ਮੁੰਬਈ- ਸੰਧਿਆ ਥੀਏਟਰ ਭਗਦੜ ਮਾਮਲੇ ਵਿੱਚ ਗ੍ਰਿਫ਼ਤਾਰ ਤੇਲਗੂ ਸੁਪਰਸਟਾਰ ਅੱਲੂ ਅਰਜੁਨ ਤੇਲੰਗਾਨਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸ਼ਨੀਵਾਰ (14 ਦਸੰਬਰ) ਸਵੇਰੇ ਜੇਲ੍ਹ ਤੋਂ ਬਾਹਰ ਆ ਗਿਆ। ਅਦਾਕਾਰ ਨੂੰ ਪੁਲਸ ਨੇ 13 ਦਸੰਬਰ ਦੀ ਦੁਪਹਿਰ ਨੂੰ ਹੈਦਰਾਬਾਦ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਮੈਡੀਕਲ ਟੈਸਟ ਤੋਂ ਬਾਅਦ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਅਰਜੁਨ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਪੁਲਸ ਉਸ ਨੂੰ ਚੰਚਲਗੁੜਾ ਕੇਂਦਰੀ ਜੇਲ੍ਹ ਲੈ ਗਈ। ਅੱਲੂ ਅਰਜੁਨ ਨੇ ਆਪਣੇ ਵਕੀਲ ਅਸ਼ੋਕ ਰੈਡੀ ਰਾਹੀਂ ਹਾਈਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿੱਥੋਂ ਉਸ ਨੂੰ 50,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਅੰਤਰਿਮ ਜ਼ਮਾਨਤ ਮਿਲ ਗਈ ਸੀ।
ਇਹ ਵੀ ਪੜ੍ਹੋ-ਦਿਲਜੀਤ ਦੋਸਾਂਝ ਅੱਜ ਚੰਡੀਗੜ੍ਹ 'ਚ ਲਗਾਉਣਗੇ ਰੌਣਕਾਂ
ਤੇਲੰਗਾਨਾ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਦੇ ਬਾਵਜੂਦ ਕਾਗਜ਼ੀ ਕਾਰਵਾਈ 'ਚ ਦੇਰੀ ਕਾਰਨ ਅੱਲੂ ਅਰਜੁਨ ਨੂੰ ਰਾਤ ਜੇਲ੍ਹ 'ਚ ਕੱਟਣੀ ਪਈ। ਚੰਚਲਗੁੜਾ ਜੇਲ ਦੇ ਸੂਤਰਾਂ ਮੁਤਾਬਕ ਇਸ ਇਕ ਰਾਤ ਲਈ ਐਕਟਰ ਦੀ ਪਛਾਣ ਕੈਦੀ ਨੰਬਰ 7697 ਸੀ। ਉਹ ਸਾਰੀ ਰਾਤ ਜੇਲ੍ਹ ਵਿੱਚ ਭੁੱਖਾ ਰਿਹਾ ਅਤੇ ਫਰਸ਼ 'ਤੇ ਸੌਂ ਗਿਆ। ਅੰਡਰ ਟਰਾਇਲ ਹੋਣ ਦੇ ਨਾਤੇ ਪੁਲਸ ਨੇ ਉਸ ਨੂੰ ਮੰਜੀਰਾ ਬੈਰਕ ਦੇ ਕਲਾਸ-1 ਦੇ ਕਮਰੇ ਵਿੱਚ ਰੱਖਿਆ ਹੋਇਆ ਸੀ। ਅੱਲੂ ਅਰਜੁਨ ਦੀ ਸਾਰੀ ਜਾਣਕਾਰੀ ਜੇਲ੍ਹ ਦੇ ਰਿਕਾਰਡ ਵਿੱਚ ਦਰਜ ਸੀ।
ਸੰਧਿਆ ਥੀਏਟਰ 'ਚ ਭਗਦੜ 'ਚ ਔਰਤ ਦੀ ਹੋਈ ਮੌਤ
ਫਿਲਮ ਪੁਸ਼ਪਾ 2 ਦਾ ਪ੍ਰੀਮੀਅਰ 4 ਦਸੰਬਰ ਨੂੰ ਸੰਧਿਆ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ ਸੀ। ਅਦਾਕਾਰ ਅੱਲੂ ਅਰਜੁਨ ਉੱਥੇ ਪਹੁੰਚੇ ਸਨ, ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ। ਇਸ ਦੌਰਾਨ ਥੀਏਟਰ ਵਿੱਚ ਭਗਦੜ ਮੱਚ ਗਈ ਅਤੇ ਇੱਕ ਔਰਤ ਦੀ ਜਾਨ ਚਲੀ ਗਈ। ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਮਾਮਲੇ 'ਚ ਚਿੱਕੜਪੱਲੀ ਪੁਲਸ ਨੇ 13 ਦਸੰਬਰ ਦੀ ਦੁਪਹਿਰ ਨੂੰ ਅੱਲੂ ਅਰਜੁਨ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ।
