Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    1:10:04 PM

  • major incident near hotel club cabana in jalandhar

    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ...

  • rump  s big warning to iran

    "ਤੂਫ਼ਾਨ ਆ ਰਿਹਾ ਹੈ, ਜਿਸ ਨੂੰ ਕੋਈ ਨਹੀਂ ਰੋਕ...

  • boy throat following initial fetus scare in china

    'ਗਲੇ 'ਚ ਪਲ ਰਿਹਾ ਭਰੂਣ!' 6 ਸਾਲਾ ਬੱਚਾ ਲੈਂਦਾ...

  • punjab police asi

    ਪੰਜਾਬ ਪੁਲਸ ਦੇ ਮੁਲਾਜ਼ਮ ਨਾਲ ਵਾਪਰ ਗਈ ਅਣਹੋਣੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੀ. ਬੀ. ਆਈ. : ਆਪਣੇ ਆਕਾ ਦੀ ਆਵਾਜ਼, ਗੰਢ-ਸੰਢ ਦਾ ਬਿਊਰੋ

BLOG News Punjabi(ਬਲਾਗ)

ਸੀ. ਬੀ. ਆਈ. : ਆਪਣੇ ਆਕਾ ਦੀ ਆਵਾਜ਼, ਗੰਢ-ਸੰਢ ਦਾ ਬਿਊਰੋ

  • Edited By Harpreet Singh,
  • Updated: 04 Mar, 2026 04:32 PM
Blog
cbi investigation
  • Share
    • Facebook
    • Tumblr
    • Linkedin
    • Twitter
  • Comment

ਮੱਧ-ਪੂਰਬ ’ਚ ਈਰਾਨ ਦੇ ਵਿਰੁੱਧ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਜੰਗ ਛੇੜਨ ਤੋਂ ਬਾਅਦ ਸਾਰੇ ਵਿਸ਼ਵ ’ਚ ਹਾਹਾਕਾਰ ਮਚੀ ਹੋਈ ਹੈ, ਤਾਂ ਭਾਰਤ ’ਚ ਭਾਜਪਾ ਅਤੇ ‘ਆਪ’ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ 23 ਮੁਲਜ਼ਮਾਂ ਨੂੰ ਦਿੱਲੀ ਆਬਕਾਰੀ ਨੀਤੀ 2021 ਦੇ ਮਾਮਲੇ ’ਚ ਬੇਨਿਯਮੀਆਂ ਅਤੇ ਰਿਸ਼ਵਤਖੋਰੀ ’ਚ ਭੂਮਿਕਾ ਲਈ ਉਨ੍ਹਾਂ ਨੂੰ ਬਰੀ ਕਰਨ ’ਤੇ ਇਕ ਦੂਜੇ ’ਤੇ ਦੋਸ਼-ਜਵਾਬੀ ਦੋਸ਼ ਲਾ ਰਹੇ ਹਨ।

ਇਸ ਮਾਮਲੇ ’ਚ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਮੁਲਜ਼ਮ ਬਣ ਗਈ ਸੀ ਅਤੇ ਇਹ ਦੱਸਦਾ ਹੈ ਕਿ ਜਦੋਂ ਸੱਚਾਈ ਦਬਾ ਦਿੱਤੀ ਜਾਂਦੀ ਹੈ ਤਾਂ ਸਿਰਫ ਬੁਲਬੁਲੇ ਦਿਖਾਈ ਦਿੰਦੇ ਹਨ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਨੇ ਏਜੰਸੀ ਦੇ ਨਤੀਜਿਆਂ ’ਚ ਕਈ ਖਾਮੀਆਂ ਪਾਈਆਂ।

