ਮੁੰਬਈ : ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਕਾਫੀ ਨਾਂ ਕਮਾਇਆ ਹੈ ਪਰ ਮਾਂ ਬਣਦਿਆਂ ਹੀ ਆਪਣੇ ਫਰਜ਼ ਨੂੰ ਨਿਭਾਉਣ 'ਚ ਵੀ ਕੋਈ ਕਸਰ ਨਹੀਂ ਛੱਡੀ। ਇਥੋਂ ਤੱਕ ਕਿ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਨੀਤੂ ਸਿੰਘ ਅਤੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਦਾ ਨਾਂ ਇਨ੍ਹਾਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ।
ਬੱਚੇ ਨੂੰ ਜਨਮ ਦੇਣ ਤੋਂ ਬਾਅਦ ਸ਼ਿਲਪਾ ਸ਼ੈੱਟੀ ਅਤੇ ਐਸ਼ਵਰਿਆ ਰਾਏ ਨੇ ਫਿਲਮਾਂ ਵਿਚ ਕੰਮ ਕਰਨਾ ਛੱਡ ਦਿੱਤਾ। ਹਾਲਾਂਕਿ ਐਸ਼ ਹੁਣ ਫਿਲਮਾਂ 'ਚ ਸਰਗਰਮੀ ਦਿਖਾ ਰਹੀ ਹੈ। ਮਾਧੁਰੀ ਦੀਕਸ਼ਿਤ ਨੇ ਫਿਲਮਾਂ ਨੂੰ ਉਦੋਂ ਅਲਵਿਦਾ ਕਹਿ ਦਿੱਤਾ ਸੀ, ਜਦੋਂ ਉਹ ਆਪਣੇ ਕਰੀਅਰ 'ਚ ਸਿਖਰਾਂ 'ਤੇ ਸੀ। ਅਜਿਹਾ ਉਨ੍ਹਾਂ ਨੇ ਆਪਣੇ ਪਤੀ ਅਤੇ ਬੱਚਿਆਂ ਲਈ ਕੀਤਾ। ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਲਈ ਘਰ-ਪਰਿਵਾਰ ਦਾ ਸੁਖ ਮਾਇਨੇ ਰੱਖਦਾ ਹੈ। ਅੱਜ ਵੂਮੈਨਸ ਡੇ 'ਤੇ ਦੇਖੋ ਬਾਲੀਵੁੱਡ ਅਭਿਨੇਤਰੀਆਂ ਦੀਆਂ ਆਪਣੇ ਬੱਚਿਆਂ ਨਾਲ ਕੁਝ ਖਾਸ ਤਸਵੀਰਾਂ।
ਜਾਣੋ ਸ਼ਿਲਪਾ-ਅਕਸ਼ੈ ਦੀ ਪ੍ਰੇਮ ਕਹਾਣੀ ਦੇ ਕੁਝ ਅਣਸੁਣੇ ਭੇਦ, ਸੁਣ ਕੇ ਹੋ ਜਾਓਗੇ ਹੈਰਾਨ (pics)
NEXT STORY