ਮੁੰਬਈ (ਬਿਊਰੋ)— ਫਰਹਾਨ ਅਖਤਰ ਦੀ ਫ਼ਿਲਮ ‘ਤੂਫਾਨ’ ਦੇ ਟੀਜ਼ਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸਿਨੇਮਾ ਦੇ ਦਰਸ਼ਕਾਂ ’ਚ ਉਤਸ਼ਾਹ ਜਗਾ ਦਿੱਤਾ ਹੈ। ਇਹ ਫ਼ਿਲਮ 21 ਮਈ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ। ਫ਼ਿਲਮ ’ਚ ਫਰਹਾਨ ਇਕ ਬਾਕਸਰ ਦੀ ਭੂਮਿਕਾ ਨਿਭਾਅ ਰਹੇ ਹਨ। ਰਿੰਗ ’ਚ ਦਮਦਾਰ ਪੰਚ ਨਾਲ ਹੀ ਫ਼ਿਲਮ ਦੇ ਡਾਇਲਾਗਸ ਵੀ ਜ਼ਬਰਦਸਤ ਹਨ। ਅਜਿਹੇ ’ਚ ਬਾਕਸਰ ਵਿਜੇਂਦਰ ਸਿੰਘ ਨੇ ਵੀ ਟੀਜ਼ਰ ਦੀ ਤਾਰੀਫ ਕੀਤੀ ਹੈ। ਵਿਜੇਂਦਰ ਨੇ ‘ਤੂਫਾਨ’ ਦਾ ਟੀਜ਼ਰ ਦੇਖਣ ਤੋਂ ਬਾਅਦ ਟਵੀਟ ਕਰਕੇ ਫਰਹਾਨ ਅਖਤਰ ਦਾ ਧੰਨਵਾਦ ਕੀਤਾ ਹੈ।
ਸਾਲ 2008 ’ਚ ਬੀਜਿੰਗ ਓਲੰਪਿਕ ’ਚ ਕਾਂਸੀ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਉਣ ਵਾਲੇ ਵਿਜੇਂਦਰ ਸਿੰਘ ਨੇ ਟਵਿਟਰ ’ਤੇ ਲਿਖਿਆ, ‘ਟੀਜ਼ਰ ਜ਼ਬਰਦਸਤ ਹੈ। ਬਾਕਸਿੰਗ ਨੂੰ ਮੈਪ ’ਤੇ ਲਿਆਉਣ ਲਈ ਧੰਨਵਾਦ। ਫਰਹਾਨ ਅਖਤਰ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਦੱਸਣਯੋਗ ਹੈ ਕਿ ਵਿਜੇਂਦਰ ਸਿੰਘ ਨੇ ਸਾਲ 2006, 2010 ਤੇ 2014 ਦੀਆਂ ਕਾਮਨਵੈਲਥ ਖੇਡਾਂ ’ਚ ਵੀ ਦੇਸ਼ ਦੀ ਅਗਵਾਈ ਕੀਤੀ ਸੀ।
ਵਿਜੇਂਦਰ ਸਿੰਘ ਦੇ ਇਸ ਟਵੀਟ ’ਤੇ ਫਰਹਾਨ ਅਖਤਰ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਫਰਹਾਨ ਨੇ ਲਿਖਿਆ, ‘ਧੰਨਵਾਦ ਵਿਜੇਂਦਰ ਸਿੰਘ ਜੀ। ਮੈਪ ’ਤੇ ਤਾਂ ਤੁਸੀਂ ਤੇ ਤੁਹਾਡੇ ਵਰਗੇ ਦੇਸ਼ ਦੀ ਅਗਵਾਈ ਕਰਨ ਵਾਲੇ ਹਰ ਇਕ ਬਾਕਸਰ ਨੇ ਇਸ ਨੂੰ ਦਰਸਾਇਆ ਹੈ। ਤੁਸੀਂ ਹੋ ਤਾਂ ਤੂਫਾਨ ਹੈ।’
ਫਰਹਾਨ ਅਖਤਰ ਦੇ ਇਸ ਰਿਪਲਾਈ ਤੇ ਤਾਰੀਫਾਂ ਲਈ ਵਿਜੇਂਦਰ ਸਿੰਘ ਨੇ ਇਕ ਹੋਰ ਟਵੀਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਨੋਟ— ਤੁਹਾਨੂੰ ਫਰਹਾਨ ਅਖਤਰ ਦੀ ‘ਤੂਫਾਨ’ ਫ਼ਿਲਮ ਦਾ ਟੀਜ਼ਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।
ਲਤਾ ਮੰਗੇਸ਼ਕਰ ਨੂੰ ਟੱਕਰ ਦੇ ਕੇ ਲੋਕਾਂ ਦੇ ਦਿਲਾਂ ਦੀ ਧੜਕਨ ਬਣੀ ਅਲਕਾ ਯਾਗਨਿਕ, ਓਸਾਮਾ ਬਿਨ ਲਾਦੇਨ ਵੀ ਸੀ ਦੀਵਾਨਾ
NEXT STORY