ਪਣਜੀ (ਭਾਸ਼ਾ)– ਗੋਆ ਪੁਲਸ ਨੇ ਕਥਿਤ ਤੌਰ ’ਤੇ ਅਸ਼ਲੀਲ ਵੀਡੀਓ ਸ਼ੂਟ ਕਰਨ ਦੇ ਮਾਮਲੇ ’ਚ ਮਾਡਲ-ਅਦਾਕਾਰਾ ਪੂਨਮ ਪਾਂਡੇ ਤੇ ਵੱਖ ਰਹਿ ਰਹੇ ਉਨ੍ਹਾਂ ਦੇ ਪਤੀ ਸੈਮ ਬਾਂਬੇ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਇਹ ਮਾਮਲਾ ਸਾਲ 2020 ਦਾ ਹੈ।
ਕਾਣਕੋਣ ਥਾਣੇ ਦੇ ਇੰਸਪੈਕਟਰ ਪ੍ਰਵੀਨ ਗਵਾਸ ਨੇ ਮੰਗਲਵਾਰ ਨੂੰ ਦੱਸਿਅ ਕਿ ਅਸ਼ਲੀਲਤਾ, ਅਣਅਧਿਕਾਰਤ ਦਾਖਲਾ ਤੇ ਅਸ਼ਲੀਲ ਵੀਡੀਓ ਪ੍ਰਸਾਰਿਤ ਕਰਨ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਕਾਣਕੋਣ ਨਿਆਇਕ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਦੇ ਸਾਹਮਣੇ ਪਿਛਲੇ ਹਫ਼ਤੇ ਦੋਸ਼ ਪੱਤਰ ਦਾਇਰ ਕੀਤਾ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮੌਤ ਤੋਂ ਬਾਅਦ ਦਲੇਰ ਮਹਿੰਦੀ ਦਾ ਬਿਆਨ, ‘ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਹੋਵੇ ਐਕਸ਼ਨ’
ਅਧਿਕਾਰੀ ਨੇ ਦੱਸਿਆ ਕਿ ਪਾਂਡੇ ਤੇ ਬਾਂਬੇ ਖ਼ਿਲਾਫ਼ ਨਵੰਬਰ 2020 ’ਚ ਕਾਣਕੋਣ ਖੇਤਰ ’ਚ ਸਰਕਾਰੀ ਚਪੋਲੀ ਬੰਨ੍ਹ ’ਤੇ ਅਸ਼ਲੀਲ ਵੀਡੀਓ ਸ਼ੂਟ ਕਰਨ ਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਦੋਵੇਂ ਅਕਸਰ ਅਸ਼ਲੀਲ ਵੀਡੀਓਜ਼ ਸ਼ੂਟ ਕਰਕੇ ਸੋਸ਼ਲ ਮੀਡੀਆ ’ਤੇ ਆਪਣੀ ਨਿੱਜੀ ਐਪ ’ਤੇ ਅਪਲੋਡ ਕਰਦੇ ਰਹਿੰਦੇ ਹਨ। ਪੂਨਮ ਪਾਂਡੇ ਨੂੰ ਹਾਲ ਹੀ ’ਚ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ‘ਲੌਕ ਅੱਪ’ ’ਚ ਦੇਖਿਆ ਗਿਆ ਸੀ। ਇਸ ਸ਼ੋਅ ’ਚ ਉਸ ਨੇ ਪਤੀ ਨੂੰ ਲੈ ਕੇ ਵੱਡੇ ਖ਼ੁਲਾਸੇ ਕੀਤੇ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਿੱਧੂ ਦੀ ਮੌਤ ਤੋਂ ਬਾਅਦ ਦਲੇਰ ਮਹਿੰਦੀ ਦਾ ਬਿਆਨ, ‘ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਹੋਵੇ ਐਕਸ਼ਨ’
NEXT STORY