ਮੁੰਬਈ (ਬਿਊਰੋ): ਅਦਾਕਾਰਾ ਉਰਵਸ਼ੀ ਰੌਤੇਲਾ ਕਿਤੇ ਜਾਵੇ ਅਤੇ ਲਾਈਮਲਾਈਟ 'ਚ ਨਾ ਆਵੇ , ਅਜਿਹਾ ਕਿਵੇਂ ਹੋ ਸਕਦਾ ਹੈ? ਉਹ ਇਨ੍ਹੀਂ ਦਿਨੀਂ ਫਰਾਂਸ ਵਿੱਚ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹ ਕਾਨਸ ਫ਼ਿਲਮ ਫੈਸਟੀਵਲ 'ਚ ਆਪਣੀ ਛਾਪ ਛੱਡ ਰਹੀ ਹੈ। ਅਦਾਕਾਰਾ ਦਾ ਪਹਿਲਾਂ ਲੁੱਕ ਕਾਨਸ ਦੀ ਓਪਨਿੰਗ ਸੇਰੈਮਨੀ 'ਚ ਸਾਹਮਣੇ ਆਇਆ ਸੀ।

ਇਸ ਦੌਰਾਨ ਉਨ੍ਹਾਂ ਨੇ ਪਿੰਕ ਰੰਗ ਦਾ ਗਾਊਨ ਪਾਇਆ ਹੋਇਆ ਸੀ ।ਅਤੇ ਅਗਲੇ ਦਿਨ ਲਾਲ ਰੰਗ ਦੇ ਖੂਬਸੂਰਤ ਆਫ ਸ਼ਾਲਡਰ ਗਾਊਨ 'ਚ ਨਜ਼ਰ ਆਈ। ਜਦੋਂ ਉਹ ਤੀਜੇ ਦਿਨ ਰੈੱਡ ਕਾਰਪਟ 'ਤੇ ਉਤਰੀ ਤਾਂ ਹਰ ਪਾਸੇ ਚਰਚਾ ਹੋਣ ਲੱਗ ਪਈ।

ਦੱਸ ਦਈਏ ਕਿ 77ਵੇਂ ਕਾਨਸ ਫ਼ਿਲਮ ਫੈਸਟੀਵਲ ਦੇ ਤੀਜੇ ਦਿਨ ਉਰਵਸ਼ੀ ਰੌਤੇਲਾ ਨੇ ਨੀਲੇ ਰੰਗ ਦਾ ਡਿਜ਼ਾਈਨਰ ਗਾਊਨ ਪਾਇਆ ਹੋਇਆ ਸੀ। ਜਿਸ 'ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਲੋਕ ਉਸ ਦੀ ਤਾਰੀਫ਼ ਵੀ ਕਰ ਰਹੇ ਸਨ।

ਪਰ ਕਈਆਂ ਦੀਆਂ ਨਜ਼ਰਾਂ ਉਸ ਦੀ ਗਰਦਨ 'ਤੇ ਹੀ ਟਿਕੀਆਂ ਹੋਈਆਂ ਸਨ ਕਿਉਂਕਿ ਉਸ ਦੀ ਖੂਬਸੂਰਤੀ ਤੋਂ ਜ਼ਿਆਦਾ ਉਸ ਦੀ ਗਰਦਨ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਕਿਉਂਕਿ ਉਸ ਨੇ ਗੁਲਾਬੀ ਰੰਗ ਦਾ ਨੈੱਕਲੈੱਸ ਪਾਇਆ ਹੋਇਆ ਸੀ ਜੋ ਕਿ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ।

ਆਲੀਆ ਭੱਟ ਦੀ ਮਾਂ ਨੂੰ ਡਰੱਗ ਮਾਮਲੇ 'ਚ ਫਸਾਉਣ ਦੀ ਧਮਕੀ, ਇੰਸਟਾ 'ਤੇ ਪੋਸਟ ਸਾਂਝੀ ਕਰ ਆਖੀ ਇਹ ਗੱਲ
NEXT STORY