ਵੇਬੁਏ (ਕੀਨੀਆ) – ਕੀਨੀਆ ਦੇ ਵੇਬੁਏ-ਕਿਟਾਲੇ ਰਾਜਮਾਰਗ ’ਤੇ ਸੋਮਵਾਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਗੰਭੀਰ ਜ਼ਖ਼ਮੀ ਹੋ ਗਏ।
ਪੁਲਸ ਨੇ ਮੰਗਲਵਾਰ ਨੂੰ ਇਸ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਹਾਦਸੇ ਵਿਚ ਦੋ ਮੋਟਰਸਾਈਕਲਾਂ ਵਿਚਕਾਰ ਆਹਮੋ-ਸਾਹਮਣੀ ਜ਼ੋਰਦਾਰ ਟੱਕਰ ਹੋਈ, ਜਿਸ ਵਿਚ ਦੋਵੇਂ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਜਦੋਂ ਆਸ-ਪਾਸ ਦੇ ਲੋਕ ਅਤੇ ਰਾਹਗੀਰ ਜ਼ਖਮੀਆਂ ਦੀ ਮਦਦ ਲਈ ਉੱਥੇ ਇਕੱਠੇ ਹੋਏ, ਤਾਂ ਇਕ ਬੇਕਾਬੂ ਟਰੱਕ ਭੀੜ ਨੂੰ ਕੁਚਲਦਾ ਹੋਇਆ ਨਿਕਲ ਗਿਆ। ਹਾਦਸੇ ’ਚ 10 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 4 ਨੇ ਇਲਾਜ ਦੌਕਾਨ ਦਮ ਤੋੜ ਦਿੱਤਾ।
Middle East Tensions: ਬ੍ਰਿਟਿਸ਼ ਏਅਰਵੇਜ਼ ਨੇ ਕਈ ਦੇਸ਼ਾਂ ਦੀਆਂ ਉਡਾਣਾਂ ਕੀਤੀਆਂ ਰੱਦ
NEXT STORY