ਸਾਲ 2013 ’ਚ ਸੁਪਰੀਮ ਕੋਰਟ ਨੇ ਸੀ. ਬੀ. ਆਈ. ਨੂੰ ਪਿੰਜਰੇ ’ਚ ਬੰਦ ਤੋਤਾ ਕਿਹਾ ਸੀ ਅਤੇ ਹੁਣ 2026 ’ਚ ਸੀ. ਬੀ. ਆਈ. ਨੇ ਅਦਾਲਤ ’ਚ ਕਿਹਾ ਹੈ ਕਿ ਉਸ ਦੀ ਜਾਂਚ ਪਹਿਲਾਂ ਤੋਂ ਨਿਰਧਾਰਤ ਸੀ ਅਤੇ ਕੋਈ ਵੀ ਅਜਿਹੀ ਸਮੱਗਰੀ ਪੇਸ਼ ਨਹੀਂ ਕੀਤੀ ਜੋ ਦੋਸ਼ਾਂ ਨੂੰ ਸਾਬਤ ਕਰ ਸਕੇ। ਤੱਥਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਉਹ ਪਹਿਲਾਂ ਤੋਂ ਨਿਰਧਾਰਤ ਸਿੱਟੇ ਦਾ ਸਮਰਥਨ ਕਰ ਸਕਣ। ਅਦਾਲਤ ਨੇ ਇਹ ਵੀ ਕਿਹਾ ਕਿ ਇਹ ਸਰਕਾਰੀ ਅਹੁਦੇ ਦੀ ਜਾਣਬੁੱਝ ਕੇ ਦੁਰਵਰਤੋਂ ਹੈ ਤਾਂ ਜੋ ਇਸਤਗਾਸਾ ਦਾ ਨੈਰੇਟਿਵ ਬਣਿਆ ਰਹੇ ਅਤੇ ਜਾਂਚਕਰਤਾ ਨੂੰ ਸਰਪ੍ਰਸਤੀ ਮਿਲੇ, ਨਾ ਕਿ ਆਬਕਾਰੀ ਨੀਤੀ ਮਾਮਲੇ ’ਚ ਸੱਚਾਈ ਨੂੰ ਉਜਾਗਰ ਕਰਨਾ।

ਅਦਾਲਤ ਨੇ ਨੋਟ ਕੀਤਾ ਕਿ ਏਜੰਸੀ ਨੇ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੂੰ ਅਪਰੂਵਰ ਦਾ ਬਿਆਨ ਨਹੀਂ ਮਿਲਿਆ, ਜਦਕਿ ਜਾਂਚ ਅਧਿਕਾਰੀ ਨੇ ਅਸਲ ’ਚ ਉਸ ਦਿਨ ਉਸ ’ਤੇ ਦਸਤਖ਼ਤ ਕੀਤੇ ਸਨ ਜਦੋਂ ਉਸ ਨੂੰ ਰਿਕਾਰਡ ਕੀਤਾ ਗਿਆ ਸੀ।

ਅਦਾਲਤ ਨੇ ਜਾਂਚ ਅਧਿਕਾਰੀ ਦੀ ਤੱਥਾਂ ਨੂੰ ਦਬਾਉਣ ਲਈ ਆਲੋਚਨਾ ਕੀਤੀ। ਅਦਾਲਤ ਨੇ ਕਿਹਾ ਕਿ ਜਿਸ ਸਮੱਗਰੀ ਨੂੰ ਮਹੱਤਵਪੂਰਨ ਦੱਸਿਆ ਗਿਆ, ਉਸ ਨੂੰ ਇਸ ਢੰਗ ਨਾਲ ਪੇਸ਼ ਕੀਤਾ ਗਿਆ ਕਿ ਉਹ ਦਿਖਾਈ ਨਾ ਦੇਵੇ।

ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਲਈ ਇਹ ਬਹੁਤ ਵੱਡੀ ਰਾਹਤ ਹੈ। ਇਸ ਨਾਲ ਇਕ ਸਪੱਸ਼ਟ ਸੰਦੇਸ਼ ਜਾਂਦਾ ਹੈ ਕਿ ਬਿਨਾਂ ਉਚਿਤ ਪ੍ਰਕਿਰਿਆ ਦੇ ਅੱਗੇ ਨਾ ਵਧਿਆ ਜਾਵੇ। ਅਦਾਲਤ ਨੇ ਏਜੰਸੀ ਨੂੰ ਕਿਹਾ ਕਿ ਅਪਰਾਧਿਕ ਸੁਣਵਾਈ ਇਸ ਬਾਰੇ ਹੋਣੀ ਚਾਹੀਦੀ ਹੈ ਕਿ ਬਚਾਅ ਪੱਖ ਨੇ ਕੀ ਕੀਤਾ, ਨਾ ਕਿ ਬਚਾਅ ਪੱਖ ਕੀ ਹੈ।

ਸਪੱਸ਼ਟ ਰੂਪ ’ਚ ਸੀ.ਬੀ.ਆਈ. ਇਸ ਫੈਸਲੇ ਨਾਲ ਅਸਹਿਮਤ ਹੈ ਅਤੇ ਉਹ ਅਪੀਲ ਕਰੇਗੀ, ਕਿੰਤੂ ਅਜੇ ਤੱਕ 2009 ਦੇ 2ਜੀ ਘਪਲੇ ’ਚ ਅੰਤਿਮ ਫੈਸਲਾ ਨਹੀਂ ਆਇਆ ਹੈ ਅਤੇ ਇਹ ਅਜੇ ਹਾਈ ਕੋਰਟ ’ਚ ਹੀ ਪਿਆ ਹੈ ਪਰ ਇਹ ਮਹੱਤਵਪੂਰਨ ਨਹੀਂ ਹੈ। ਕੋਈ ਵੀ ਸਮਾਜ ਸਾਜ਼ਿਸ਼, ਅਪਰਾਧ ਅਤੇ ਭ੍ਰਿਸ਼ਟਾਚਾਰ ਤੋਂ ਉੱਪਰ ਨਹੀਂ ਹੈ। ਅਮਰੀਕਾ ਨੇ ਐਪਸਟੀਨ ਫਾਈਲ ਖੋਲ੍ਹੀ। ਇਸ ਮਾਮਲੇ ’ਚ ਕੇਜਰੀਵਾਲ ਦੀ ‘ਆਪ’ ਕਠਘਰੇ ’ਚ ਸੀ ਜਿਸ ਕਰ ਕੇ ਉਨ੍ਹਾਂ ਦੀ ਪਾਰਟੀ ਨੂੰ ਸੱਤਾ ਤੋਂ ਹੱਥ ਧੋਣਾ ਪਿਆ। ਅਹੁਦੇ ’ਤੇ ਰਹਿੰਦੇ ਹੋਏ ਕਿਸੇ ਮੁੱਖ ਮੰਤਰੀ ਨੂੰ ਜੇਲ ਭੇਜਿਆ ਗਿਆ ਅਤੇ ਇਹੀ ਪਿਛਲੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ’ਚ ਮੁੱਖ ਮੁੱਦਾ ਬਣਿਆ ਜਿਸ ’ਚ ਭਾਜਪਾ ਦੀ ਜਿੱਤ ਹੋਈ।

ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੇ ਸਿਆਸਤਦਾਨ ਹਮੇਸ਼ਾ ਸੀ. ਬੀ. ਆਈ. ਜਾਂਚ ਦੀ ਮੰਗ ਕਿਉਂ ਕਰਦੇ ਹਨ। ਜੋ ਨੇਤਾ ਸੱਤਾ ’ਚ ਹੁੰਦੇ ਹਨ, ਉਹ ਏਜੰਸੀ ਨੂੰ ਆਪਣੀਆਂ ਉਂਗਲਾਂ ’ਤੇ ਨਚਾਉਂਦੇ ਹਨ। ਇਹ ਇਕ ਦੰਦ-ਹੀਣ ਸ਼ੇਰ ਹੈ ਜੋ ਆਪਣੇ ਮਿੱਤਰਾਂ ਦੀ ਸਹਾਇਤਾ ਕਰਦਾ ਹੈ ਅਤੇ ਵਿਰੋਧੀਆਂ ਦੇ ਨਾਲ ਸਿਆਸੀ ਹਿਸਾਬ ਚੁਕਤਾ ਕਰਦਾ ਹੈ, ਕਲੀਨ ਚਿੱਟ ਦਿੰਦਾ ਹੈ, ਸਿਆਸੀ ਪੋਚਾਪਾਚੀ ਕਰਦਾ ਹੈ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਕਾਨੂੰਨ ਤੋੜਨ ਵਾਲਾ ਬਣਾਉਂਦਾ ਹੈ ਅਤੇ ਅਪਰਾਧ ਤੇ ਭ੍ਰਿਸ਼ਟਾਚਾਰ ਨੂੰ ਜਾਇਜ਼ ਬਣਾਉਂਦਾ ਹੈ।