ਜੋ ਵੀ ਹੋਇਆ ਉਸ ਲਈ SORRY: ਅੱਲੂ ਅਰਜੁਨ
ਜੇਲ ਤੋਂ ਬਾਹਰ ਆਉਣ ਤੋਂ ਬਾਅਦ ਅੱਲੂ ਅਰਜੁਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, 'ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ ਠੀਕ ਹਾਂ। ਜੋ ਵੀ ਹੋਇਆ ਉਸ ਲਈ ਮੁਆਫੀ, ਮੈਂ ਕਾਨੂੰਨ ਵਿੱਚ ਵਿਸ਼ਵਾਸ ਕਰਦਾ ਹਾਂ। ਇਹ ਹਾਦਸਾ ਅਣਜਾਣੇ ਵਿੱਚ ਵਾਪਰਿਆ ਹੈ। ਮੈਂ ਮ੍ਰਿਤਕ ਔਰਤ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਜੇਕਰ ਕਾਨੂੰਨ ਇਸ ਮਾਮਲੇ ਨੂੰ ਦੇਖ ਰਿਹਾ ਹੈ ਤਾਂ ਮੈਂ ਵਿਚਕਾਰ ਕੋਈ ਟਿੱਪਣੀ ਨਹੀਂ ਕਰਾਂਗਾ। ਸਾਰਿਆਂ ਦੇ ਪਿਆਰ ਅਤੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ। ਤੁਹਾਡੇ ਸਹਿਯੋਗ ਸਦਕਾ ਅੱਜ ਮੈਂ ਇੱਥੇ ਹਾਂ। ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਪੁਲਿਸ ਨੂੰ ਸਹਿਯੋਗ ਕਰਾਂਗਾ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਨੇ ਗੀਤ ਰਾਹੀਂ HATERS ਨੂੰ ਦਿੱਤਾ ਕਰਾਰਾ ਠੋਕਵਾਂ ਜਵਾਬ
ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ Geetha Arts ਪੁੱਜੇ ਅਰਜੁਨ
ਦੱਸ ਦੇਈਏ ਕਿ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਅੱਲੂ ਅਰਜੁਨ ਆਪਣੇ ਘਰ ਪਹੁੰਚਣ ਤੋਂ ਪਹਿਲਾਂ ਗੀਤਾ ਆਰਟਸ ਦੇ ਦਫਤਰ ਪਹੁੰਚੇ ਸਨ। ਗੀਤਾ ਆਰਟਸ ਦੱਖਣੀ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਫਿਲਮ ਨਿਰਮਾਣ ਅਤੇ ਵੰਡ ਕੰਪਨੀ ਹੈ। ਇਸ ਦੀ ਸ਼ੁਰੂਆਤ 1972 ਵਿੱਚ ਅੱਲੂ ਅਰਜੁਨ ਦੇ ਪਿਤਾ ਅੱਲੂ ਅਰਾਵਿੰਦ ਨੇ ਕੀਤੀ ਸੀ। ਹੁਣ ਇਸ ਨੂੰ ਅਦਾਕਾਰ ਅੱਲੂ ਅਰਜੁਨ ਹੀ ਚਲਾ ਰਹੇ ਹਨ। ਆਪਣਾ ਪ੍ਰੋਡਕਸ਼ਨ ਹਾਊਸ ਗੀਤਾ ਆਰਟਸ ਛੱਡਣ ਤੋਂ ਬਾਅਦ ਅਰਜੁਨ ਸਿੱਧਾ ਆਪਣੇ ਘਰ ਗਿਆ ਅਤੇ ਆਪਣੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦੋਸਾਂਝ ਅੱਜ ਚੰਡੀਗੜ੍ਹ 'ਚ ਲਗਾਉਣਗੇ ਰੌਣਕਾਂ
NEXT STORY