ਮੁੰਬਈ : ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਦਾ ਵਿਆਹ ਟੁੱਟਣ ਦੀ ਖ਼ਬਰ ਵਿਚਕਾਰ ਸਾਡੀ ਐਂਟਰਟੇਨਮੈਂਟ ਟੀਮ ਦੀ ਨਜ਼ਰ ਅੰਮ੍ਰਿਤਾ ਅਰੋੜਾ 'ਤੇ ਪਈ, ਜੋ ਕਿ ਅਰਬਾਜ਼ ਦੀ ਸਾਲੀ ਅਤੇ ਮਲਾਇਕਾ ਅਰੋੜਾ ਖਾਨ ਦੀ ਭੈਣ ਹੈ। ਅੰਮ੍ਰਿਤਾ ਨੇ ਆਪਣੇ ਇਕ ਗੀਤ ਨਾਲ ਹੀ ਬਾਲੀਵੁੱਡ 'ਚ ਹਿਲਾ ਕੇ ਰੱਖ ਦਿੱਤਾ ਸੀ। 'ਫਾਈਟ ਕਲੱਬ' ਫਿਲਮ ਦੇ ਇਸ ਗੀਤ 'ਚ ਅੰਮ੍ਰਿਤਾ ਸ਼ੁਰੂ ਤੋਂ ਅੰਤ ਤੱਕ ਛਾਈ ਰਹਿੰਦੀ ਹੈ। ਫਿਲਮ ਦੇ ਗੀਤ 'ਛੋਰੇ ਕੀ ਬਾਤ' 'ਚ ਬਾਲੀਵੁੱਡ ਅਦਾਕਾਰ ਆਸ਼ੀਸ਼ ਚੋਧਰੀ, ਰਿਤੇਸ਼ ਦੇਸ਼ਮੁਖ, ਜ਼ਾਇਦ ਖਾਨ ਵੀ ਸ਼ਾਮਲ ਹਨ ਪਰ ਅੰਮ੍ਰਿਤਾ ਨਾਲ ਪੂਰੇ ਗੀਤ 'ਚ ਡੀਨੋ ਮੋਰਿਆ ਹੀ ਨਜ਼ਰ ਆਏ ਹਨ।
ਜਾਣਕਾਰੀ ਅਨੁਸਾਰ 34 ਸਾਲਾ ਅੰਮ੍ਰਿਤਾ ਦਾ ਜਨਮ 31 ਜਨਵਰੀ 1981 ਨੂੰ ਹੋਇਆ ਸੀ। ਅੰਮ੍ਰਿਤਾ ਨੇ ਸਾਲ 2009 'ਚ ਸ਼ਕੀਲ ਲੱਦਾਖ ਨਾਲ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਇਸ ਅਦਾਕਾਰਾ ਨੇ ਪਾਕਿਸਤਾਨ ਮੂਲ ਦੇ ਅੰਗਰੇਜੀ ਕ੍ਰਿਕਟਰ ਉਸਮਾਨ ਅਫਜ਼ਲ ਨੂੰ ਡੇਟ ਕੀਤਾ ਸੀ।
ਅੰਮ੍ਰਿਤਾ ਦੇ ਦੋ ਬੱਚੇ ਹਨ, ਜਿਨ੍ਹਾਂ ਦਾ ਨਾਂ ਅਜਾਨ ਲੱਦਾਖ ਅਤੇ ਰਿਆਨ ਲੱਦਾਖ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਾ ਨੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2002 'ਚ ਆਈ ਫਿਲਮ 'ਕਿਤਨੇ ਦੂਰ ਕਿਤਨੇ ਪਾਸ' ਨਾਲ ਕੀਤੀ ਸੀ, ਜਿਸ 'ਚ ਉਹ ਬਾਲੀਵੁੱਡ ਅਦਾਕਾਰ ਫਰਦੀਨ ਖਾਨ ਦੇ ਆਪੋਜ਼ਿਟ ਨਜ਼ਰ ਆਈ ਸੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਿੱਧ ਹੋਈ। ਇਸ ਤੋਂ ਬਾਅਦ ਅੰਮ੍ਰਿਤਾ ਦੀ ਦੂਜੀ ਹਿੱਟ ਫਿਲਮ ਐਕਸ਼ਨ ਕਾਮੇਡੀ 'ਆਵਾਰਾ ਪਾਗਲ ਦੀਵਾਨਾ' ਸੀ। ਅੰਮ੍ਰਿਤਾ ਦੇ ਹਿੱਸੇ ਫਲਾਪ ਫਿਲਮਾਂ ਵੱਧ ਰਹੀਆਂ, ਜਿਨ੍ਹਾਂ 'ਚ ਸਾਲ 2004 'ਚ ਆਈ ਫਿਲਮ 'ਗਰਲਫ੍ਰੈਂਡ' ਵੀ ਸ਼ਾਮਲ ਹੈ। ਇਸ ਫਿਲਮ 'ਚ 'ਲੈਸਬੀਅਨ' ਸੰਬੰਧਾਂ ਨੂੰ ਦਿਖਾਇਆ ਗਿਆ ਸੀ , ਜਿਸ 'ਚ ਅੰਮ੍ਰਿਤਾ ਦੇ ਆਪੋਜ਼ਿਟ ਅਦਾਕਾਰਾ ਈਸ਼ਾ ਕੋਪੀਕਰ ਸੀ। ਅੰਮ੍ਰਿਤਾ ਨੇ ਉਸ ਸਮੇਂ ਸਿਰਫ ਦੋ ਸਾਲ ਕੈਰੀਅਰ ਹੋਣ ਦਾ ਬਾਵਜੂਦ 'ਗਰਲਫ੍ਰੈਂਡ' ਵਰਗੀ ਫਿਲਮ ਕੀਤੀ, ਜਿਸ ਤੋਂ ਉਨ੍ਹਾਂ ਨੂੰ ਤਾਰੀਫ ਦੇ ਨਾਲ-ਨਾਲ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਸਾਲ 2007 'ਚ ਉਨ੍ਹਾਂ ਨੇ ਬਾਲੀਵੁੱਡ ਨਿਰਦੇਸ਼ਕ ਅਤੇ ਕੋਰੀਓਗਰਾਫਰ ਫਰਾਹ ਖਾਨ ਦੀ ਫਿਲਮ 'ਓਮ ਸ਼ਾਂਤੀ ਓਮ' ਦੇ ਇਕ ਗੀਤ 'ਚ ਨਜ਼ਰ ਆਈ।
'ਮਸਤੀਜਾਦੇ' ਦੇ ਸੀਕੁਅਲ 'ਚ ਕੰਮ ਕਰਨਾ ਚਾਹੁੰਦੀ ਹੈ ਸੰਨੀ
NEXT STORY