ਨਵੀਂ ਦਿੱਲੀ (ਬਿਊਰੋ) : ਸੱਚੀਆਂ ਘਟਨਾਵਾਂ 'ਤੇ ਆਧਾਰਿਤ ਸੋਨੀ ਚੈਨਲ ਦਾ ਸ਼ੋਅ 'ਕ੍ਰਾਈਮ ਪੈਟਰੋਲ' ਇਨ੍ਹੀਂ ਦਿਨੀਂ ਮੁਸ਼ਕਿਲਾਂ 'ਚ ਘਿਰ ਗਿਆ ਹੈ। ਇਸ ਲਈ ਸੋਨੀ ਟੀ. ਵੀ. ਨੇ ਖੁਦ ਸੋਸ਼ਲ ਮੀਡੀਆ 'ਤੇ ਦਰਸ਼ਕਾਂ ਤੋਂ ਮੁਆਫੀ ਮੰਗੀ ਹੈ। ਦਰਅਸਲ, ਸ਼ੋਅ ਦੇ ਇੱਕ ਤਾਜ਼ਾ ਐਪੀਸੋਡ 'ਚ ਇੱਕ ਲੜਕੀ ਦੀ ਕਹਾਣੀ ਪੇਸ਼ ਕੀਤੀ ਗਈ ਸੀ, ਜਿਸ ਦੀ ਉਸ ਦੇ ਸਾਥੀ ਦੁਆਰਾ ਕਤਲ ਕਰਨ ਤੋਂ ਬਾਅਦ ਸਰੀਰ ਦੇ ਟੁਕੜੇ ਕਰ ਦਿੱਤੇ ਗਏ ਸਨ। ਅਜਿਹੇ 'ਚ ਹੁਣ ਸ਼ੋਅ ਨੂੰ ਦੇਖਣ ਵਾਲੇ ਦਰਸ਼ਕਾਂ ਨੂੰ ਲੱਗਾ ਕਿ 'ਕ੍ਰਾਈਮ ਪੈਟਰੋਲ' ਦੇ ਇਸ ਐਪੀਸੋਡ 'ਚ ਸ਼ਰਧਾ ਵਾਕਰ ਦੇ ਕਤਲ ਦੀ ਕਹਾਣੀ ਦਿਖਾਈ ਗਈ ਹੈ। ਅਜਿਹੇ 'ਚ ਦਰਸ਼ਕਾਂ ਨੇ ਆਪਣੀ ਨਾਰਾਜ਼ਗੀ ਦਿਖਾਈ।
ਸ਼ਰਧਾ ਵਾਕਰ ਤੇ ਆਫਤਾਬ ਦੀ ਕਹਾਣੀ ਨੂੰ ਉਤਾਰਿਆ ਪਰਦੇ 'ਤੇ
ਪਿਛਲੇ ਸਾਲ ਨਵੰਬਰ 'ਚ ਦਿੱਲੀ ਪੁਲਸ ਦੇ ਹੱਥਾਂ 'ਚ ਅਜਿਹਾ ਮਾਮਲਾ ਆਇਆ ਸੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ। ਸ਼ਰਧਾ ਵਾਕਰ ਅਤੇ ਆਫਤਾਬ ਪੂਨਾਵਾਲਾ ਨਵੰਬਰ 'ਚ ਸਾਹਮਣੇ ਆਏ ਸਨ, ਜਿਨ੍ਹਾਂ ਦੀ ਫਿਲਹਾਲ ਦਿੱਲੀ ਪੁਲਸ ਜਾਂਚ ਕਰ ਰਹੀ ਹੈ। ਅਜਿਹੇ 'ਚ ਟੀ. ਵੀ. 'ਤੇ ਸ਼ਰਧਾ ਦੇ ਕਤਲ ਕੇਸ ਦੀ ਕਹਾਣੀ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। ਸੋਸ਼ਲ ਮੀਡੀਆ 'ਤੇ ਚੈਨਲ ਅਤੇ ਸ਼ੋਅ ਲਈ ਬਾਈਕਾਟ ਦਾ ਰੁਝਾਨ ਚੱਲ ਰਿਹਾ ਸੀ। ਅਜਿਹੇ 'ਚ ਹੁਣ ਚੈਨਲ ਨੇ ਮੁਆਫੀ ਮੰਗ ਲਈ ਹੈ।
ਸੋਨੀ ਚੈਨਲ ਨੇ ਮੁਆਫੀ ਮੰਗੀ
ਇਸ ਮੁਆਫੀਨਾਮੇ 'ਚ ਇਸ ਐਪੀਸੋਡ ਨੂੰ ਹਟਾਉਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਲਿਖਿਆ, ''ਕੁਝ ਦਰਸ਼ਕ ਕ੍ਰਾਈਮ ਪੈਟਰੋਲ ਦੇ ਹਾਲੀਆ ਐਪੀਸੋਡ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰ ਰਹੇ ਹਨ। ਦਰਸ਼ਕਾਂ ਦਾ ਕਹਿਣਾ ਹੈ ਕਿ ਇਹ ਕਿੱਸਾ ਹਾਲ ਹੀ 'ਚ ਹੋਏ ਇੱਕ ਕਤਲ ਕੇਸ ਨਾਲ ਮਿਲਦਾ ਜੁਲਦਾ ਹੈ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਐਪੀਸੋਡ ਇੱਕ ਕਾਲਪਨਿਕ ਕਹਾਣੀ 'ਤੇ ਆਧਾਰਿਤ ਹੈ। ਇਸ ਦੀ ਕਹਾਣੀ 2011 'ਚ ਹੋਏ ਇੱਕ ਕਤਲ ਕੇਸ ਤੋਂ ਪ੍ਰੇਰਿਤ ਹੈ। ਇਸ ਦਾ ਕਿਸੇ ਹਾਲੀਆ ਕੇਸ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਪੂਰਾ ਧਿਆਨ ਰੱਖਦੇ ਹਾਂ ਕਿ ਸਾਡੀ ਸਮੱਗਰੀ ਪ੍ਰਸਾਰਣ ਮਾਪਦੰਡਾਂ ਦੇ ਅਨੁਸਾਰ ਹੋਵੇ। ਅਸੀਂ ਆਪਣੇ ਦਰਸ਼ਕਾਂ ਦੀਆਂ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦੇ ਹਾਂ। ਜੇਕਰ ਇਸ ਐਪੀਸੋਡ ਨਾਲ ਕਿਸੇ ਵੀ ਦਰਸ਼ਕ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਮਾਫੀ ਚਾਹੁੰਦੇ ਹਾਂ। ਅਸੀਂ ਇਸ ਐਪੀਸੋਡ ਨੂੰ ਹਟਾ ਦਿੱਤਾ ਹੈ।''
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
ਨਹੀਂ ਰਹੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਗੀਤ ਲਿਖਣ ਵਾਲੇ ਸਵਰਨ ਸਿਵੀਆ
NEXT STORY