ਮੁੰਬਈ : ਟੀ.ਵੀ. ਦੇ ਚਰਚਿਤ ਕਾਮੇਡੀ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਸ਼ੋਅ ਬੰਦ ਹੋਣ ਵਾਲਾ ਹੈ। 17 ਜਨਵਰੀ ਨੂੰ ਸ਼ੋਅ ਦਾ ਆਖਰੀ ਐਪੀਸੋਡ ਪ੍ਰਸਾਰਿਤ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਚੈਨਲ ਤੋਂ ਖੁਸ਼ ਨਹੀਂ ਹਨ। ਇਸ ਪਿੱਛੇ ਕਾਰਨ ਲੱਗਭਗ ਚਾਰ ਮਹੀਨੇ ਪਹਿਲਾਂ ਸ਼ੁਰੂ ਹੋਇਆ ਸ਼ੋਅ 'ਕਾਮੇਡੀ ਨਾਈਟਸ ਬਚਾਓ' ਹੈ ਕਿਉਂਕਿ ਦੋਹਾਂ ਸ਼ੋਅਜ਼ ਦੇ ਨਾਵਾਂ 'ਚ ਕਾਫੀ ਸਮਾਨਤਾ ਹੈ।
ਇਕ ਐਂਟਰਟੇਨਮੈਂਟ ਵੈੱਬਸਾਈਟ ਅਨੁਸਾਰ ਖੁਦ ਕਪਿਲ ਸ਼ਰਮਾ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ, ''ਜੀ ਹਾਂ, ਇਹ ਸਹੀ ਹੈ। ਅਸੀਂ ਦਸੰਬਰ 'ਚ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ ਪਰ ਚੈਨਲ ਨੇ 17 ਜਨਵਰੀ ਤੱਕ ਸ਼ੋਅ ਚਾਲੂ ਰੱਖਣ ਦੀ ਬੇਨਤੀ ਕੀਤੀ ਸੀ।''
ਕਪਿਲ ਅੱਗੇ ਕਹਿੰਦੇ ਹਨ, ''ਅਸੀਂ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਕੁਆਲਿਟੀ ਨੂੰ ਬਣਾਈ ਰੱਖਣ ਲਈ ਪੂਰੀ ਮਿਹਨਤ ਕੀਤੀ। ਪਿਛਲੇ ਦੋ ਸਾਲਾਂ ਤੋਂ ਅਸੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਸੀ ਪਰ ਜਦੋਂ ਸਾਡਾ ਸ਼ੋਅ ਦਰਸ਼ਕਾਂ ਦੀ ਆਦਤ ਬਣ ਗਿਆ ਤਾਂ ਉਨ੍ਹਾਂ ਨੇ ਇਸ ਵਰਗਾ ਰਲਦਾ-ਮਿਲਦਾ ਇਕ ਹੋਰ ਸ਼ੋਅ ਲਾਂਚ ਕਰ ਦਿੱਤਾ।''
ਕਪਿਲ ਅਨੁਸਾਰ, ''ਮੈਂ ਮੰਨਦਾ ਹਾਂ ਕਿ ਚੈਨਲ ਉੱਪਰ ਕੰਮ ਦਾ ਦਬਾਅ ਹੁੰਦਾ ਹੈ ਕਿ ਉਹ ਹਿੱਟ ਸ਼ੋਅ ਦੇਣ ਪਰ ਟਿਕੇ-ਟਿਕਾਏ ਸ਼ੋਅ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ। ਨਵਾਂ ਸ਼ੋਅ ਲਾਂਚ ਕਰਨਾ ਚੰਗੀ ਗੱਲ ਹੈ ਪਰ ਇਕੋ ਜਿਹੇ ਕੰਟੈਂਟ ਅਤੇ ਸੈਲੀਬ੍ਰਿਟੀਜ਼ ਨਹੀਂ ਹੋਣੇ ਚਾਹੀਦੇ। ਮੈਂ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਇਸ ਲਈ ਆਪਣੇ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।''
ਸੁਪਰਮਾਡਲ ਦੀਆਂ ਹੌਟ ਤਸਵੀਰਾਂ ਨੇ ਮਚਾਇਆ ਤਹਿਲਕਾ
NEXT STORY