ਅਜਿਹੇ ਕਈ ਦੋਸ਼ ਹਨ ਕਿ ਏਜੰਸੀ ਦੀ ਵਰਤੋਂ ਕਿਸ ਤਰ੍ਹਾਂ ਸਿਆਸੀ ਵਿਰੋਧੀਆਂ ਨੂੰ ਧਮਕਾਉਣ ਅਤੇ ਦਬਾਉਣ ਲਈ ਕੀਤੀ ਜਾਂਦੀ ਹੈ, ਭਾਵੇਂ ਕਾਂਗਰਸ ਦੀ ਸਰਕਾਰ ’ਚ ਹੋਵੇ ਜਾਂ ਮੋਦੀ ਸਰਕਾਰ ’ਚ। ਸਿਆਸੀ ਪੱਖਪਾਤ ਕਰ ਕੇ ਵਿਰੋਧੀਆਂ ’ਤੇ ਛਾਪੇ ਮਾਰੇ ਜਾਂਦੇ ਹਨ ਅਤੇ ਇਸ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਏਜੰਸੀ ਦੇ ਸਹਿਯੋਗੀ ਬਣ ਜਾਂਦੇ ਹਨ।

ਐੱਫ. ਆਈ. ਆਰ. ਦਰਜ ਕੀਤੀ ਜਾਂਦੀ ਹੈ, ਘੰਟਿਆਂ ਤੱਕ ਪੁੱਛਗਿੱਛ ਕੀਤੀ ਜਾਂਦੀ ਹੈ, ਚਾਰਜਸ਼ੀਟ ਬਣਾਈ ਜਾਂਦੀ ਹੈ। ਮਹੱਤਵਪੂਰਨ ਮਾਮਲਿਆਂ ’ਚ ਹੌਲੀ ਕਾਰਵਾਈ ਕੀਤੀ ਜਾਂਦੀ ਹੈ, ਜਾਂਚ ’ਚ ਗੜਬੜੀ ਕੀਤੀ ਜਾਂਦੀ ਹੈ ਜਾਂ ਉਸ ਨੂੰ ਅਧੂਰਾ ਛੱਡ ਦਿੱਤਾ ਜਾਂਦਾ ਹੈ ਜਾਂ ਬਿਲਕੁਲ ਨਹੀਂ ਕੀਤੀ ਜਾਂਦੀ।

ਨਤੀਜਾ ਇਹ ਹੁੰਦਾ ਹੈ ਕਿ ਅਖੀਰ ’ਚ ਸੀ. ਬੀ.ਆਈ. ਮਾਮਲੇ ਨੂੰ ਸਿੱਧ ਨਹੀਂ ਕਰ ਪਾਉਂਦੀ। ਜੇਕਰ ਅਜਿਹੇ ਮਾਮਲੇ ’ਚ ਮੁਲਜ਼ਮ ਮੰਨ ਜਾਂਦਾ ਹੈ ਤਾਂ ਦਬਾਅ ਘੱਟ ਕਰ ਦਿੱਤਾ ਜਾਂਦਾ ਹੈ ਅਤੇ ਜੇਕਰ ਨਹੀਂ ਮੰਨਦਾ ਤਾਂ ਦਬਾਅ ਵਧਾ ਦਿੱਤਾ ਜਾਂਦਾ ਹੈ।

