ਮੁੰਬਈ- ਅਭਿਨੇਤਰੀ ਦੀਪਾ ਸਾਹੀ ਨਵਾਜ਼ੂਦੀਨ ਸਿੱਦਿਕੀ ਦੀ ਅਗਲੀ ਫਿਲਮ ਮਾਂਝੀ ਦਿ ਮਾਊਂਟੇਨ ਮੈਨ 'ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਕੇਤਨ ਮਹਿਤਾ ਦੀ ਆਉਣ ਵਾਲੀ ਫਿਲਮ ਮਾਝੀ ਦੀ ਚਰਚਾ ਇਨ੍ਹੀਂ ਦਿਨੀਂ ਕਾਫੀ ਹੋ ਰਹੀ ਹੈ। ਇਸ ਫਿਲਮ 'ਚ ਨਵਾਜ਼ੂਦੀਨ ਸਿੱਦਿਕੀ ਤੇ ਰਾਧਿਕਾ ਆਪਟੇ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦਿੱਗਜ ਕਲਾਕਾਰਾਂ ਤੋਂ ਇਲਾਵਾ ਫਿਲਮ 'ਚ ਦੀਪਾ ਸਾਹੀ ਵੀ ਅਹਿਮ ਭੂਮਿਕਾ ਵਿਚ ਹੈ। ਦੀਪਾ ਇਸ ਫਿਲਮ 'ਚ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ, ਨਾਲ ਹੀ ਦੀਪਾ ਇਸ ਫਿਲਮ ਦੀ ਪ੍ਰੋਡਿਊਸਰ ਵੀ ਹੈ।
ਫਿਲਮ ਮਾਂਝੀ ਦੀ ਕਹਾਣੀ ਮੰਨੇ-ਪ੍ਰਮੰਨੇ ਦਸ਼ਰਥ ਮਾਂਜੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਇਕ ਪਹਾੜ ਕੱਟ ਕੇ ਰਸਤਾ ਬਣਾਇਆ ਸੀ। ਅਸਲ 'ਚ ਦਸ਼ਰਧ ਮਾਂਝੀ ਦੀ ਪਤਨੀ ਦਾ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ ਤੇ ਹਸਪਤਾਲ ਉਸ ਦੇ ਘਰ ਤੋਂ 75 ਕਿਲੋਮੀਟਰ ਦੀ ਦੂਰੀ 'ਤੇ ਸੀ, ਜਿਥੋਂ ਤਕ ਪਹੁੰਚਣ ਲਈ ਪੂਰੇ ਪਹਾੜ ਨੂੰ ਪਾਰ ਕਰਨਾ ਪੈਂਦਾ ਸੀ। ਦਸ਼ਰਥ ਮਾਂਝੀ ਨੇ ਆਪਣੀ ਪਤਨੀ ਦੀ ਮੌਤ ਦਾ ਬਦਲਾ ਇਸ ਪਹਾੜ ਤੋਂ ਲੈਣ ਦੀ ਰੱਟ ਲਗਾਈ ਤੇ 22 ਸਾਲ ਦਾ ਸਮਾਂ ਲਗਾ ਕੇ ਪੂਰੇ ਪਹਾੜ ਨੂੰ ਤੋੜ ਕੇ ਇਕ ਰਸਤਾ ਬਣਾ ਲਿਆ।
ਗਰਲਫਰੈਂਡ ਨਾਲ ਡਿਨਰ 'ਤੇ ਨਿਕਲੇ ਟਾਈਗਰ ਸ਼ਰਾਫ (ਦੇਖੋ ਤਸਵੀਰਾਂ)
NEXT STORY