ਨਵੀਂ ਦਿੱਲੀ : ਹੁਣੇ ਜਿਹੇ ਆਈ ਫਿਲਮ 'ਬਾਜੀਰਾਵ ਮਸਤਾਨੀ' ਵਿਚ ਦੀਪਿਕਾ ਪਾਦੁਕੋਣ ਦਾ ਡਾਂਸ ਨੰਬਰ 'ਮੋਹੇ ਰੰਗ ਦੋ ਲਾਲ' ਭਾਵੇਂ ਹਿੱਟ ਹੋਵੇ ਪਰ ਇਸ ਦਾ ਨ੍ਰਿਤ ਨਿਰਦੇਸ਼ਨ ਕਰਨ ਵਾਲੇ ਪੰਡਿਤ ਬਿਰਜੂ ਮਹਾਰਾਜ ਦਾ ਕਹਿਣੈ ਕਿ ਦੀਪਿਕਾ ਪਹਿਲਾਂ ਗੀਤ 'ਚ ਨ੍ਰਿਤ ਨੂੰ ਲੈ ਕੇ ਫਿਕਰਮੰਦ ਸੀ।
77 ਸਾਲਾ ਬਿਰਜੂ ਮਹਾਰਾਜ ਨੇ ਕਿਹਾ, ''ਮੈਂ ਮੁੰਬਈ 'ਚ ਆਖਰੀ ਸ਼ੂਟਿੰਗ ਸ਼ੈਡਿਊਲ ਤੋਂ ਪਹਿਲਾਂ ਦੀਪਿਕਾ ਨੂੰ ਦਿੱਲੀ 'ਚ ਮਿਲਿਆ ਸੀ। ਉਸ ਵੇਲੇ ਮੈਂ ਉਨ੍ਹਾਂ ਨੂੰ ਕੱਥਕ ਦੀਆਂ ਕੁਝ ਮੂਲ ਮੁਦਰਾਵਾਂ ਸਿਖਾਈਆਂ। ਦੀਪਿਕਾ ਨੇ ਮੈਨੂੰ ਕਿਹਾ ਕਿ ਉਹ ਇਸ ਗੀਤ ਨੂੰ ਲੈ ਕੇ ਕਾਫੀ ਫਿਕਰਮੰਦ ਹੈ ਅਤੇ ਉਨ੍ਹਾਂ ਨੇ ਸਹੀ ਸਟੈੱਪ ਕਰਨ 'ਤੇ ਕਾਫੀ ਮਿਹਨਤ ਕੀਤੀ।''
ਦੱਸ ਦੇਈਏ ਕਿ ਇਹ ਗੀਤ ਇਕ ਕਿਲੇ ਦੀ ਪਿੱਠਭੂਮੀ 'ਤੇ ਫਿਲਮਾਇਆ ਗਿਆ ਹੈ। ਇਸ ਵਿਚ ਦੀਪਿਕਾ ਬਾਜੀਰਾਵ ਪ੍ਰਤੀ ਆਪਣਾ ਪਿਆਰ ਜਤਾਉਣ ਲਈ ਠੁਮਰੀ ਨ੍ਰਿਤ ਕਰਦੀ ਹੈ। ਉਨ੍ਹਾਂ ਕਿਹਾ, ''ਜਿਸ ਤਰ੍ਹਾਂ ਇਸ ਗੀਤ ਨੇ ਆਕਾਰ ਲਿਆ, ਮੈਂ ਉਸ ਤੋਂ ਬਹੁਤ ਖੁਸ਼ ਹਾਂ। ਜੇਕਰ ਗੀਤ 'ਚ ਕਦਮਤਾਲ ਤੇਜ਼ ਹੁੰਦਾ ਤਾਂ ਸਮੱਸਿਆ ਹੁੰਦੀ ਪਰ ਦੀਪਿਕਾ ਨੇ ਤਾਂ ਵੀ ਇਸ ਨੂੰ ਸ਼ਾਨਦਾਰ ਤਰੀਕੇ ਨਾਲ ਕੀਤਾ।''
ਇਨ੍ਹਾਂ ਟੌਪ 5 ਗੀਤਾਂ ਨੇ ਇਸ ਹਫਤੇ ਬਣਾਈ ਦਰਸ਼ਕਾਂ ਦੇ ਦਿਲਾਂ 'ਚ ਪਛਾਣ
NEXT STORY