ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਇਹ ਖੂਬਸੂਰਤ ਜੋੜੀ ਸਤੰਬਰ ਮਹੀਨੇ 'ਚ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਜੋੜੇ ਨੇ ਫਰਵਰੀ ਦੇ ਆਖਰੀ ਦਿਨ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਸੀ। ਹਾਲਾਂਕਿ, ਉਦੋਂ ਤੋਂ ਹੀ ਅਦਾਕਾਰਾ ਦੇ 'ਬੇਬੀ ਬੰਪ' ਨੂੰ ਲੈ ਕੇ ਕਈ ਵਾਰ ਸਵਾਲ ਉੱਠ ਚੁੱਕੇ ਹਨ। ਦਰਅਸਲ, ਕੁਝ ਯੂਜ਼ਰਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸੱਚਮੁੱਚ ਗਰਭਵਤੀ ਹੈ ਜਦਕਿ ਕੁਝ ਦਾਅਵਾ ਕਰ ਰਹੇ ਹਨ ਕਿ ਉਹ ਸਰੋਗੇਸੀ ਰਾਹੀਂ ਮਾਂ ਬਣੀ ਹੈ। ਹੁਣ ਹਸਪਤਾਲ ਤੋਂ ਅਦਾਕਾਰਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਰਣਵੀਰ ਸਿੰਘ ਬੱਚੇ ਨੂੰ ਹੱਥਾਂ 'ਚ ਫੜੇ ਹੋਏ ਨਜ਼ਰ ਆ ਰਹੇ ਹਨ ਪਰ ਇਸ ਵਾਇਰਲ ਤਸਵੀਰ ਦੀ ਸੱਚਾਈ ਕੀ ਹੈ, ਇਸ ਖ਼ਬਰ ਰਾਹੀਂ ਜਾਣੋ।
ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਦੀ 'ਬਿੱਗ ਬੌਸ' 'ਚ ਧਮਾਕੇਦਾਰ ਐਂਟਰੀ, ਕਿਹਾ- ਸੁਫ਼ਨਾ ਹੋਇਆ ਸੱਚ
ਸ਼ੁੱਕਰਵਾਰ 2 ਅਗਸਤ ਨੂੰ ਇਕ ਨਿੱਜੀ ਚੈਨਲ ਨੇ ਖ਼ਬਰ ਦਿੱਤੀ ਸੀ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੀਪਿਕਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਤਸਵੀਰ 'ਚ ਦੀਪਿਕਾ ਹਸਪਤਾਲ ਦੇ ਬੈੱਡ 'ਤੇ ਪਈ ਦਿਖਾਈ ਦੇ ਰਹੀ ਹੈ, ਜਦਕਿ ਰਣਵੀਰ ਬੱਚੇ ਨੂੰ ਹੱਥ 'ਚ ਫੜ ਕੇ ਕੈਮਰੇ ਵੱਲ ਬੱਚੇ ਦਾ ਚਿਹਰਾ ਦਿਖਾ ਰਹੇ ਹਨ।
ਦੀਪਿਕਾ ਤੇ ਰਣਵੀਰ ਦੀ ਤਸਵੀਰ ਦਾ ਸੱਚ?
ਹਾਲਾਂਕਿ, ਇਹ ਤਸਵੀਰ ਮੋਰਫ਼ਡ ਕੀਤੀ ਗਈ ਹੈ। ਦੀਪਿਕਾ ਪਾਦੂਕੋਣ ਦੀ ਸਤੰਬਰ 'ਚ ਡਿਲੀਵਰੀ ਹੋਏਗੀ ਅਤੇ ਇਸ ਲਈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਫਰਜ਼ੀ ਹੈ। ਅਦਾਕਾਰਾ ਨੂੰ ਕਈ ਵਾਰ ਜਨਤਕ ਤੌਰ 'ਤੇ ਆਪਣੇ 'ਬੇਬੀ ਬੰਪ' ਨੂੰ ਫਲਾਂਟ ਕਰਦੇ ਦੇਖਿਆ ਗਿਆ ਹੈ। 'ਕਲਕੀ 2898 ਈ.' ਦੇ ਪ੍ਰਮੋਸ਼ਨਲ ਈਵੈਂਟ ਦੌਰਾਨ ਅਦਾਕਾਰਾ ਨੇ ਬਲੈਕ ਬਾਡੀਕੋਨ ਡਰੈੱਸ ਪਾਈ ਸੀ, ਜਿਸ 'ਚ ਉਸ ਦਾ ਬੇਬੀ ਬੰਪ ਨਜ਼ਰ ਆਇਆ।
ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦੀ ਹਾਲਤ ਵੇਖ ਗਿੱਪੀ ਗਰੇਵਾਲ ਦੀ ਪਤਨੀ ਹੋਈ ਭਾਵੁਕ, ਕਿਹਾ- ਰਸਤਾ ਡਰਾਉਣਾ ਲੱਗਦੈ ਪਰ...
ਦੀਪਿਕਾ ਦੀ ਆਉਣ ਵਾਲੀ ਫ਼ਿਲਮ
ਦੀਪਿਕਾ ਪਾਦੂਕੋਣ ਨੂੰ ਵੀ ਗਰਭ ਅਵਸਥਾ ਦੌਰਾਨ ਆਪਣੀ ਆਉਣ ਵਾਲੀ ਫ਼ਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ ਦੌਰਾਨ ਦੇਖਿਆ ਗਿਆ ਸੀ। ਰੋਹਿਤ ਸ਼ੈੱਟੀ ਦੀ ਫ਼ਿਲਮ ਦੇ ਸੈੱਟ ਤੋਂ ਪੁਲਸ ਦੀ ਵਰਦੀ ਅਤੇ ਐਨਕਾਂ ਪਹਿਨੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਅਤੇ ਲੋਕਾਂ ਨੇ ਕੰਮ ਪ੍ਰਤੀ ਉਸ ਦੇ ਸਮਰਪਣ ਦੀ ਤਾਰੀਫ਼ ਕੀਤੀ। ਹਾਲਾਂਕਿ ਕੁਝ ਲੋਕਾਂ ਨੇ ਉਸ ਦੇ 'ਬੇਬੀ ਬੰਪ' ਨੂੰ ਫਰਜ਼ੀ ਦੱਸਿਆ ਅਤੇ ਅਦਾਕਾਰਾ ਦੀ ਆਲੋਚਨਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
2025 ’ਚ ਰਿਲੀਜ਼ ਲਈ ਤਿਆਰ ‘ਜੀ 2’, ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ’ਚ ਹੋਵੇਗੀ ਮੁਹੱਈਆ
NEXT STORY