ਮੁੰਬਈ- ਮੰਗਲਵਾਰ ਰਾਤ ਨੂੰ ਅਭਿਨੇਤਾ ਟਾਈਗਰ ਸ਼ਰਾਫ ਆਪਣੀ ਗਰਲਫਰੈਂਡ ਦਿਸ਼ਾ ਪਟਨੀ ਨੂੰ ਡਿਨਰ ਡੇਟ 'ਤੇ ਲੈ ਗਏ। ਮੁੰਬਈ ਦੇ ਬਾਂਦਰਾ ਸਥਿਤ ਇਕ ਈਟਰੀ 'ਚ ਦੋਵਾਂ ਨੂੰ ਦੇਖਿਆ ਗਿਆ। ਡਿਨਰ ਤੋਂ ਬਾਅਦ ਦੋਵੇਂ ਇਕੱਠੇ ਬਾਹਰ ਨਹੀਂ ਨਿਕਲੇ। ਪਹਿਲਾਂ ਦਿਸ਼ਾ ਬਾਹਰ ਆਈ ਤੇ ਕੁਝ ਦੇਰ ਬਾਅਦ ਟਾਈਗਰ ਬਾਹਰ ਨਿਕਲੇ।
ਦਿਸ਼ਾ ਜਾ ਕੇ ਕਾਰ 'ਚ ਬੈਠ ਗਈ ਤੇ ਟਾਈਗਰ ਫੋਟੋਗ੍ਰਾਫਰਾਂ ਨੂੰ ਪੋਜ਼ ਦਿੰਦੇ ਰਹੇ। ਦੋਵੇਂ ਕਈ ਵਾਰ ਇਕੱਠੇ ਡਿਨਰ 'ਤੇ ਜਾਂਦੇ ਰਹਿੰਦੇ ਹਨ। ਹਾਲ ਹੀ 'ਚ ਏਅਰਪੋਰਟ 'ਤੇ ਦਿਸ਼ਾ ਤੇ ਟਾਈਗਰ ਇਕੱਠੇ ਦਿਖੇ ਸਨ।
ਰਾਣੀ ਮੁਖਰਜੀ ਦੀ ਹੌਟ ਤਸਵੀਰ ਆਈ ਸਾਹਮਣੇ
NEXT STORY