ਮੁੰਬਈ (ਬਿਊਰੋ) - ਬਾਲੀਵੁੱਡ 'ਚ ਕਈ ਅਜਿਹੀਆਂ ਅਦਾਕਾਰਾਂ ਹਨ, ਜਿਨ੍ਹਾਂ ਦੀ ਖ਼ੂਬਸੂਰਤੀ ਦੇ ਦੀਵਾਨੇ ਕਈ ਸਨ ਪਰ ਉਨ੍ਹਾਂ ਨੇ ਕਿਸੇ ਨਾਲ ਵਿਆਹ ਨਹੀਂ ਕਰਵਾਇਆ। ਅੱਜ ਇਸ ਖ਼ਬਰ ਰਾਹੀਂ ਤੁਹਾਨੂੰ ਕੁਝ ਅਜਿਹੀਆਂ ਅਦਾਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਦਿਲ ਵਿਆਹੇ ਹੋਏ ਲੋਕਾਂ 'ਤੇ ਆਇਆ ਪਰ ਰਿਸ਼ਤਾ ਕਦੇ ਸਫ਼ਲ ਨਹੀਂ ਹੋ ਸਕਿਆ।
ਤੱਬੂ
ਬਾਲੀਵੁੱਡ ਅਦਾਕਾਰਾ ਤੱਬੂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ ਪਰ ਉਸ ਦੀ ਨਿੱਜੀ ਜ਼ਿੰਦਗੀ ਕਿਸੇ ਬੁਝਾਰਤ ਤੋਂ ਘੱਟ ਨਹੀਂ। ਤੱਬੂ ਸਾਜਿਦ ਨਾਡਿਆਡਵਾਲਾ ਨੂੰ ਪਿਆਰ ਕਰਦੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਅਫੇਅਰ ਸਾਊਥ ਸੁਪਰਸਟਾਰ ਨਾਗਅਰਜੁਨ ਨਾਲ ਵੀ ਰਿਹਾ ਪਰ ਤੱਬੂ ਨੇ ਅੱਜ ਤਕ ਵਿਆਹ ਨਹੀਂ ਕਰਵਾਇਆ।

ਪ੍ਰਵੀਨ ਬੌਬੀ
ਪ੍ਰਵੀਨ ਬੌਬੀ ਦਾ ਨਾਂ ਇਕ ਸਮੇਂ ਕਬੀਰ ਬੇਦੀ ਨਾਲ ਖ਼ੂਬ ਚਰਚਾ 'ਚ ਸੀ ਪਰ ਉਨ੍ਹਾਂ ਦਾ ਪਿਆਰ ਵੀ ਵਿਆਹ ਤਕ ਨਹੀਂ ਪਹੁੰਚ ਸਕਿਆ।

ਨਗਮਾ
ਅਦਾਕਾਰਾ ਨਗਮਾ ਦਾ ਨਾਂ ਵੀ ਕਈ ਲੋਕਾਂ ਨਾਲ ਜੁੜਿਆ ਹੈ। ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਤੇ ਰਵੀ ਕਿਸ਼ਨ ਨਾਲ ਵੀ ਉਨ੍ਹਾਂ ਦਾ ਅਫੇਅਰ ਕਾਫ਼ੀ ਚਰਚਾ 'ਚ ਰਿਹਾ ਪਰ ਅੱਜ ਤਕ ਨਗਮਾ ਨੇ ਵਿਆਹ ਨਹੀਂ ਕਰਵਾਇਆ।

ਸੁਸ਼ਮਿਤਾ ਸੇਨ
ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦਾ ਅਫੇਅਰ ਵਿਕਰਮ ਭੱਟ ਨਾਲ ਵੀ ਕਾਫ਼ੀ ਚਰਚਾ 'ਚ ਰਿਹਾ। ਰਿਪੋਰਟਾਂ ਮੁਤਾਬਕ ਵਿਕਰਮ ਨੇ ਸੁਸ਼ਮਿਤਾ ਦੇ ਕਾਰਨ ਹੀ ਆਪਣੀ ਪਤਨੀ ਨੂੰ ਤਲਾਕ ਦਿੱਤਾ ਸੀ ਪਰ ਦੋਵਾਂ ਦਾ ਵਿਆਹ ਨਹੀਂ ਹੋ ਸਕਿਆ।

ਸ਼ਮਿਤਾ ਸ਼ੈੱਟੀ
ਅਦਾਕਾਰਾ ਸ਼ਮਿਤਾ ਸ਼ੈੱਟੀ ਵੀ ਇਕ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੇ ਅਜੇ ਤਕ ਵਿਆਹ ਨਹੀਂ ਕਰਵਾਇਆ। ਸ਼ਮਿਤਾ ਦਾ ਨਾਂ ਤਾਂ ਮਨੋਜ ਵਾਜਪਾਈ ਨਾਲ ਜੁੜਿਆ ਪਰ ਦੋਵਾਂ ਨੇ ਇਸ ਬਾਰੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ।

ਆਸ਼ਾ ਪਾਰੇਖ
ਬਾਲੀਵੁੱਡ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾਂ 'ਚੋਂ ਇਕ ਰਹੀ ਆਸ਼ਾ ਪਾਰੇਖ ਦੀ ਕਹਾਣੀ ਵੀ ਕੁਝ ਅਜਿਹੀ ਹੈ। ਆਸ਼ਾ ਪਾਰੇਖ ਦਾ ਦਿਲ ਫ਼ਿਲਮ ਮੇਕਰ ਨਾਸਿਰ ਹੁਸੈਨ 'ਤੇ ਆਇਆ ਸੀ। ਉਨ੍ਹਾਂ ਖ਼ੁਦ ਇਸ ਗੱਲ ਨੂੰ ਸਭ ਦੇ ਸਾਹਮਣੇ ਰੱਖਿਆ ਸੀ।

ਸਲਮਾਨ ਖ਼ਾਨ ਦੀ ‘ਰਾਧੇ’ ਫ਼ਿਲਮ ਦੇ ਬਾਈਕਾਟ ਦੀ ਉਠੀ ਮੰਗ, ਟਵਿਟਰ ’ਤੇ ਸੁਸ਼ਾਂਤ ਦੇ ਪ੍ਰਸ਼ੰਸਕਾਂ ਦਾ ਨਜ਼ਰ ਆਇਆ ਗੁੱਸਾ
NEXT STORY