ਮੁੰਬਈ: ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਬਹੁਤ ਸਾਰੇ ਵੀਰ ਸਪੂਤਾਂ ਨੇ ਆਪਣੇ ਜ਼ਿੰਦਗੀ ਦਾ ਬਲਿਦਾਨ ਦਿੱਤਾ ਸੀ। ਉਨ੍ਹਾਂ ਦੇ ਇਸ ਬਲੀਦਾਨ ਦੇ ਕਾਰਨ ਹੀ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਸੁਤੰਤਰਤਾ ਮਿਲੀ ਸੀ। 23 ਮਾਰਚ 1931 ਨੂੰ ਅੰਗਰੇਜ਼ਾਂ ਦੇ ਸ਼ਾਸਨਕਾਲ ਦੌਰਾਨ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ। ਉਸ ਦਿਨ ਉਹ ਤਾਰੀਖ਼ ਇਤਿਹਾਸ ਦੇ ਪੰਨਿਆਂ ’ਚ ਹਮੇਸ਼ਾ ਲਈ ਦਰਜ ਹੋ ਗਈ। ਇਸ ਦੇ ਬਾਅਦ ਤੋਂ 23 ਮਾਰਚ ਨੂੰ ਦੇਸ਼ ਭਰ ’ਚ ਸ਼ਹੀਦ ਦਿਵਸ ਦੇ ਰੂਪ ’ਚ ਮਨਾਇਆ ਜਾਣ ਲੱਗਿਆ।
ਹਿੰਦੀ ਸਿਨੇਮਾ ’ਚ ਇਸ ਵਿਸ਼ੇਸ਼ ਦਿਨ ’ਤੇ ਕਈ ਫ਼ਿਲਮਾਂ ਬਣੀਆਂ ਹਨ। ਉੱਧਰ ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰਾਂ ਨੇ ਭਾਰਤ ਦੇ ਵੀਰ ਸਪੂਤ ਭਗਤ ਸਿੰਘ ਦਾ ਕਿਰਦਾਰ ਵੀ ਨਿਭਾਇਆ। ਅੱਜ ਇਸ ਖ਼ਾਸ ਮੌਕੇ ’ਤੇ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਸਿਤਾਰਿਆਂ ਦੇ ਬਾਰੇ ’ਚ ਜਿਨ੍ਹਾਂ ਨੇ ਪਰਦੇ ’ਤੇ ਨਿਭਾਇਆ ਸ਼ਹੀਦ ਭਗਤ ਦਾ ਕਿਰਦਾਰ।
ਸ਼ਹੀਦ-ਏ-ਆਜ਼ਮ ਭਗਤ ਸਿੰਘ (1954)
ਇਹ ਭਗਤ ਸਿੰਘ ਦੇ ਜੀਵਨ ’ਤੇ ਆਧਾਰਿਤ ਬਾਲੀਵੁੱਡ ਦੀ ਪਹਿਲੀ ਫ਼ਿਲਮ ਸੀ। ਇਸ ਫ਼ਿਲਮ ਨੂੰ ਜਗਦੀਸ਼ ਗੌਤਮ ਵੱਲੋਂ ਡਾਇਰੈਕਟ ਕੀਤਾ ਗਿਆ ਸੀ ਅਤੇ ਇਸ ’ਚ ਪ੍ਰੇਮ ਆਬੇਦ, ਜੈਰਾਜ, ਸਮਰਿਤੀ ਬਿਸਵਾਸ ਅਤੇ ਅਸ਼ਿਤਾ ਮਜ਼ੂਮਦਾਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।
ਸ਼ਹੀਦ ਭਗਤ ਸਿੰਘ (1963)
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਰਿਲੀਜ਼ ਦੇ 10 ਸਾਲ ਬਾਅਦ, ਸ਼ੰਮੀ ਕਪੂਰ ਸ਼ਹੀਦ ਭਗਤ ਸਿੰਘ ਦੇ ਕਿਰਦਾਰ ’ਚ ਦਿਖਾਈ ਦਿੱਤੇ। ਇਸ ਫ਼ਿਲਮ ਦਾ ਨਿਰਦੇਸ਼ਨ ਕੇ.ਐੱਨ.ਬੰਸਲ ਨੇ ਕੀਤਾ ਸੀ ਅਤੇ ਇਸ ਫ਼ਿਲਮ ’ਚ ਅਦਾਕਾਰ ਸ਼ੰਮੀ ਕਪੂਰ ਤੋਂ ਇਲਾਵਾ ਫ਼ਿਲਮ ’ਚ ਸ਼ਕੀਲਾ, ਪ੍ਰੇਮਨਾਥ, ਉਲਹਾਸ ਅਤੇ ਅਚਲਾ ਸਚਦੇੇਵ ਨੇ ਅਭਿਨੈ ਕੀਤਾ ਸੀ।
