ਐਂਟਰਟੇਨਮੈਂਟ ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ 'ਚ ਮੂਸੇਵਾਲਾ ਦਾ ਨਿੱਕਾ ਭਰਾ ਆਪਣੇ ਵੱਡੇ ਭਰਾ ਦੀ ਤਸਵੀਰ 'ਤੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਪਿਆਰ ਨਾਲ ਰੰਗ ਲਗਾਉਂਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਇਕ ਪਾਸੇ ਹੋਲੀ ਦੀ ਖੁਸ਼ੀ, ਦੂਜੇ ਪਾਸੇ ਵਿਛੋੜੇ ਦੀ ਚੁਭਣ- ਦੋਵੇਂ ਭਾਵਨਾਵਾਂ ਇਕੱਠਿਆਂ ਮਹਿਸੂਸ ਹੋ ਰਹੀਆਂ ਸਨ।
ਪੋਸਟ 'ਚ ਲਿਖੇ ਭਾਵੁਕ ਸ਼ਬਦ
ਪੋਸਟ 'ਚ ਲਿਖੇ ਸ਼ਬਦ ਹੋਰ ਵੀ ਭਾਵੁਕ ਕਰ ਦੇਣ ਵਾਲੇ ਸਨ। ਇਸ 'ਚ ਕਿਹਾ ਗਿਆ ਕਿ ਕਈ ਵਾਰ ਰੱਬ ਅਜਿਹੇ ਪਲ ਵੀ ਦਿਖਾ ਦਿੰਦਾ ਹੈ ਜੋ ਦਿਲ ਨੂੰ ਇਕੱਠੇ ਰੁਲਾ ਵੀ ਦਿੰਦੇ ਹਨ ਅਤੇ ਹੌਲੀ ਜਿਹੀ ਮੁਸਕਾਨ ਵੀ ਦੇ ਜਾਂਦੇ ਹਨ। ਨਿੱਕੇ ਹੱਥ ਆਪਣੇ ਵੱਡੇ ਭਰਾ ਦੀ ਤਸਵੀਰ ਨੂੰ ਪਿਆਰ ਨਾਲ ਰੰਗ ਲਗਾ ਰਹੇ ਹਨ, ਪਰ ਉਸ ਨੂੰ ਅਜੇ ਇਹ ਨਹੀਂ ਪਤਾ ਕਿ ਜਿਸ ਚਿਹਰੇ ਨੂੰ ਉਹ ਇੰਨੇ ਚਾਅ ਨਾਲ ਤੱਕ ਰਿਹਾ ਹੈ, ਉਹ ਉਸ ਦਾ ਆਪਣਾ ਹੀ ਵੱਡਾ ਭਰਾ ਹੈ। ਇਸ ਭਾਵੁਕ ਸੰਦੇਸ਼ 'ਚ ਇਕ ਮਾਂ-ਪਿਓ ਦੇ ਜਜ਼ਬਾਤ ਵੀ ਝਲਕਦੇ ਹਨ। ਇਕ ਪੁੱਤ ਦੀ ਯਾਦ ਦਿਲ ਦੇ ਹਰ ਕੋਨੇ 'ਚ ਵਸਦੀ ਹੈ ਅਤੇ ਦੂਜੇ ਦੀ ਮਾਸੂਮ ਮੁਸਕਾਨ ਅੱਖਾਂ ਅੱਗੇ ਨਵੀਂ ਉਮੀਦ ਜਗਾ ਦਿੰਦੀ ਹੈ। ਦਰਦ ਵੀ ਹੈ, ਪਰ ਨਾਲ ਹੀ ਇਹ ਮਾਣ ਵੀ ਹੈ ਕਿ ਦੋਵੇਂ ਪੁੱਤ ਲੱਖਾਂ-ਕਰੋੜਾਂ ਦਿਲਾਂ ਦੀ ਧੜਕਣ ਹਨ। ਉਨ੍ਹਾਂ ਲਈ ਅਣਮੁੱਲਾ ਪਿਆਰ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ। ਪੋਸਟ ਦੇ ਅੰਤ 'ਚ ਅਰਦਾਸ ਕੀਤੀ ਗਈ ਕਿ ਵੱਡੇ ਪੁੱਤ ਦੀ ਸੋਚ ਅਤੇ ਪਿਆਰ ਦੇ ਰੰਗ ਹਮੇਸ਼ਾਂ ਲੋਕਾਂ ਦੇ ਦਿਲਾਂ 'ਚ ਇਸੇ ਤਰ੍ਹਾਂ ਵਸੇ ਰਹਿਣ। ਕਿਹਾ ਗਿਆ ਕਿ ਕੁਝ ਰਿਸ਼ਤੇ ਸਮੇਂ ਨਾਲ ਨਹੀਂ ਮੁੱਕਦੇ, ਉਹ ਹਮੇਸ਼ਾ ਲਈ ਦਿਲਾਂ ਦੀ ਧੜਕਣ ਬਣ ਜਾਂਦੇ ਹਨ। ਨਾਲ ਹੀ ਸਭ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯਸ਼ ਦੇ ਫੈਨਜ਼ ਨੂੰ ਲੱਗਾ ਝਟਕਾ! ‘ਟੌਕਸਿਕ’ ਦੀ ਰਿਲੀਜ਼ ਡੇਟ ਟਲੀ, ਹੁਣ ਇਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ
NEXT STORY