ਮੁੰਬਈ (ਬਿਊਰੋ) : ਦੋ ਸਾਲ ਪਹਿਲਾਂ ਹੈਦਰਾਬਾਦ ਦੇ ਬਾਹਰੀ ਇਲਾਕੇ 'ਚ 26 ਸਾਲਾ ਇਕ ਡਾਕਟਰ ਨਾਲ ਜਬਰ-ਜ਼ਿਨਾਹ, ਬੇਰਹਿਮੀ ਨਾਲ ਹੱਤਿਆ ਤੇ ਜ਼ਿੰਦਾ ਸਾੜਨ ਦੀ ਖ਼ਬਰ ਨਾਲ ਪੂਰਾ ਦੇਸ਼ ਹਿੱਲ ਗਿਆ ਸੀ। ਇਸ ਮਾਮਲੇ 'ਤੇ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟ ਕੀਤੇ ਸਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਰੇਪ ਕੇਸ ਨੂੰ ਲੈ ਕੇ ਆਪਣਾ ਡਰ ਅਤੇ ਗੁੱਸਾ ਜ਼ਾਹਿਰ ਕੀਤਾ ਸੀ ਤੇ ਨਿਆਂ ਦੀ ਮੰਗ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਰਾਖੀ ਸਾਵੰਤ ਦਾ ਦਾਅਵਾ, ਦਿਲ ਦਾ ਦੌਰਾ ਪੈਣ ਕਾਰਨ ਨਹੀਂ ਹੋਈ ਸਿਧਾਰਥ ਸ਼ੁਕਲਾ ਦੀ ਮੌਤ
ਈ-ਟਾਈਮਸ ਦੀ ਰਿਪੋਰਟ ਮੁਤਾਬਕ, ਦਿੱਲੀ ਦੇ ਇਕ ਵਕੀਲ ਨੇ 38 ਬਾਲੀਵੁੱਡ ਤੇ ਟਾਲੀਵੁੱਡ ਕਲਾਕਾਰਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੀੜਤਾ ਦੇ ਨਾਂ ਦਾ ਖ਼ੁਲਾਸਾ ਕਰਨ ਲਈ ਗ੍ਰਿਫ਼ਤਾਰੀ ਦੀ ਅਪੀਲ ਕਰਦੇ ਹੋਏ ਇਕ ਮਾਮਲਾ ਦਰਜ ਕੀਤਾ ਹੈ। ਰਿਪੋਰਟਸ ਅਨੁਸਾਰ, ਇਸ ਕੇਸ ਸਬੰਧੀ ਅਨੁਪਮ ਖੇਰ, ਫਰਹਾਨ ਅਖ਼ਤਰ, ਅਜੈ ਦੇਵਗਨ, ਅਕਸ਼ੈ ਕੁਮਾਰ, ਸਲਮਾਨ ਖ਼ਾਨ, ਮਹਾਰਾਜ ਰਵੀ ਤੇਜਾ, ਰਕੁਲ ਪ੍ਰੀਤ ਸਿੰਘ, ਅੱਲੂ ਸਿਰੀਸ਼, ਚਾਰਮਮੇ ਕੌਰ ਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੇ ਪੀੜਤਾ ਦੇ ਅਸਲੀ ਨਾਂ ਦਾ ਇਸਤੇਮਾਲ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ : ਗੁਰਦਾਸ ਮਾਨ ਦੀ ਜ਼ਮਾਨਤ ’ਤੇ ਭਲਕੇ ਆਵੇਗਾ ਫ਼ੈਸਲਾ
ਦੱਸਣਯੋਗ ਹੈ ਕਿ ਕਿਸੇ ਵੀ ਜਨਤਕ ਮੰਚ ਜਾਂ ਮੀਡੀਆ 'ਤੇ ਜਬਰ-ਜ਼ਿਨਾਹ ਪੀੜਤਾ ਦੇ ਨਾਂ ਦਾ ਇਸਤੇਮਾਲ ਕਰਨ ਦੀ ਮਨਾਹੀ ਹੈ। ਇਸ ਲਈ ਦਿੱਲੀ ਦੇ ਵਕੀਲ ਗੌਰਵ ਗੁਲਾਟੀ ਨੇ 38 ਸੈਲੀਬ੍ਰਿਟੀਜ਼ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 228 ਏ ਤਹਿਤ ਸ਼ਿਕਾਇਤ ਦਰਜ ਕੀਤੀ ਅਤੇ ਨਾਲ ਹੀ ਤੀਸ ਹਜ਼ਾਰੀ ਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਸਿਧਾਰਥ ਦੀ ਮੌਤ ਤੋਂ ਬਾਅਦ ਮਾਂ ਰੀਟਾ ਸ਼ੁਕਲਾ ਨੇ ਆਖੀ ਸੀ ਇਹ ਗੱਲ, ਵੀਡੀਓ ਹੋ ਰਹੀ ਵਾਇਰਲ
ਨੋਟ - ਫ਼ਿਲਮੀ ਸਿਤਾਰਿਆਂ ਦੀ ਇਸ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਸੰਨੀ ਲਿਓਨ ਨੇ ਸਵੀਮਿੰਗ ਪੂਲ 'ਚ ਮਸਤੀ ਕਰਦੇ ਹੋਏ ਸਾਂਝੀ ਕੀਤੀ ਵੀਡੀਓ
NEXT STORY