ਸ਼ਹੀਦ (1965)
ਮਨੋਜ ਕੁਮਾਰ ਸਟਾਰਰ ਇਹ ਫ਼ਿਲਮ ਬੇਹੱਦ ਮਸ਼ਹੂਰ ਹੋਈ ਸੀ। ਫ਼ਿਲਮ ਨੇ ਹਿੰਦੀ ’ਚ ਸਰਵਸ਼੍ਰੇਸ਼ਠ ਫੀਚਰ ਫ਼ਿਲਮ ਦੇ ਲਈ 13ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਅਤੇ ਨਰਗਿਸ ਦੱਤ ਪੁਰਸਕਾਰ ਆਪਣੇ ਨਾਂ ਕੀਤਾ ਸੀ।
ਸ਼ਹੀਦ-ਏ-ਆਜ਼ਮ (2002)
ਸਾਲ 2002 ’ਚ ਰਿਲੀਜ਼ ਹੋਈ ਫ਼ਿਲਮ ‘ਸ਼ਹੀਦ-ਏ-ਆਜ਼ਮ’ ਭਗਤ ਸਿੰਘ ਦੇ ਜੀਵਨ ’ਤੇ ਆਧਾਰਿਤ ਤਿੰਨ ਫ਼ਿਲਮਾਂ ’ਚੋਂ ਇਕ ਸੀ। ਅਦਾਕਾਰ ਸੋਨੂੰ ਸੂਦ ਇਸ ਫ਼ਿਲਮ ’ਚ ਭਗਤ ਸਿੰਘ ਦੀ ਭੂਮਿਕਾ ’ਚ ਨਜ਼ਰ ਆਏ ਸਨ।
23 ਮਾਰਚ 1931: ਸ਼ਹੀਦ (2002)
ਅਦਾਕਾਰ ਬੌਬੀ ਦਿਓਲ, ਸੰਨੀ ਦਿਓਲ ਅਤੇ ਅੰਮ੍ਰਿਤਾ ਸਿੰਘ ਸਟਾਰਰ ਫ਼ਿਲਮ ’ਚ ਭਾਰਤੀ ਸੁਤੰਤਰਤਾ ਸੈਨਾਨੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਦੀ ਫਾਂਸੀ ਤੱਕ ਦੀਆਂ ਘਟਨਾਵਾਂ ਨੂੰ ਦਿਖਾਇਆ ਗਿਆ ਹੈ।
ਦਿ ਲੀਜੇਂਡ ਆਫ ਭਗਤ ਸਿੰਘ (2002)
ਇਸ ਫ਼ਿਲਮ ’ਚ ਵਿਸਤਾਰ ਨਾਲ ਦਿਖਾਇਆ ਗਿਆ ਹੈ ਕਿ ਕਿੰਝ ਭਗਤ ਸਿੰਘ ਬਿ੍ਰਟਿਸ਼ ਰਾਜ ਅਤੇ ਭਾਰਤੀ ਸੁਤੰਤਰਤਾ ਲਈ ਆਪਣੇ ਸੰਘਰਸ਼ਾਂ ਅਤੇ ਵਿਚਾਰਾਂ ਤੋਂ ਇਕ ਮਹਾਨ ਕ੍ਰਾਂਤੀਕਾਰੀ ਬਣੇ। ਇਸ ਫ਼ਿਲਮ ’ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਨੇ ਭਗਤ ਸਿੰਘ ਦੀ ਭੂਮਿਕਾ ਨਿਭਾਈ ਸੀ।
ਰੰਗ ਦੇ ਬਸੰਤੀ
ਇਹ ਫ਼ਿਲਮ ਨੌਜਵਾਨਾਂ ਦੇ ਵਿਚਕਾਰ ਬਹੁਤ ਹਿੱਟ ਸਾਬਿਤ ਹੋਈ ਅਤੇ ਇਸ ਫ਼ਿਲਮ ਨੇ ਕਈ ਐਵਾਰਡ ਵੀ ਜਿੱਤੇ। ਅਦਾਕਾਰ ਆਮਿਰ ਖ਼ਾਨ, ਸ਼ਰਮਨ ਜੋਸ਼ੀ, ਕੁਣਾਲ ਕਪੂਰ ਵਰਗੇ ਵੱਡੇ ਸਿਤਾਰਿਆਂ ਦੇ ਅਭਿਨੈ ਵਾਲੀ ਇਹ ਫ਼ਿਲਮ ਭਗਤ ਸਿੰਘ ਅਤੇ ਉਸ ਦੌਰ ਦੇ ਕ੍ਰਾਂਤੀਕਾਰੀਆਂ ਦੇ ਬਾਰੇ ’ਚ ਦੱਸਦੀ ਹੈ, ਇਸ ’ਚ ਭਾਰਤੀ ਸੁਤੰਤਰਤਾ ਸੰਗਰਾਮ ’ਚ ਭਗਤ ਸਿੰਘ ਦੀ ਭੂਮਿਕਾ ਸ਼ਾਮਲ ਹੈ।
ਅੰਕਿਤਾ ਲੋਖੰਡੇ ਨੇ ਕਿਹਾ- ਸੁਸ਼ਾਂਤ ਸਿੰਘ ਰਾਜਪੂਤ ਲਈ ਛੱਡੀ ‘ਹੈਪੀ ਨਿਊ ਈਅਰ’ ਅਤੇ ‘ਬਾਜੀਰਾਵ ਮਸਤਾਨੀ’
NEXT STORY