ਚੰਡੀਗੜ੍ਹ (ਬਿਊਰੋ)– ਲੱਗਦਾ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਅਜੇ ਤਕ ਠੰਡਾ ਨਹੀਂ ਹੋਇਆ ਹੈ। ਫ਼ਿਲਮ ਦੀ ਰਿਲੀਜ਼ ਦੇ ਨਾਲ ਹੀ ਟਵਿਟਰ ’ਤੇ ਲੋਕਾਂ ਦਾ ਗੁੱਸਾ ਫੁੱਟਣਾ ਸ਼ੁਰੂ ਹੋ ਗਿਆ ਸੀ। ਆਏ ਦਿਨ ਫ਼ਿਲਮ ਨੂੰ ਲੈ ਕੇ ਨਵੇਂ-ਨਵੇਂ ਟਰੈਂਡ ਦੇਖਣ ਨੂੰ ਮਿਲਦੇ ਰਹੇ ਪਰ ਹੁਣ #BoycottBollywood ਨਾਂ ਦਾ ਟਰੈਂਡ ਤੇਜ਼ੀ ਨਾਲ ਟਵਿਟਰ ’ਤੇ ਟਰੈਂਡ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਆਪਣੇ ਸਾਥੀ ਤੇ ਕਾਮੇਡੀਅਨ ਜਗਦੀਸ਼ ਕੈਦੀ ਦੇ ਦਿਹਾਂਤ ’ਤੇ ਭਾਵੁਕ ਹੋਏ ਗੁਰਦਾਸ ਮਾਨ, ਸਾਂਝੀ ਕੀਤੀ ਤਸਵੀਰ
ਇਸ ਟਰੈਂਡ ਦੇ ਸਾਹਮਣੇ ਆਉਣ ਦਾ ਮੁੱਖ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਹਨ। ਸੁਸ਼ਾਂਤ ਦੇ ਪ੍ਰਸ਼ੰਸਕਾਂ ਵਲੋਂ ਹੀ ਪਹਿਲਾਂ ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦਾ ਬਾਈਕਾਟ ਕਰਨ ਦਾ ਟਰੈਂਡ ਸ਼ੁਰੂ ਕੀਤਾ ਸੀ ਤੇ ਹੁਣ ਉਨ੍ਹਾਂ ਵਲੋਂ ਹੀ ਬਾਲੀਵੁੱਡ ਦਾ ਬਾਈਕਾਟ ਕਰਨ ਦਾ ਟਰੈਂਡ ਚਲਾ ਦਿੱਤਾ ਗਿਆ ਹੈ।
‘ਰਾਧੇ’ ਫ਼ਿਲਮ ਨੂੰ ਸਮੀਖਿਅਕਾਂ ਵਲੋਂ ਬੇਹੱਦ ਖਰਾਬ ਰੀਵਿਊਜ਼ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਸਲਮਾਨ ਖ਼ਾਨ ਦੇ ਕਰੀਅਰ ਦੀ ਹੁਣ ਤਕ ਦੀ ਸਭ ਤੋਂ ਖਰਾਬ ਫ਼ਿਲਮ ਦੱਸਿਆ ਜਾ ਰਿਹਾ ਹੈ।
ਉਥੇ ਫ਼ਿਲਮ ਦੇ ਕੁਝ ਦ੍ਰਿਸ਼ਾਂ ’ਤੇ ਲੋਕ ਮਜ਼ੇਦਾਰ ਕੁਮੈਂਟਸ ਕਰ ਰਹੇ ਹਨ ਤੇ ਟਵਿਟਰ ’ਤੇ ਫਨੀ ਪੋਸਟਾਂ ਸਾਂਝੀਆਂ ਕਰ ਰਹੇ ਹਨ। ਨਾਲ ਹੀ ਕੁਝ ਲੋਕ ਬਾਲੀਵੁੱਡ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਵੀ ਜ਼ਿੰਮੇਵਾਰ ਦੱਸ ਰਹੇ ਹਨ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਆਪਣੇ ਸਾਥੀ ਤੇ ਕਾਮੇਡੀਅਨ ਜਗਦੀਸ਼ ਕੈਦੀ ਦੇ ਦਿਹਾਂਤ ’ਤੇ ਭਾਵੁਕ ਹੋਏ ਗੁਰਦਾਸ ਮਾਨ, ਸਾਂਝੀ ਕੀਤੀ ਤਸਵੀਰ
NEXT STORY