ਦੁਖਦਾਈ ਤੱਥ ਇਹ ਹੈ ਕਿ ਅੱਜ ਵਿਵਸਥਾ ਅਜਿਹੀ ਹੋ ਗਈ ਹੈ ਕਿ ਜੋ ਵੀ ਪਾਰਟੀ ਸੱਤਾ ’ਚ ਆਉਂਦੀ ਹੈ, ਸੀ. ਬੀ. ਆਈ. ਉਸ ਦੀ ਕਠਪੁਤਲੀ ਬਣ ਜਾਂਦੀ ਹੈ। ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਸੀ. ਬੀ. ਆਈ. ਦੀ ਦੁਰਵਰਤੋਂ ਕੀਤੀ ਜਾਂਦੀ ਹੈ, ਭਾਵੇਂ ਕੋਈ ਵੀ ਪਾਰਟੀ ਸੱਤਾ ’ਚ ਹੋਵੇ।

ਦੇਸ਼ ਦੇ 19 ਰਾਜਾਂ ’ਚ ਵਿਭਿੰਨ ਅਦਾਲਤਾਂ ’ਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਵਿਰੁੱਧ 3211 ਮਾਮਲੇ ਲੰਬਿਤ (ਪੈਂਡਿੰਗ) ਹਨ। ਇਨ੍ਹਾਂ ’ਚ ਕੁਝ ਅਜਿਹੇ ਮਾਮਲੇ ਵੀ ਹਨ ਜਿਨ੍ਹਾਂ ਦੀ ਜਾਂਚ ਸੀ. ਬੀ. ਆਈ. ਵੱਲੋਂ ਕੀਤੀ ਜਾ ਰਹੀ ਹੈ। ਇਸ ਨਾਲ ਏਜੰਸੀ ਦਾ ਵੱਕਾਰ ਖਰਾਬ ਹੋਇਆ ਹੈ ਕਿਉਂਕਿ ਉਹ ਦੋਸ਼ਾਂ ਦੇ ਸਮਰਥਨ ’ਚ ਲੋੜੀਂਦੇ ਸਬੂਤ ਪੇਸ਼ ਨਹੀਂ ਕਰ ਪਾਉਂਦੀ।

ਸੀ. ਬੀ. ਆਈ. ਜਾਂਚ ’ਚ ਮੁੱਖ ਗੱਲ ਇਹ ਹੁੰਦੀ ਹੈ ਕਿ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇਗੀ ਪਰ ਸੱਤਾਧਾਰੀ ਵਰਗ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਵਿਰੁੱਧ ਸੀ. ਬੀ. ਆਈ. ਨੂੰ ਇਕ ਔਜ਼ਾਰ ਬਣਾਇਆ ਜਾਂਦਾ ਹੈ। ਜਦੋਂ ਏਜੰਸੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਸਖ਼ਤ ਪ੍ਰਬੰਧਾਂ ਨੂੰ ਲਾਗੂ ਕਰਦੀ ਹੈ ਤਾਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਠੋਸ ਸਬੂਤ ਹੋਣਗੇ ਅਤੇ ਮਾਮਲਾ ਵੀ ਠੋਸ ਬਣਾਇਆ ਜਾਵੇਗਾ ਪਰ ਜਦੋਂ ਇਹ ਮਾਮਲੇ ਅਦਾਲਤ ’ਚ ਸੁਣਵਾਈ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ ਤਾਂ ਇਸ ਨਾਲ ਸਿਆਸੀ ਉਦੇਸ਼ਾਂ ਬਾਰੇ ਪ੍ਰਸ਼ਨ ਉੱਠਦੇ ਹਨ। ਸਮਾਂ ਆ ਗਿਆ ਹੈ ਕਿ ਸੀ. ਬੀ. ਆਈ. ਜਾਂਚ ਦੇ ਉੱਚ ਮਿਆਰ ਸਥਾਪਤ ਕਰੇ।

