ਮੁੰਬਈ (ਬਿਊਰੋ)– ਕੀ ਤੁਸੀਂ ਕੋਈ ਚਿਊਇੰਗਮ ਖਰੀਦਣ ਲਈ 45 ਲੱਖ ਰੁਪਏ ਖਰਚ ਕਰ ਸਕਦੇ ਹੋ? ਜਾਂ ਮੈਂ ਇਹ ਕਹਾਂ ਕਿ ਤੁਸੀਂ ਕਿਸੇ ਦਾ ਥੁੱਕਿਆ ਚਿਊਇੰਗਮ 45 ਲੱਖ ’ਚ ਖਰੀਦੋਗੇ? ਤੁਹਾਨੂੰ ਇਹ ਸੁਣ ਕੇ ਅਜੀਬ ਲੱਗੇਗਾ ਪਰ ਅਜਿਹਾ ਅਸਲ ’ਚ ਹੋ ਰਿਹਾ ਹੈ। ਚਿਊਇਡ ਚਿਊਇੰਗਮ ਦੀ ਆਨਲਾਈਨ ਨਿਲਾਮੀ ਇਕ ਵੈੱਬਸਾਈਟ eBay ’ਤੇ 45 ਲੱਖ ਰੁਪਏ ’ਚ ਕੀਤੀ ਜਾ ਰਹੀ ਹੈ। ਇਹ ਚਿਊਇੰਗਮ ਆਇਰਨ ਮੈਨ ਦੇ ਹੀਰੋ ਰਾਬਰਟ ਡਾਊਨੀ ਜੂਨੀਅਰ ਦੀ ਹੈ।
ਹਾਲੀਵੁੱਡ ਸਟਾਰ ਰਾਬਰਟ ਡਾਊਨੀ ਜੂਨੀਅਰ ਨੇ ਇਕ ਇਵੈਂਟ ਦੌਰਾਨ ਚਿਊਇੰਗਮ ਚਬਾ ਕੇ ਸੁੱਟ ਦਿੱਤੀ, ਜਿਸ ਤੋਂ ਬਾਅਦ ਕਿਸੇ ਨੇ ਇਸ ਨੂੰ eBay ’ਤੇ ਆਨਲਾਈਨ ਨਿਲਾਮੀ ਲਈ ਰੱਖਿਆ ਸੀ, ਜੋ ਹੁਣ 45 ਲੱਖ ਰੁਪਏ ’ਚ ਵਿੱਕ ਰਹੀ ਹੈ। ਫਿਲਹਾਲ ਇਹ ਨਿਲਾਮੀ ਦੀ ਬੇਸ ਕੀਮਤ ਹੈ, ਇਹ ਕੀਮਤ ਹੋਰ ਵੱਧ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ
ਨਿਊਯਾਰਕ ਪੋਸਟ ’ਚ ਛਪੀ ਇਕ ਰਿਪੋਰਟ ਅਨੁਸਾਰ ਹਾਲੀਵੁੱਡ ਫ਼ਿਲਮ ਨਿਰਮਾਤਾ ਜੌਨ ਫੈਵਰੋ ਦੀ ‘ਹਾਲੀਵੁੱਡ ਵਾਕ ਆਫ ਫੇਮ’ 13 ਫਰਵਰੀ, 2023 ਨੂੰ ਲਾਂਚ ਕੀਤੀ ਗਈ ਸੀ। ਲਾਸ ਏਂਜਲਸ ਦੇ ਡੌਲਬੀ ਥੀਏਟਰ ਦੇ ਕੋਲ ਇਕ ਅਜਿਹੀ ਜਗ੍ਹਾ ਹੈ, ਜਿਥੇ ਫੁੱਟਪਾਥ ’ਤੇ ਕਈ ਹਾਲੀਵੁੱਡ ਸੁਪਰਸਟਾਰਜ਼ ਦੇ ਨਾਵਾਂ ਵਾਲੇ ਸਟਾਰਜ਼ ਹਨ। ਸਟਾਰ ਜ਼ਮੀਨ ’ਤੇ ਫੁੱਟਪਾਥ ’ਚ ਪਿੱਤਲ ਦਾ ਬਣਿਆ ਹੋਇਆ ਹੈ। ਇਹ ਮਨੋਰੰਜਨ ਉਦਯੋਗ ’ਚ ਉਸ ਦੇ ਯੋਗਦਾਨ ਦਾ ਜਸ਼ਨ ਮਨਾਉਣ ਲਈ ਕੀਤਾ ਜਾਂਦਾ ਹੈ। ਮਸ਼ਹੂਰ ਹਸਤੀਆਂ ਸਮੇਤ ਬਹੁਤ ਸਾਰੇ ਸੈਲਾਨੀ ਇਥੇ ਘੁੰਮਣ ਲਈ ਆਉਂਦੇ ਹਨ। ਇਸ ਜਗ੍ਹਾ ਨੂੰ ਹਾਲੀਵੁੱਡ ਵਾਕ ਆਫ ਫੇਮ ਕਿਹਾ ਜਾਂਦਾ ਹੈ।
