ਮੁੰਬਈ: ਬਾਲੀਵੁੱਡ ਗਾਇਕ ਕੇ.ਕੇ (ਕ੍ਰਿਸ਼ਨਾਕੁਮਾਰ ਕੁਨਾਥ) ਦਾ ਮੰਗਲਵਾਰ 31 ਮਈ ਨੂੰ ਦੇਹਾਂਤ ਹੋ ਗਿਆ। ਗਾਇਕ ਕਲਕੱਤਾ ’ਚ ਇਕ ਸੰਗੀਤ ਸਮਾਰੋਹ ਦੌਰਾਨ ਬੀਮਾਰ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਉਸਦੀ ਮੌਤ ਹੋ ਗਈ। ਗਾਇਕ ਦੀ ਅਚਾਨਕ ਹੋਈ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਸਦਮਾ ਲੱਗਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਲੋਕਾਂ ਨੇ ਮਾਰਨੀ ਸ਼ੁਰੂ ਕੀਤੀ ਠੱਗੀ, ਅੰਤਿਮ ਅਰਦਾਸ ਲਈ ਮੰਗ ਰਹੇ ਪੈਸੇ
ਕੇ.ਕੇ ਦੇ ਵਕੀਲ ਰਵੀ ਸ਼ੰਕਰ ਚੈਟਰਜੀ ਨੇ ਕਲਕੱਤਾ ਹਾਈ ਕੋਰਟ ’ਚ ਇੱਕ ਪਟੀਸ਼ਨ ਦਾਇਰ ਕਰਕੇ ਗਾਇਕ ਦੀ ਮੌਤ ਦੀ ਸੀ.ਬੀ.ਆਈ ਨੂੰ ਜਾਂਚ ਦੀ ਮੰਗ ਕੀਤੀ ਸੀ। ਹੁਣ ਅਦਾਲਤ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਸੰਭਾਵਨਾ ਹੈ ਕਿ ਇਸ ਪਟੀਸ਼ਨ ’ਤੇ ਸੁਣਵਾਈ ਇਸੇ ਹਫ਼ਤੇ ਸ਼ੁਰੂ ਹੋ ਜਾਵੇਗੀ।
ਰਿਪੋਰਟਾਂ ਦੇ ਅਨੁਸਾਰ ਇਕ ਏਜੰਸੀ ਦੁਆਰਾ ਕੇ.ਕੇ ਦੀ ਮੌਤ ਦੀ ਜਾਂਚ ਦੀ ਮੰਗ ਕਰਨ ਲਈ ਕਲਕੱਤਾ ਹਾਈ ਕੋਰਟ ’ਚ ਇਕ ਦੂਜੀ ਜਨਹਿਤ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿਛਲੇ ਸੰਗੀਤ ਸਮਾਰੋਹ ’ਚ ਕੁਪ੍ਰਬੰਧਨ ਹੋਇਆ ਸੀ। ਕਥਿਤ ਤੌਰ ’ਤੇ ਕਾਲਜ ਦੀ ਲਾਪਰਵਾਹੀ ਦੇ ਬਾਰੇ ਵੀ ਕਿਹਾ ਗਿਆ ਹੈ। ਜਿੱਥੇ ਕੇ.ਕੇ ਨੇ ਆਪਣਾ ਆਖ਼ਰੀ ਸੰਗੀਤ ਸਮਾਰੋਹ ਕੀਤਾ ਸੀ।
ਇਹ ਵੀ ਪੜ੍ਹੋ: ਤੁਰਕੀ ਦੀਆਂ ਸੜਕਾਂ 'ਤੇ ਮਲਾਇਕਾ ਨੇ ਬਿਖੇਰੇ ਹੁਸਨ ਦੇ ਜਲਵੇ, ਲਾਲ ਡਰੈੱਸ 'ਚ ਦਿੱਤੇ ਖੂਬਸੂਰਤ ਪੋਜ਼ (ਤਸਵੀਰਾਂ)
ਦੱਸ ਦੇਈਏ ਕਿ ਸ਼ਨੀਵਾਰ ਨੂੰ ਕੇ.ਕੇ ਦੀ ਅੰਤਿਮ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ ਮੌਤ ਤੋਂ ਕੁਝ ਸਮਾਂ ਪਹਿਲਾਂ ਕੇ.ਕੇ. ਦੇ ਦਿਲ ’ਚ ਸਹੀ ਢੰਗ ਨਾਲ ਖੂਨ ਪੰਪ ਨਹੀਂ ਕਰ ਪਾ ਰਿਹਾ ਸੀ ਜਿਸ ਕਾਰਨ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲ ਰਹੀ ਸੀ। ਕੇ.ਕੇ. ਨੂੰ ਪਹਿਲਾਂ ਹੀ ਦਿਲ ਦੀ ਸਮੱਸਿਆ ਸੀ ਕਿਉਂਕਿ ਉਹ ਲੋੜੀਂਦਾ ਖੂਨ ਪੰਪ ਨਹੀਂ ਕਰ ਪਾ ਰਿਹਾ ਸੀ। ਗਾਇਕ ਦੀਆਂ ਧਮਨੀਆਂ ’ਚੋਂ ਇਕ ਪੀਲੇ-ਚਿੱਟੇ ਰੰਗ ਦੀ ਚਰਬੀ ਜਮ੍ਹਾਂ ਹੋ ਗਈ ਸੀ।
'ਹਰ ਹਰ ਮਹਾਦੇਵ' ਇਨ੍ਹਾਂ ਪੰਜ ਭਾਰਤੀ ਭਾਸ਼ਾਵਾਂ 'ਚ ਦਿਖਾਈ ਜਾਵੇਗੀ
NEXT STORY