ਇਸ ਦਾ ਮਤਲਬ ਇਹ ਨਹੀਂ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਜਾਂ ਸਾਡੇ ਨੇਤਾਵਾਂ ਨੂੰ ਵਿਸ਼ੇਸ਼ ਛੋਟ ਮਿਲਣੀ ਚਾਹੀਦੀ ਹੈ। ਅਸਲੀਅਤ ਇਹ ਹੈ ਕਿ ਜਵਾਬਦੇਹੀ ਲਾਜ਼ਮੀ ਹੈ ਪਰ ਇਸ ਦੇ ਲਈ ਸੀ. ਬੀ. ਆਈ. ਨੂੰ ਪਾਰਦਰਸ਼ੀ ਢੰਗ ਨਾਲ ਕਾਰਜ ਕਰਨਾ ਹੋਵੇਗਾ ਅਤੇ ਕਾਨੂੰਨੀ ਰੂਪ ’ਚ ਉਚਿਤ ਪ੍ਰਮਾਣ ਅਤੇ ਸਬੂਤ ਜੋੜਨੇ ਹੋਣਗੇ।

ਬੀਤੇ ਸਾਲਾਂ ’ਚ ਵਿਭਿੰਨ ਸਰਕਾਰਾਂ ਸੀ. ਬੀ. ਆਈ. ਨੂੰ ਖੁਦਮੁਖਤਿਆਰੀ ਦੇਣ ਅਤੇ ਉਸ ਦੇ ਕੰਮਕਾਜ ’ਚ ਸੁਧਾਰ ਦੀ ਗੱਲ ਕਰਦੀਆਂ ਰਹੀਆਂ ਹਨ ਪਰ ਬਦਕਿਸਮਤੀ ਨਾਲ ਅਜੇ ਤੱਕ ਅਜਿਹਾ ਨਹੀਂ ਹੋ ਸਕਿਆ। ਅਜਿਹੀ ਸਥਿਤੀ ਬਣ ਗਈ ਹੈ ਕਿ ਜਵਾਬਦੇਹੀ ਯਕੀਨੀ ਬਣਾਉਣ ਦੀ ਬਜਾਏ ਸੀ. ਬੀ. ਆਈ. ਨੂੰ ਰਾਸ਼ਟਰੀ ਸੁਰੱਖਿਆ ਦੇ ਆਧਾਰ ’ਤੇ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਅਕਸਰ ਸ਼ਾਸਨ ’ਚ ਪਾਰਦਰਸ਼ਤਾ ਦੀਆਂ ਗੱਲਾਂ ਕਰਦੇ ਹਨ। ਸਮਾਂ ਆ ਗਿਆ ਹੈ ਕਿ ਹੁਣ ਇਨ੍ਹਾਂ ਗੱਲਾਂ ਨੂੰ ਲਾਗੂ ਕੀਤਾ ਜਾਵੇ ਅਤੇ ਸੀ. ਬੀ. ਆਈ. ਨੂੰ ਆਜ਼ਾਦ ਏਜੰਸੀ ਬਣਾਇਆ ਜਾਵੇ ਜਿੱਥੇ ਉਹ ਆਪਣੇ ਆਕਾ ਦੀ ਆਵਾਜ਼ ਨਾ ਬਣੇ ਅਤੇ ਸ਼ਕਤੀ ਦੀ ਦੁਰਵਰਤੋਂ ਨਾ ਕਰੇ। ਅਦਾਲਤ ਦਾ ਸੰਦੇਸ਼ ਸਪੱਸ਼ਟ ਹੈ ਕਿ ਨਿਆਂ ’ਚ ਦੇਰੀ ਹੋ ਸਕਦੀ ਹੈ ਪਰ ਇਸ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਹੁਣ ਗੇਂਦ ਸਰਕਾਰ ਦੇ ਪਾਲੇ ’ਚ ਹੈ। ਕੀ ਸੀ. ਬੀ. ਆਈ. ਸਰਕਾਰ ਵਲੋਂ ਨਿਰਦੇਸ਼ਿਤ ਹੋਵੇਗੀ ਜਾਂ ਕਾਨੂੰਨ ਵਲੋਂ ?

