਾਨੀਕਿ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਲਈ ਇਹ ਜਨਮਦਿਨ ਬਹੁਤ ਖ਼ਾਸ ਹੋਣ ਵਾਲਾ ਹੈ। ਆਲੀਆ ਇਸ ਨੂੰ ਧੀ ਰਾਹਾ ਅਤੇ ਪਤੀ ਰਣਬੀਰ ਨਾਲ ਸੈਲੀਬ੍ਰੇਟ ਕਰਨ ਜਾ ਰਹੀ ਹੈ। ਇਸ ਵਾਰ ਰਾਹਾ ਵੀ ਮਾਂ ਆਲੀਆ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਵੇਗੀ। ਹਰ ਕੋਈ ਜਾਣਦਾ ਹੈ ਕਿ ਆਲੀਆ ਨੇ ਕਰਨ ਜੌਹਰ ਦੀ ਫ਼ਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਆਪਣਾ ਡੈਬਿਊ ਕੀਤਾ ਸੀ, ਜੋ ਕਿ 19 ਅਕਤੂਬਰ 2012 ਨੂੰ ਰਿਲੀਜ਼ ਹੋਈ ਸੀ। ਪਹਿਲੀ ਫ਼ਿਲਮ ਤੋਂ ਹੀ ਆਲੀਆ ਭੱਟ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਬਾਲੀਵੁੱਡ 'ਤੇ ਰਾਜ ਕਰੇਗੀ। ਆਪਣੇ 12 ਸਾਲਾਂ ਦੇ ਸਿਨੇਮਾ ਕਰੀਅਰ 'ਚ ਆਲੀਆ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਅਤੇ ਅੱਜ ਉਹ ਇੱਕ ਸਫ਼ਲ ਬਾਲੀਵੁੱਡ ਅਦਾਕਾਰਾ ਹੈ। ਉਹ ਦਿਨ-ਬ-ਦਿਨ ਸਫ਼ਲਤਾ ਦੀ ਪੌੜੀ ਚੜ੍ਹ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਰਿਪੋਰਟ 'ਚ ਇਹ ਅਦਾਕਾਰਾ ਅੱਜਕੱਲ੍ਹ ਕਿੰਨੀ ਜਾਇਦਾਦ ਦੀ ਮਾਲਕਿਨ ਹੈ।

ਫ਼ਿਲਮਾਂ ਤੋਂ ਕਰਦੀ ਹੈ ਕਰੋੜਾਂ ਦੀ ਕਮਾਈ
ਆਲੀਆ ਭੱਟ ਨੂੰ ਫ਼ਿਲਮ 'ਸਟੂਡੈਂਟ ਆਫ ਦਿ ਈਅਰ' ਤੋਂ 15 ਲੱਖ ਰੁਪਏ ਦੀ ਫੀਸ ਮਿਲੀ ਸੀ। ਉਸ ਨੇ ਆਪਣੀ ਪਹਿਲੀ ਕਮਾਈ ਦਾ ਚੈੱਕ ਆਪਣੀ ਮਾਂ ਸੋਨੀ ਰਾਜ਼ਦਾਨ ਨੂੰ ਦਿੱਤਾ। ਅੱਜ ਆਲੀਆ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਭਿਨੇਤਰੀਆਂ 'ਚੋਂ ਇੱਕ ਹੈ। ਉਹ ਇੱਕ ਫ਼ਿਲਮ ਲਈ 15 ਤੋਂ 20 ਕਰੋੜ ਰੁਪਏ ਲੈਂਦੀ ਹੈ। ਉਹ ਇਸ਼ਤਿਹਾਰਬਾਜ਼ੀ ਲਈ ਲਗਭਗ 1-2 ਕਰੋੜ ਰੁਪਏ ਚਾਰਜ ਕਰਦੀ ਹੈ। ਅਭਿਨੇਤਰੀ ਦੀ ਕੁੱਲ ਜਾਇਦਾਦ ਲਗਭਗ 517 ਕਰੋੜ ਰੁਪਏ ਹੈ।