ਹਾਲ ਹੀ ’ਚ 13 ਫਰਵਰੀ ਨੂੰ ਲਾਂਚ ਹੋਏ ਹਾਲੀਵੁੱਡ ਵਾਕ ਆਫ ਫੇਮ ’ਤੇ ਜੌਨ ਫੈਵਰੋ ਦੇ ਨਾਂ ’ਤੇ ਇਕ ਸਟਾਰ ਬਣਾਇਆ ਗਿਆ ਹੈ। ਰਾਬਰਟ ਡਾਊਨੀ ਜੂਨੀਅਰ ਵੀ ਇਸ ਸਮਾਗਮ ’ਚ ਪਹੁੰਚੇ। ਇਥੇ ਰਾਬਰਟ ਡਾਊਨੀ ਜੂਨੀਅਰ ਆਪਣੇ ਸਟਾਰ ’ਤੇ ਚਿਊਇੰਗਮ ਨੂੰ ਆਪਣੇ ਮੂੰਹ ’ਚੋਂ ਕੱਢ ਕੇ ਚਿਪਕਾਉਂਦੇ ਹਨ।
ਚਿਊਇੰਗਮ ਨੂੰ ਚਿਪਕਾਉਣ ਤੋਂ ਬਾਅਦ ਜਿਵੇਂ ਹੀ ਰਾਬਰਟ ਡਾਊਨੀ ਜੂਨੀਅਰ ਨਿਕਲੇ ਤਾਂ ਇਕ ਵਿਅਕਤੀ ਨੇ ਚਿਊਇੰਗਮ ਨੂੰ ਚੁੱਕਿਆ ਤੇ ਫਿਰ ਇਸ ਨੂੰ eBay ਨਾਮ ਦੀ ਇਕ ਆਨਲਾਈਨ ਵੈੱਬਸਾਈਟ ’ਤੇ ਨਿਲਾਮੀ ਲਈ ਰੱਖ ਦਿੱਤਾ। eBay ਦੀ ਵੈੱਬਸਾਈਟ ’ਤੇ ਚੀਜ਼ਾਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਹਨ। ਚਿਊਇੰਗਮ ਦੀ ਮੂਲ ਕੀਮਤ 40 ਹਜ਼ਾਰ ਡਾਲਰ ਯਾਨੀ 32,89,420 ਰੁਪਏ ਰੱਖੀ ਗਈ ਸੀ।
ਜਿਵੇਂ ਹੀ ਲੋਕਾਂ ਨੂੰ ਵੈੱਬਸਾਈਟ ’ਤੇ ਪਤਾ ਲੱਗਾ ਕਿ ਇਹ ਰਾਬਰਟ ਡਾਊਨ ਜੂਨੀਅਰ ਦਾ ਚਬਾਇਆ ਹੋਇਆ ਚਿਊਇੰਗਮ ਹੈ ਤਾਂ ਲੋਕਾਂ ਨੇ ਇਸ ਨੂੰ ਖਰੀਦਣ ਲਈ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਬੋਲੀ ਤੋਂ ਬਾਅਦ ਇਸ ਦੀ ਕੀਮਤ 55 ਹਜ਼ਾਰ ਡਾਲਰ ਯਾਨੀ 45,22,952 ਰੁਪਏ ਤੱਕ ਪਹੁੰਚ ਗਈ। 1 ਅਪ੍ਰੈਲ ਬੋਲੀ ਲਗਾਉਣ ਦੀ ਆਖ਼ਰੀ ਤਾਰੀਖ਼ ਸੀ। ਰਿਪੋਰਟ ਮੁਤਾਬਕ ਇਸ ਦੀ ਕੀਮਤ ਹੋਰ ਵੀ ਵੱਧ ਸਕਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੂਜਾ ਹੇਗੜੇ ਦਾ ਸਾਊਥ ਇੰਡੀਅਨ ਸਟਾਈਲ ’ਚ ਦਿਸਿਆ ਜਲਵਾ
NEXT STORY