ਲਖਨਊ (ਬਿਊਰੋ) - ਫ਼ਿਲਮ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਕਥਿਤ ਕਰੂਜ਼ ਡਰੱਗਸ ਕੇਸ ’ਚ ਫਸਾਉਣ ਵਾਲੇ ਆਈ. ਆਰ. ਐੱਸ. ਅਧਿਕਾਰੀ ਸਮੀਰ ਵਾਨਖੇੜੇ ਦਾ ਕਾਨਪੁਰ ਕੁਨੈਕਸ਼ਨ ਸਾਹਮਣੇ ਆਇਆ ਹੈ। ਇਸ ਦਾ ਖੁਲਾਸਾ ਸੀ. ਬੀ. ਆਈ. ਜਾਂਚ ’ਚ ਹੋਇਆ ਹੈ। ਸੀ. ਬੀ. ਆਈ. ਨੂੰ ਪਤਾ ਲੱਗਾ ਹੈ ਕਿ ਸਮੀਰ ਵਾਨਖੇੜੇ ਨੇ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਨੂੰ ਉਨਾਵ ਅਤੇ ਕਾਨਪੁਰ ਦੀ ਪ੍ਰਾਪਰਟੀ ’ਚ ਖਰਚ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ
ਇਸ ਦੀ ਪੁਸ਼ਟੀ ਸ਼ੁੱਕਰਵਾਰ ਨੂੰ ਸ਼ਹਿਰ ’ਚ ਸੀ. ਬੀ. ਆਈ. ਦੇ ਛਾਪਿਆਂ ਨਾਲ ਹੋ ਗਈ। ਸੀ. ਬੀ. ਆਈ. ਇਸ ਮਾਮਲੇ ਦੀ ਇੰਨੀ ਗੁਪਤ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਦੇ ਛਾਪਿਆਂ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ। ਜਦੋਂ ਸੀ. ਬੀ. ਆਈ. ਨੇ ਪ੍ਰੈੱਸ ਨੋਟ ਜਾਰੀ ਕੀਤਾ, ਤਾਂ ਇਸ ਦਾ ਖੁਲਾਸਾ ਹੋਇਆ। ਮੁੰਬਈ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਮਾਨ ਸੰਭਾਲਣ ਵਾਲੇ ਆਈ. ਆਰ. ਐੱਸ.-ਸਮੀਰ ਵਾਨਖੇੜੇ ਨੇ 2 ਅਕਤੂਬਰ 2021 ਨੂੰ ਫਿਲਮ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਕਥਿਤ ਕਰੂਜ਼ ਡਰਗ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ 'ਕੁੜਮਾਈ' ਨੂੰ ਬਣਾਇਆ ਖ਼ਾਸ, ਗੀਤਾਂ 'ਤੇ ਨਚਾਇਆ ਜੋੜਾ
ਵੋਟਾਂ ਦੀ ਗਿਣਤੀ ਹੋਣ ਦੀ ਵਜ੍ਹਾ ਨਾਲ ਸੀ. ਬੀ. ਆਈ. ਦੀ ਟੀਮ ਜਾਂਚ ਪੂਰੀ ਕੀਤੇ ਬਿਨਾਂ ਚਲੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਕ-ਦੋ ਦਿਨਾਂ ’ਚ ਸੀ. ਬੀ. ਆਈ. ਦੀ ਟੀਮ ਦੁਬਾਰਾ ਸ਼ਹਿਰ ਆ ਸਕਦੀ ਹੈ। ਜੇ. ਸੀ. ਪੀ. ਆਨੰਦ ਪ੍ਰਕਾਸ਼ ਤਿਵਾੜੀ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੁੱਟਮਾਰ ਮਾਮਲੇ ’ਚ ਸੈਫ ਅਲੀ ਖ਼ਾਨ ਖ਼ਿਲਾਫ਼ ਸੁਣਵਾਈ 15 ਜੂਨ ਨੂੰ
NEXT STORY