ਇਸ਼ਤਿਹਾਰਾਂ ਤੋਂ ਵੀ ਕਮਾਉਂਦੀ ਹੈ ਕਰੋੜਾਂ
ਆਲੀਆ ਭੱਟ ਨਾ ਸਿਰਫ ਫ਼ਿਲਮਾਂ ਤੋਂ ਕਮਾਈ ਕਰਦੀ ਹੈ, ਸਗੋਂ ਉਹ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਚੰਗੀ ਕਮਾਈ ਕਰਦੀ ਹੈ। ਜੇਕਰ ਉਹ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਸ਼ੇਅਰ ਕਰਦੀ ਹੈ ਤਾਂ ਉਸ ਲਈ ਕਰੋੜਾਂ ਦੀ ਫੀਸ ਵਸੂਲਦੀ ਹੈ।

ਆਲੀਆ ਦੈ ਪ੍ਰੋਡਕਸ਼ਨ ਹਾਊਸ
ਆਲੀਆ ਭੱਟ ਇੱਕ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਨਿਰਮਾਤਾ ਵੀ ਹੈ। ਸਾਲ 2021 'ਚ ਉਸ ਨੇ ਮੁੰਬਈ 'ਚ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ, ਜਿਸ ਦਾ ਨਾਂ 'ਈਟਰਨਲ ਸਨਸ਼ਾਈਨ' ਹੈ। ਜੋ ਕਿ ਮੁੰਬਈ ਦੇ ਜੁਹੂ ਇਲਾਕੇ 'ਚ ਸਥਿਤ ਹੈ।

ਆਲੀਆ ਭੱਟ ਦਾ ਕੱਪੜਿਆਂ ਦਾ ਬ੍ਰਾਂਡ
ਆਲੀਆ ਭੱਟ ਨੇ 'ਐਡਾਮਾਮਾ' ਨਾਂ ਦਾ ਬੱਚਿਆਂ ਦੇ ਕੱਪੜੇ ਦਾ ਬ੍ਰਾਂਡ ਸ਼ੁਰੂ ਕੀਤਾ। ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਕਸਟਮਾਈਜ਼ਡ ਬੈਗ ਤੱਕ, ਅਦਾਕਾਰਾ ਦਾ ਇਹ ਬ੍ਰਾਂਡ ਉਪਲਬਧ ਹੈ। ਇਸ ਤੋਂ ਇਲਾਵਾ ਇੱਥੇ ਜਣੇਪੇ ਦੇ ਕੱਪੜੇ ਵੀ ਉਪਲਬਧ ਹਨ। ਆਲੀਆ ਅਕਸਰ ਆਪਣੇ ਬ੍ਰਾਂਡ ਦਾ ਪ੍ਰਚਾਰ ਕਰਦੀ ਨਜ਼ਰ ਆਉਂਦੀ ਹੈ।

ਅਗਰਬੱਤੀ ਦੀ ਕੰਪਨੀ ’ਚ ਵੀ ਕੀਤਾ ਨਿਵੇਸ਼
ਸਾਲ 2021 'ਚ ਆਲੀਆ ਭੱਟ ਨੇ ਕਾਨਪੁਰ ਸਥਿਤ ਅਗਰਬੱਤੀ ਤੇ ਧੂਪ ਬਣਾਉਣ ਵਾਲੀ ਕੰਪਨੀ ਫੂਲ 'ਚ ਵੀ ਨਿਵੇਸ਼ ਕੀਤਾ। ਇਹ ਕੰਪਨੀ ਮੰਦਰਾਂ 'ਚ ਚੜ੍ਹਾਏ ਗਏ ਫੁੱਲਾਂ ਨੂੰ ਇਕੱਠਾ ਕਰਦੀ ਹੈ ਤੇ ਉਨ੍ਹਾਂ ਨੂੰ ਰੀਸਾਈਕਲ ਕਰਕੇ ਅਗਰਬੱਤੀ ਤੇ ਧੂਪ ਬਣਾਉਂਦੀ ਹੈ।




ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਤਾਂ ਦੇਖਣੀ ਚਾਹੀਦੀ ‘ਬਸਤਰ : ਦ ਨਕਸਲ ਸਟੋਰੀ’ : ਅਦਾ ਸ਼ਰਮਾ
NEXT STORY