ਮੁੰਬਈ (ਬਿਊਰੋ) : ਅਦਾਕਾਰਾ ਜ਼ੀਆ ਖ਼ਾਨ ਖ਼ੁਦਕੁਸ਼ੀ ਮਾਮਲੇ ’ਚ ਅੱਜ ਮੁੰਬਈ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਫ਼ੈਸਲਾ ਸੁਣਾ ਸਕਦੀ ਹੈ। ਅਦਾਕਾਰ ਸੂਰਜ ਪੰਚੋਲੀ ’ਤੇ ਜ਼ੀਆ ਖ਼ਾਨ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਜ਼ੀਆ ਖ਼ਾਨ ਨੇ ਆਪਣੇ ਜੁਹੂ ਸਥਿਤ ਘਰ ’ਚ ਖ਼ੁਦਕੁਸ਼ੀ ਕੀਤੀ ਸੀ। ਸੀ. ਬੀ. ਆਈ. ਨੇ ਦਾਅਵਾ ਕੀਤਾ ਕਿ ਖ਼ੁਦਕੁਸ਼ੀ ਤੋਂ ਪਹਿਲਾਂ ਜ਼ੀਆ ਖ਼ਾਨ ਨੇ ਸੁਸਾਇਡ ਨੋਟ ’ਚ ਸੂਰਜ ’ਤੇ ਸਰੀਰਕ ਸ਼ੋਸ਼ਣ, ਮਾਨਸਿਕ ਤੇ ਸਰੀਰਕ ਤਸੀਹੇ ਦੇਣ ਦੇ ਦੋਸ਼ ਲਾਏ ਸਨ।
ਇਹ ਖ਼ਬਰ ਵੀ ਪੜ੍ਹੋ : ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ 'ਚ ਪਹੁੰਚੇ ਸ਼ਾਹਰੁਖ ਖ਼ਾਨ, ਤਾਪਸੀ ਨਾਲ ਵਾਇਰਲ ਹੋਈਆਂ ਤਸਵੀਰਾਂ
ਦੱਸ ਦਈਏ ਕਿ ਸੀ. ਬੀ. ਆਈ. ਅਦਾਲਤ ਦੇ ਜੱਜ ਏ. ਐੱਸ. ਸਈਅਦ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਿਛਲੇ ਹਫ਼ਤੇ ਮਾਮਲੇ ’ਚ ਆਪਣਾ ਫ਼ੈਸਲਾ 28 ਅਪ੍ਰੈਲ ਲਈ ਸੁਰੱਖਿਅਤ ਰੱਖ ਲਿਆ ਸੀ। ਜ਼ੀਆ ਦੀ ਮਾਂ ਰਾਬੀਆ ਖ਼ਾਨ ਨੇ ਅਦਾਲਤ ਨੂੰ ਕਿਹਾ ਕਿ ਇਹ ਖ਼ੁਦਕੁਸ਼ੀ ਦਾ ਨਹੀਂ ਸਗੋਂ ਹੱਤਿਆ ਦਾ ਮਾਮਲਾ ਹੈ। ਬੰਬੇ ਹਾਈ ਕੋਰਟ ਨੇ ਮਾਮਲੇ ਦੀ ਨਵੇਂ ਸਿਰਿਓਂ ਜਾਂਚ ਦੀ ਮੰਗ ਵਾਲੀ ਉਨ੍ਹਾਂ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਨਵਾਜ਼ੂਦੀਨ ਸਿੱਦੀਕੀ, ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼
ਗਵਾਹੀ ਦੌਰਾਨ ਰਾਬੀਆ ਖ਼ਾਨ ਨੇ ਸੀ. ਬੀ. ਆਈ. ਅਦਾਲਤ ਨੂੰ ਦੱਸਿਆ ਸੀ ਕਿ ਸੂਰਜ ਪੰਚੋਲੀ ਜ਼ੀਆ ਖ਼ਾਨ ਨਾਲ ਸਰੀਰਕ ਤੇ ਜ਼ੁਬਾਨੀ ਦੁਰਵਿਹਾਰ ਕਰਦਾ ਸੀ। ਪੰਚੋਲੀ ਨੇ ਅਦਾਲਤ ਸਾਹਮਣੇ ਦਾਇਰ ਆਪਣੇ ਬਿਆਨ ’ਚ ਦਾਅਵਾ ਕੀਤਾ ਸੀ ਕਿ ਦੋਸ਼ ਝੂਠੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ 'ਚ ਪਹੁੰਚੇ ਸ਼ਾਹਰੁਖ ਖ਼ਾਨ, ਤਾਪਸੀ ਨਾਲ ਵਾਇਰਲ ਹੋਈਆਂ ਤਸਵੀਰਾਂ
NEXT STORY