ਮੁੰਬਈ (ਬਿਊਰੋ) : ਬਾਲੀਵੁੱਡ ਸੈਲੇਬ੍ਰਿਟੀ ਹਰ ਤਿਉਹਾਰ ਨੂੰ ਆਪਣੇ ਖਾਸ ਤਰੀਕੇ ਨਾਲ ਮਨਾਉਂਦੇ ਹਨ। ਇਨ੍ਹਾਂ ਦਾ ਹੋਲੀ ਦਾ ਤਿਉਹਾਰ ਮਨਾਉਣ ਦਾ ਤਰੀਕਾ ਵੀ ਵੱਖਰਾ ਹੈ। ਕਈ ਬਾਲੀਵੁੱਡ ਹਸਤੀਆਂ ਨੇ ਰੰਗਾਂ ਦੇ ਇਸ ਤਿਉਹਾਰ ਨੂੰ ਵੱਖ-ਵੱਖ ਤਰੀਕਿਆਂ ਨਾਲ ਮਨਾਇਆ। ਜਿੱਥੇ ਕਰੀਨਾ ਕਪੂਰ ਨੇ ਆਪਣੇ ਬੱਚਿਆਂ ਨਾਲ ਹੋਲੀ ਮਨਾਈ, ਉਥੇ ਸ਼ਹਿਨਾਜ਼ ਗਿੱਲ ਨੇ ਗੁਲਾਲ ਖੇਡ ਕੇ ਖ਼ਾਸ ਦਿਨ ਮਨਾਇਆ।

ਕਈ ਥਾਵਾਂ ’ਤੇ ਪਾਰਟੀਆਂ ਵੀ ਕੀਤੀਆਂ ਗਈਆਂ। ਉਥੇ ਹੀ ਛੋਟੇ ਪਰਦੇ ਦੇ ਪ੍ਰਸਿੱਧ ਅਦਾਕਾਰ ਗੁਰਮੀਤ ਚੌਧਰੀ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਖ਼ਾਸ ਤਰੀਕੇ ਨਾਲ ਹੋਲੀ ਦਾ ਸੈਲੀਬ੍ਰੇਸ਼ਨ ਕੀਤਾ। ਇਸ ਦੌਰਾਨ ਦੀਆਂ ਕਈ ਤਸਵੀਰਾਂ ਗੁਰਮੀਤ ਚੌਧਰੀ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਬੱਚਿਆਂ ਅਤੇ ਪਤਨੀ ਨਾਲ ਹੋਲੀ ਦੇ ਰੰਗਾਂ 'ਚ ਰੰਗੇ ਹੋਏ ਨਜ਼ਰ ਆ ਰਹੇ ਹਨ। ਇਕ ਤਸਵੀਰ 'ਚ ਉਹ ਆਪਣੇ ਬੱਚਿਆ ਨਾਲ ਹਵਨ ਕਰਦੇ ਵੀ ਦਿਖਾਈ ਦੇ ਰਹੇ ਹਨ। ਆਓ ਵੇਖੋ ਹੋਲੀ ਸੈਲੀਬ੍ਰੇਸ਼ਨ ਦੀਆਂ ਖ਼ਾਸ ਤਸਵੀਰਾਂ -





ਫ਼ਿਲਮ 'ਪਚਹੱਤਰ ਕਾ ਛੋਰਾ' 'ਚ ਦਿਸਣਗੇ ਰਣਦੀਪ ਹੁੱਡਾ ਤੇ ਨੀਨਾ ਗੁਪਤਾ
NEXT STORY