ਮੁੰਬਈ- ਮੁੰਬਈ ਵਿਚ ਅਦਾਕਾਰ ਸੰਨੀ ਦਿਓਲ ਅਤੇ ਅਦਕਾਰਾ ਉਰਵਸ਼ੀ ਰੌਤੇਲਾ ਦੀ ਫਿਲਮ ‘ਜਾਟ’ ਦਾ ਪ੍ਰੀਮੀਅਰ ਰੱਖਿਆ ਗਿਆ। ਪ੍ਰੀਮੀਅਰ ਵਿਚ ਕਈ ਬਾਲੀਵੁੱਡ ਹੱਸਤੀਆਂ ਪੁੱਜੀਆਂ। ਇਸ ਦੌਰਾਨ ਵਿਨੀਤ ਕੁਮਾਰ ਸਿੰਘ, ਰਣਦੀਪ ਹੁੱਡਾ, ਰੇਜਿਨਾ ਕੈਸੈਂਡ੍ਰਾ, ਪਾਰੁਲ ਗੁਲਾਟੀ, ਆਇਸ਼ਾ ਖਾਨ ਅਤੇ ਉਤਕਰਸ਼ ਸ਼ਰਮਾ ਸਪਾਟ ਹੋਏ।

ਪ੍ਰੀਮੀਅਰ ਵਿਚ ਦਿੱਗਜ ਸੁਪਰਸਟਾਰ ਧਰਮਿੰਦਰ ਵੀ ਪੁੱਜੇ। ਉਨ੍ਹਾਂ ਨੇ ਆਪਣੀ ਦਿਲ ਛੂਹ ਲੈਣ ਵਾਲੀ ਹਾਜ਼ਰੀ ਨਾਲ ਸਭ ਦਾ ਧਿਆਨ ਖਿੱਚਿਆ। ਪ੍ਰੀਮੀਅਰ ’ਤੇ ਢੋਲ ਦੀ ਥਾਪ ’ਤੇ ਧਰਮਿੰਦਰ ਨੇ ਭੰਗੜਾ ਵੀ ਪਾਇਆ। 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੰਨੀ ਦਿਓਲ ਦੀ ਫਿਲਮ ‘ਜਾਟ’ ਨੂੰ ਲੈ ਕੇ ਦਰਸ਼ਕਾਂ ਵਿਚ ਜ਼ਬਰਦਸਤ ਕਰੇਜ਼ ਹੈ।
‘ਭੂਲ ਚੂਕ ਮਾਫ਼’ ਦਾ ਟ੍ਰੇਲਰ ਲਾਂਚ, ਮਈ ’ਚ ਹੋਵੇਗੀ ਰਿਲੀਜ਼
NEXT STORY