ਮੁੰਬਈ—ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਨਿਰਦੇਸ਼ਕ ਮਨੀਸ਼ ਸ਼ਰਮਾ ਪਿਛਲੇ ਚਾਰ ਸਾਲ ਤੋਂ ਇੱਕ-ਦੂਜੇ ਨਾਲ ਡੇਟ ਕਰ ਰਹੇ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਦੋਵਾਂ ਦੇ ਬੇਅਕੱਪ ਦੀਆਂ ਖਬਰਾਂ ਵੀ ਮੀਡੀਆ 'ਚ ਆਈਆਂ ਸੀ ਪਰ ਸੂਤਰਾਂ ਦੀ ਮੰਨੀਏ ਤਾਂ ਹੁਣ ਇੱਕ ਵਾਰ ਫਿਰ ਪੈਅਚੱਪ ਦੀ ਖਬਰ ਹੈ। ਹਾਲਾਂਕਿ ਪਰਿਣੀਤੀ ਨੂੰ ਫਿਲਹਾਲ ਵਿਆਹ ਦੀ ਕੋਈ ਜਲਦੀ ਨਹੀਂ ਹੈ।
ਪਰਿਣੀਤੀ ਚੋਪੜਾ ਫਿਲਹਾਲ ਕੋਲਕਾਤਾ 'ਚ ਫਿਲਮ 'ਮੇਰੀ ਪਿਆਰੀ ਬਿੰਦੂ' ਦੀ ਸ਼ੂਟਿੰਗ 'ਚ ਰੁੱਝੀ ਹੈ। ਫਿਲਮ 'ਚ ਉਨ੍ਹਾਂ ਦੇ ਅਦਾਕਾਰ ਆਯੂਸ਼ਮਾਨ ਖੁਰਾਨਾ ਹਨ। ਇਹ ਫਿਲਮ ਅਕਸ਼ੈ ਰਾਏ ਡਾਇਰੈਕਟ ਕਰ ਰਹੇ ਹਨ ਜਦਕਿ ਇਸ ਫਿਲਮ ਦੇ ਪ੍ਰੋਡਿਊਸਰ ਮਨੀਸ਼ ਸ਼ਰਮਾ ਹਨ। ਰਿਪੋਰਟ ਦੇ ਮੁਤਾਬਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉੱਥੇ ਕਿਸੇ ਲੋਕਲ ਨੇ ਪਰਿਣੀਤੀ ਤੋਂ ਬੰਗਾਲੀ ਭਾਸ਼ਾ 'ਚ ਪੁੱਛਿਆ- ਕੀ ਉਹ ਅਸਲ ਜ਼ਿੰਦਗੀ 'ਚ ਵਿਆਹ ਕਰਨ ਵਾਲੀ ਹੈ ਪਰਿਣੀਤੀ ਨੂੰ ਇਹ ਗੱਲ ਸਮਝ ਨਹੀਂ ਆਈ। ਬਾਅਦ 'ਚ ਉਨ੍ਹਾਂ ਦੇ ਅਭਿਨੇਤਾ ਆਯੂਸ਼ਮਾਨ ਨੇ ਜਦੋਂ ਉਨ੍ਹਾਂ ਦੇ ਸਵਾਲ ਬਾਰੇ ਦੱਸਿਆ ਤਾਂ ਪਰਿਣਾਤੀ ਨੇ ਤੁਰੰਤ ਜਵਾਬ ਦਿੱਤਾ-ਨਹੀਂ.. ਨਹੀਂ..
BIRTHDAY SPL : ਸ਼ਾਹਰੁਖ ਦੇ ਬੇਟੇ ਅਬਰਾਮ ਬਣੇ 'ਸੁਪਰਹੀਰੋ', ਤਸਵੀਰਾਂ ਕੀਤੀਆਂ ਸ਼ੇਅਰ (PICS)
NEXT STORY