- ਪੂਨਮ ਆਈ ਕੌਸ਼ਿਸ਼

  • CBI INvestigation
  • INvestigation
  • Bureau

ਅਸਹਿਣਸ਼ੀਲਤਾ ਤੇ ਧਾਰਮਿਕ ਜਨੂੰਨ ਦਰਮਿਆਨ ਰੌਸ਼ਨ ਹਨ ‘ਭਾਈਚਾਰੇ ਦੇ ਚਿਰਾਗ’

NEXT STORY

Stories You May Like

  • cbi officer sentenced institutional corruption questioned
    ਸੀ. ਬੀ. ਆਈ. ਅਧਿਕਾਰੀ ਨੂੰ ਸਜ਼ਾ : ਸੰਸਥਾਗਤ ਭ੍ਰਿਸ਼ਟਾਚਾਰ ’ਤੇ ਸਵਾਲ!
  • bcb withdraws mustafizur  s noc for psl
    ਬੀ. ਸੀ. ਬੀ. ਨੇ ਪੀ. ਐੱਸ. ਐੱਲ. ਲਈ ਮੁਸਤਾਫਿਜ਼ੁਰ ਦੀ ਐੱਨ. ਓ. ਸੀ. ਨੂੰ ਲਿਆ ਵਾਪਸ
  • shameful act of marriage bureau agent  obscene acts with a woman
    ਮੈਰਿਜ ਬਿਊਰੋ ਏਜੰਟ ਦੀ ਸ਼ਰਮਨਾਕ ਕਰਤੂਤ! ਮਹਿਲਾ ਨਾਲ ਕੀਤੀਆਂ ਅਸ਼ਲੀਲ ਹਰਕਤਾਂ
  • don  t try to suppress the voice of congress  congress councilor
    ਕਾਰਵਾਈ ਦਾ ਡਰ ਦਿਖਾ ਦੇ ਕਾਂਗਰਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ : ਕਾਂਗਰਸੀ ਕੌਂਸਲਰ
  • singer b praak pays obeisance at sachkhand sri harmandir sahib
    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਬੀ ਪਰਾਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
  • boy deadbody found from auto rickshaw in jalandha
    ਜਲੰਧਰ ਵਿਖੇ ਆਟੋ 'ਚੋਂ ਮਿਲੀ ਨੌਜਵਾਨ ਦੀ ਲਾਸ਼! ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • children in gaza losing their voices after bombing
    ਬੰਬਾਰੀ ਤੋਂ ਬਾਅਦ ਗਾਜ਼ਾ 'ਚ ਆਵਾਜ਼ ਗੁਆ ਰਹੇ ਬੱਚੇ
  • punjab police asi s son dies of heart attack wedding to be held on may 5
    ਜਲੰਧਰ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ASI ਦੇ ਪੁੱਤ ਦੀ ਅਚਾਨਕ ਹੋਈ ਮੌਤ, 5 ਮਈ ਨੂੰ ਹੋਣਾ ਸੀ ਵਿਆਹ
  • major incident near hotel club cabana in jalandhar
    ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
  • three indian oil tankers catch fire in jalandhar
    ਜਲੰਧਰ 'ਚ ਇੰਡੀਅਨ ਆਇਲ ਦੇ 3 ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੂੰ...
  • big   scam   in company garden parking lot
    ਕੰਪਨੀ ਬਾਗ਼ ਦੀ ਪਾਰਕਿੰਗ 'ਚ ਵੱਡਾ 'ਘਪਲਾ': ਸਰਕਾਰੀ ਖ਼ਜ਼ਾਨੇ ਦੀ ਬਜਾਏ...
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +