ਮੁੰਬਈ (ਬਿਊਰੋ) : ਅਦਾਕਾਰਾ ਦਿਸ਼ਾ ਪਟਾਨੀ ਹਾਲ ਹੀ 'ਚ ਸਿਧਾਰਥ ਮਲਹੋਤਰਾ ਦੀ ਫ਼ਿਲਮ 'ਯੋਧਾ' 'ਚ ਨੈਗੇਟਿਵ ਕਿਰਦਾਰ 'ਚ ਨਜ਼ਰ ਆਈ, ਜਿਸ 'ਚ ਉਨ੍ਹਾਂ ਦੇ ਐਕਸ਼ਨ ਅੰਦਾਜ਼ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। 'ਯੋਧਾ' ਤੋਂ ਬਾਅਦ ਹੁਣ ਉਹ ਸਾਊਥ ਸੁਪਰਸਟਾਰ ਪ੍ਰਭਾਸ ਨਾਲ ਫ਼ਿਲਮ 'ਕਲਕੀ 2898' 'ਚ ਨਜ਼ਰ ਆਵੇਗੀ। ਹਾਲ ਹੀ 'ਚ ਦਿਸ਼ਾ ਪਟਾਨੀ ਨੇ ਫ਼ਿਲਮ ਦੇ ਸੈੱਟ ਤੋਂ ਪਰਦੇ ਦੇ ਪਿੱਛੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਦੀ ਕਾਫੀ ਚਰਚਾ ਹੈ।
ਇਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦਿਸ਼ਾ ਖਰਾਬ ਮੌਸਮ 'ਚ ਬੀਚ 'ਤੇ ਸ਼ੂਟਿੰਗ ਕਰ ਰਹੀ ਹੈ। ਦਿਸ਼ਾ ਕੜਾਕੇ ਦੀ ਠੰਡ 'ਚ ਕੰਬਲ 'ਚ ਦਿਖਾਈ ਦੇ ਰਹੀ ਹੈ ਅਤੇ ਨਾਲ ਹੀ ਫ਼ਿਲਮ ਕਰੂ ਵੀ ਉਸ ਨਾਲ ਨਜ਼ਰ ਆ ਰਿਹਾ ਹੈ।

ਇੱਕ ਤਸਵੀਰ 'ਚ ਦਿਸ਼ਾ ਕੋ-ਸਟਾਰ ਪ੍ਰਭਾਸ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਦਿਸ਼ਾ ਨੇ ਕੈਪਸ਼ਨ 'ਚ ਲਿਖਿਆ ਹੈ, 'ਇਟਲੀ ਫੋਟੋ ਡੰਪ, ਕਲਕੀ 2898, ਬਹੁਤ ਠੰਡੀ ਸੀ।'

ਇਹ ਪਹਿਲੀ ਵਾਰ ਹੈ ਜਦੋਂ ਦਿਸ਼ਾ ਪ੍ਰਭਾਸ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ।

ਦੱਸਣਯੋਗ ਹੈ ਕਿ 'ਕਲਕੀ 2898 ਈ:' ਇਸ ਸਾਲ 9 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਪ੍ਰਭਾਸ ਅਤੇ ਦਿਸ਼ਾ ਤੋਂ ਇਲਾਵਾ ਦੀਪਿਕਾ ਪਾਦੂਕੋਣ ਅਤੇ ਅਮਿਤਾਭ ਬੱਚਨ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


ਡਾਂਸਰ ਸਿਮਰ ਸੰਧੂ ਦੇ ਹੱਕ 'ਚ ਨਿੱਤਰੇ ਗਾਇਕ ਰੇਸ਼ਮ ਸਿੰਘ ਅਨਮੋਲ, ਆਖੀਆਂ ਵੱਡੀਆਂ ਗੱਲਾਂ
NEXT STORY